1000 Rupees Note: 1000 ਰੁਪਏ ਦੇ ਨੋਟ ’ਤੇ ਆਰਬੀਆਈ ਦਾ ਆਇਆ ਵੱਡਾ ਅਪਡੇਟ

1000 Rupees Note

1000 Rupees Note: ਭਾਰਤੀ ਰਿਜ਼ਰਵ ਬੈਂਕ ਨੇ ਅਪਡੇਟ ਕੀਤਾ ਸੀ ਕਿ 30 ਸਤੰਬਰ ਤੱਕ 2000 ਰੁਪਏ ਦੇ 87 ਫ਼ੀਸਦੀ ਨੋਟ ਵਾਪਸ ਆ ਚੁੱਕੇ ਹਨ, ਪਰ 10 ਹਜ਼ਾਰ ਕਰੋੜ ਰੁਪਏ ਦੇ ਨੋਟ ਅਜੇ ਵੀ ਬਜ਼ਾਰ ’ਚ ਚੱਲ ਰਹੇ ਹਨ। ਆਰਬੀਆਈ ਦੇ ਇਸ ਅਪਡੇਟ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸਵਾਲ ਉੱਠਣ ਲੱਗੇ ਹਨ ਕਿ ਕੀ 1000 ਰੁਪਏ ਦਾ ਨੋਟ ਦੁਬਾਰਾ ਬਜ਼ਾਰ ’ਚ ਆ ਰਿਹਾ ਹੈ ਅਤੇ ਕੀ ਇਸ ਨੂੰ ਦੁਬਾਰਾ ਦੇਖਿਆ ਜਾ ਸਕਦਾ ਹੈ? ਆਰਬੀਆਈ ਦੀ 1000 ਰਪਏ ਦਾ ਨੋਟ ਲਿਆਉਣ ਦੀ ਕੋਈ ਨਹੀਂ ਨਹੀਂ ਹੈ ਅਤੇ ਨਾ ਹੀ ਉਹ 1000 ਰੁਪਏ ਦਾ ਕੋਈ ਨਵਾਂ ਨੋਟ ਜਾਰੀ ਕਰਨ ਬਾਰੇ ਸੋਚ ਰਿਹਾ ਹੈ। ਏਐੱਨਆਈ ਨੇ ਟਵੀਟਰ ’ਤੇ ਪੋਸਟ ਕਰ ਕੇ ਜਾਣਕਾਰੀ ਦਿੱਤੀ ਕਿ ਆਰਬੀਆਈ ਦੀ 1000 ਰੁਪਏ ਵਾਪਸ ਲਿਆਉਣ ਦੀ ਕੋਈ ਯੋਜਨਾ ਨਹੀਂ ਹੈ। (RBI Latest News)

ਭਾਰਤੀ ਰਿਜ਼ਰਵ ਬੈਂਕ ਨੇ ਇੱਕ ਬਿਆਨ ’ਚ ਕਿਹਾ ਸੀ ਕਿ ਬਜ਼ਾਰ ਦਾ ਪ੍ਰਵਾਹ ਬਣਾਈ ਰੱਖਣ ਲਈ ਸਰਕਾਰ ਨੇ 500 ਰੁਪਏ ਦੇ ਲੋੜੀਂਦੇ ਨੋਟ ਛਾਪੇ ਹਨ, ਤਾਂ ਕਿ ਲੋਕਾਂ ਨੂੰ ਨਗਦੀ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਉੱਥੇ ਹੀ ਡਿਜ਼ੀਟਲ ਪੇਮੈਂਟ ਦੀ ਵਰਤੋਂ ਨਾਲ ਲੋਕਾਂ ’ਚ ਨਗਦੀ ਦੀ ਜ਼ਰੂਰਤ ਘੱਟ ਹੋ ਗਈ ਹੈ। ਅਜਿਹੇ ’ਚ ਆਰਬੀਆਈ ਦਾ ਕਹਿਣਾ ਹੈ ਕਿ 1000 ਰੁਪਏ ਦੇ ਨੋਟ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਹੈ। ਆਰਬੀਆਈ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। (1000 Rupees Note)

20216 ’ਚ ਹੋਈ ਸੀ ਨੋਟਬੰਦੀ | RBI Latest News

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 2016 ’ਚ 1000 ਰੁਪਏ ਅਤੇ 500 ਰੁਪਏ ਦੇ ਪੁਰਾਣੇ ਨੋਟ ਬੰਦ ਕਰ ਦਿੱਤੇ ਸਨ ਅਤੇ ਉਨ੍ਹਾਂ ਦੀ ਜਗ੍ਹਾ 500 ਰੁਪਏ ਦੇ ਨਵੇਂ ਨੋਟ ਅਤੇ 2000 ਰਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ। ਹਾਲਾਂਕਿ ਹੁਣ ਸਰਕਾਰ ਨੇ 2000 ਰੁਪਏ ਦੇ ਨੋਟ ਨੂੰ ਵੀ ਵਾਪਸ ਲੈ ਲਿਆ ਹੈ। ਬੈਂਕ ’ਚ 2000 ਰੁਪਏ ਦੇ ਨੋਟ ਜਮ੍ਹਾ ਕਰਨ ਤੇ ਬਦਲਣ ਦੀ ਸਮਾਂ ਹੱਦ ਖ਼ਤਮ ਹੋ ਚੁੱਕੀ ਹੈ।

ਇੱਥੋਂ ਅਜੇ ਵੀ ਬਦਲੇ ਜਾ ਸਕਦੇ ਨੇ 2000 ਰੁਪਏ ਦੇ ਨੋਟ

ਹਾਲਾਂਕਿ ਵਰਤਮਾਨ ’ਚ ਤੁਸੀਂ ਆਰਬੀਆਈ ਦਫ਼ਤਰਾਂ ’ਚ 2000 ਰੁਪਏ ਦੇ ਨੋਟ ਬਦਲ ਤੇ ਜਮ੍ਹਾ ਕਰ ਸਕਦੇ ਹੋ। ਦੇਸ਼ ’ਚ ਆਰਬੀਆਈ ਦੇ ਕੁਲ 19 ਖੇਤਰੀ ਦਫ਼ਤਰ ਹਨ, ਜਿੱਥੋਂ 2000 ਰੁਪਏ ਦੇ ਬੈਂਕ ਨੋਟ ਬਦਲੇ ਜਾ ਸਕਦੇ ਹਨ।