ਤੇਜ਼ ਗੇਂਦਬਾਜ਼ ਮੁਹੰਮਦ ਸਮੀ ਦੀਆਂ ਪੰਜ ਵਿਕਟਾਂ ਅਤੇ ਫਿਰ ਸਾਬਕਾ ਕਪਤਾਨ ਵਿਰਾਟ ਕੋਹਲੀ ਦੀਆਂ 95 ਦੌੜਾਂ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਆਈਸੀਸੀ ਵਿਸ਼ਵ ਕੱਪ 2023 ਦੇ 21ਵੇਂ ਮੈਚ ’ਚ ਨਿਊਜੀਲੈਂਡ ’ਤੇ ਚਾਰ ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ। ਵਿਸ਼ਵ ਕੱਪ ’ਚ ਭਾਰਤ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ ਅਤੇ ਉਹ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੈ। ਭਾਰਤ ਨੇ 20 ਸਾਲਾਂ ਬਾਅਦ ਆਈਸੀਸੀ ਵਿਸ਼ਵ ਕੱਪ ’ਚ ਨਿਊਜੀਲੈਂਡ ਨੂੰ ਹਰਾਇਆ ਹੈ। (Rohit Sharma)
ਇਸ ਤੋਂ ਪਹਿਲਾਂ ਸਾਲ 2003 ’ਚ ਭਾਰਤ ਨੇ ਦੱਖਣੀ ਅਫਰੀਕਾ ਦੇ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ਸਟੇਡੀਅਮ ’ਚ ਨਿਊਜੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ। ਉਥੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 40 ਗੇਂਦਾਂ ਦਾ ਸਾਹਮਣਾ ਕਰਕੇ 46 ਦੌੜਾਂ ਦੀ ਪਾਰੀ ਖੇਡੀ। ਜਿਸ ਕਰਕੇ ਭਾਰਤੀ ਟੀਮ ਨੂੰ ਚੰਗੀ ਸ਼ੁਰੂਆਤ ਮਿਲੀ। ਉਨ੍ਹਾਂ ਨੇ ਆਪਣੀ ਪਾਰੀ ’ਚ 4 ਚੌਕੇ ਅਤੇ 4 ਜਬਰਦਸਤ ਛੱਕੇ ਲਾਏ। ਦੂਜੇ ਪਾਸੇ ਰੋਹਿਤ ਨੇ ਬੇਹੱਦ ਖਾਸ ਲਿਸ਼ਟ ’ਚ ਆਪਣੀ ਜਗ੍ਹਾ ਬਣਾ ਲਈ ਹੈ। (Rohit Sharma)
ਦਰਅਸਲ, ਰੋਹਿਤ ਸ਼ਰਮਾ ਇੱਕ ਕੈਲੰਡਰ ਸਾਲ ’ਚ 50 ਛੱਕੇ ਲਾਉਣ ਵਾਲੇ ਤੀਜੇ ਬੱਲੇਬਾਜ ਬਣ ਗਏ ਹਨ। ਇਸ ਸਾਲ ਉਹ ਹੁਣ ਤੱਕ ਰੋਹਿਤ ਸ਼ਰਮਾ ਇੱਕਰੋਜ਼ਾ ਫਾਰਮੈਟ ’ਚ 52 ਛੱਕੇ ਲਾ ਚੁੱਕੇ ਹਨ। ਰੋਹਿਤ ਸ਼ਰਮਾ ਤੋਂ ਪਹਿਲਾਂ ਸਿਰਫ ਵੈਸਟਇੰਡੀਜ਼ ਦੇ ਕ੍ਰਿਸ ਗੇਲ ਅਤੇ ਦੱਖਣੀ ਅਫਰੀਕਾ ਦੇ ਏਬੀ ਡਿਵਿਲੀਅਰਸ ਨੇ ਇੱਕ ਕੈਲੰਡਰ ਸਾਲ ’ਚ 50 ਛੱਕੇ ਲਾਉਣ ਦਾ ਕਾਰਨਾਮਾ ਕੀਤਾ ਹੈ।
ਗੇਂਦਬਾਜਾਂ ਨੇ ਨਿਊਜੀਲੈਂਡ ਨੂੰ ਵੱਡਾ ਸਕੋਰ ਕਰਨ ਤੋਂ ਰੋਕਿਆ : ਰੋਹਿਤ ਸ਼ਰਮਾ | Rohit Sharma
ਆਈਸੀਸੀ ਕ੍ਰਿਕੇਟ ਵਿਸ਼ਵ ਕੱਪ ਦੇ 21ਵੇਂ ਮੈਚ ’ਚ ਅੱਜ ਭਾਰਤ ਦੀ ਨਿਊਜੀਲੈਂਡ ’ਤੇ ਚਾਰ ਵਿਕਟਾਂ ਦੀ ਜਿੱਤ ’ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਗੇਂਦਬਾਜਾਂ ਨੇ ਨਿਊਜੀਲੈਂਡ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਕੇ ਜਿੱਤ ਯਕੀਨੀ ਬਣਾਈ। ਰੋਹਿਤ ਸ਼ਰਮਾ ਨੇ ਕਿਹਾ ਕਿ ਟੂਰਨਾਮੈਂਟ ਦੀ ਸ਼ੁਰੂਆਤ ਚੰਗੀ ਹੋਈ ਹੈ, ਪਰ ਕੰਮ ਅਜੇ ਅਧੂਰਾ ਹੈ। ਸ਼ਮੀ ਕੋਲ ਕਲਾਸ ਅਤੇ ਤਜ਼ੁਰਬਾ ਹੈ ਅਤੇ ਉਸ ਨੇ ਇਸ ਮੌਕੇ ਨੂੰ ਦੋਵਾਂ ਹੱਥਾਂ ਨਾਲ ਫੜ ਲਿਆ ਹੈ। ਇੱਕ ਸਮੇਂ ਨਿਊਜੀਲੈਂਡ ਨੇ ਵੱਡੀ ਸਾਂਝੇਦਾਰੀ ਕੀਤੀ ਸੀ ਪਰ ਸਾਡੇ ਗੇਂਦਬਾਜਾਂ ਨੇ ਸ਼ਾਨਦਾਰ ਵਾਪਸੀ ਕੀਤੀ। ਸ਼ੁਭਮਨ ਅਤੇ ਮੈਂ ਇੱਕ-ਦੂਜੇ ਦੀ ਮਦਦ ਕਰਦੇ ਹਾਂ ਅਤੇ ਭਾਵੇਂ ਅਸੀਂ ਵੱਡਾ ਸਕੋਰ ਨਹੀਂ ਕਰ ਸਕੇ ਪਰ ਅਸੀਂ ਜਿੱਤ ਤੋਂ ਖੁਸ ਹਾਂ। ਕੋਹਲੀ ਬਾਰੇ ਤਾਂ ਕਹਿਣਾ ਹੀ ਕੀ ਹੈ। ਇਹ ਕੰਮ ਉਹ ਸਾਲਾਂ ਤੋਂ ਕਰਦੇ ਆ ਰਹੇ ਹਨ। ਅਸੀਂ ਕੁਝ ਕੈਚ ਛੱਡੇ ਪਰ ਸਾਡੇ ਖਿਡਾਰੀ ਚੰਗੇ ਹਨ।
ਇਹ ਵੀ ਪੜ੍ਹੋ : ਚਾਕੂ ਨਾਲ ਦੁਕਾਨਦਾਰ ਨੂੰ ਕੀਤਾ ਜ਼ਖ਼ਮੀ, ਪਿਸਤੌਲ ਦੀ ਨੋਕ ਤੇ ਲੁਟੇਰੇ ਪੈਸੇ ਲੁੱਟ ਹੋਏ ਫ਼ਰਾਰ
ਆਪਣੀ ਟੀਮ ਦੀ ਹਾਰ ’ਤੇ ਨਿਊਜੀਲੈਂਡ ਦੇ ਕਪਤਾਨ ਟਾਮ ਲੈਥਮ ਨੇ ਕਿਹਾ ਕਿ ਅਸੀਂ ਬੱਲੇਬਾਜੀ ਨਾਲ ਆਖਰੀ 10 ਓਵਰਾਂ ਦਾ ਫਾਇਦਾ ਨਹੀਂ ਉਠਾ ਸਕੇ। ਭਾਰਤ ਦੀ ਗੇਂਦਬਾਜੀ ਆਖਰੀ ਓਵਰਾਂ ’ਚ ਸ਼ਾਨਦਾਰ ਰਹੀ। ਡੈਰਿਲ ਅਤੇ ਰਚਿਨ ਨੇ ਆਖਰੀ 10 ਓਵਰਾਂ ਤੱਕ ਸ਼ਾਨਦਾਰ ਸੈੱਟਅੱਪ ਕੀਤਾ ਸੀ। ਕੋਹਲੀ ਨੇ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ ਖੇਡ ਨੂੰ ਸੰਭਾਲ ਲਿਆ ਅਤੇ ਹਰ ਕਿਸੇ ਦਾ ਕੰਮ ਆਸਾਨ ਕਰ ਦਿੱਤਾ। ਇੱਕ ਕਪਤਾਨ ਦੇ ਤੌਰ ’ਤੇ ਤੁਹਾਡੇ ’ਤੇ ਬਹੁਤ ਸਾਰੀਆਂ ਜਿੰਮੇਵਾਰੀਆਂ ਹਨ ਜੋ ਤੁਹਾਨੂੰ ਨਿਭਾਉਣੀਆਂ ਪੈਣਗੀਆਂ। ਕੋਹਲੀ ਕੋਲ ਹਰ ਪਲਾਨ ਦਾ ਜਵਾਬ ਸੀ। (Rohit Sharma)
ਅੱਜ ਦੇ ਮੈਚ ’ਚ ਮੁਹੰਮਦ ਸ਼ਮੀ ਪਲੇਅਰ ਆਫ ਦ ਮੈਚ ਰਹੇ। ਇਸ ਮੌਕੇ ’ਤੇ ਸ਼ਮੀ ਨੇ ਕਿਹਾ ਕਿ ਜਦੋਂ ਤੁਸੀਂ ਇੰਨੇ ਲੰਬੇ ਸਮੇਂ ਬਾਅਦ ਟੀਮ ’ਚ ਵਾਪਸੀ ਕਰਦੇ ਹੋ ਤਾਂ ਤੁਹਾਨੂੰ ਆਤਮਵਿਸ਼ਵਾਸ਼ ਹਾਸਲ ਕਰਨ ਦੀ ਲੋੜ ਹੁੰਦੀ ਹੈ ਅਤੇ ਇਸ ਮੈਚ ਨੇ ਮੇਰੇ ਲਈ ਵੀ ਅਜ਼ਿਹਾ ਹੀ ਕੀਤਾ ਹੈ। ਜੇਕਰ ਟੀਮ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਤਾਂ ਬਾਹਰ ਬੈਠਣਾ ਕੋਈ ਔਖਾ ਕੰਮ ਨਹੀਂ ਹੈ। ਜੇਕਰ ਤੁਹਾਡੇ ਸਾਥੀ ਚੰਗਾ ਕੰਮ ਕਰ ਰਹੇ ਹਨ ਤਾਂ ਤੁਹਾਨੂੰ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਟੀਮ ਦੇ ਹਿੱਤ ’ਚ ਕੁਝ ਵੀ ਕਰਨ ਲਈ ਤਿਆਰ ਹਾਂ। (Rohit Sharma)