2763 ਵਿਅਕਤੀਆਂ ਨੇ ਲਿਆ ਨਾਮ ਸ਼ਬਦ
ਹਜ਼ਾਰਾਂ ਨੇ ਪੀਤਾ ਰੂਹਾਨੀ ਜਾਮ
ਚਚੀਆ ਨਗਰੀ (ਸੱਚ ਕਹੂੰ ਨਿਊਜ਼) । ਦੇਵਭੂਮੀ ਹਿਮਾਚਲ ਪ੍ਰਦੇਸ਼ ਸਥਿੱਤ ਧੌਲਾਧਾਰ ਦੀਆਂ ਪਹਾੜੀਆਂ ਅੱਜ ਰਾਮ ਨਾਮ ਨਾਲ ਮਹਿਕ ਉਠੀਆਂ ਚਾਰੇ ਪਾਸੇ ਰਾਮ-ਨਾਮ ਦੇ ਦੀਵਾਨੇ ਨਜ਼ਰ ਆਏ ਇਹ ਮੌਕਾ ਸੀ ਚਚੀਆ ਨਗਰੀ ਜ਼ਿਲ੍ਹਾ ਪਾਲਮਪੁਰ ਸਥਿੱਤ ਪਰਮ ਪਿਤਾ ਸ਼ਾਹ ਸਤਿਨਾਮ ਜੀ ਸੱਚਖੰਡ ਧਾਮ ਵਿਖੇ ਹੋਏ ਵਿਸ਼ਾਲ ਰੂਹਾਨੀ ਸਤਿਸੰਗ ਦਾ ਇਸ ਮੌਕੇ ਹਿਮਾਚਲ ਪ੍ਰਦੇਸ਼ ਤੇ ਆਲੇ-ਦੁਆਲੇ ਤੋਂ ਲੱਖਾਂ ਦੀ ਗਿਣਤੀ ‘ਚ ਪਹੁੰਚੇ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ।
ਰੂਹਾਨੀ ਸਤਿਸੰਗ ਦੌਰਾਨ 2763 ਵਿਅਕਤੀਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਤੋਂ ਤੌਬਾ ਕੀਤੀ, ਨਾਲ ਹੀ ਹਜ਼ਾਰਾਂ ਵਿਅਕਤੀਆਂ ਨੇ ਰੂਹਾਨੀ ਜਾਮ ਪੀ ਕੇ ਸਮਾਜਿਕ ਬੁਰਾਈਆਂ ਤਿਆਗਣ ਦਾ ਪ੍ਰਣ ਲਿਆ ਰੂਹਾਨੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਜਗਿਆਸੂ ਵਿਅਕਤੀਆਂ ਨੂੰ ਪਰਮਾਤਮਾ ਨਾਲ ਮਿਲਣ ਦਾ ਸਿੱਧਾ ਤੇ ਸੌਖਾ ਰਸਤਾ ਦੱਸ ਕੇ ਉਨ੍ਹਾਂ ਦੀ ਜਗਿਆਸਾ ਸ਼ਾਂਤ ਕੀਤੀ ਰੂਹਾਨੀ ਸਤਿਸੰਗ ਦੌਰਾਨ ਹਜ਼ਾਰਾਂ ਸੇਵਾਦਾਰ ਲੰਗਰ, ਪਾਣੀ ਤੇ ਟਰੈਫ਼ਿਕ ਪ੍ਰਬੰਧਾਂ ਦੇ ਸੇਵਾ ਕਾਰਜਾਂ ‘ਚ ਜੁਟੇ ਹੋਏ ਸਨ ਸਤਿਸੰਗ ਦੀ ਸਮਾਪਤੀ ‘ਤੇ ਲੱਖਾਂ ਦੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ ਨੂੰ ਕੁਝ ਮਿੰਟਾਂ ‘ਚ ਹੀ ਲੰਗਰ-ਭੋਜਨ ਛਕਾਇਆ ਗਿਆ ।
ਸਤਿਸੰਗ ਕਿਸ ਨੂੰ ਕਹਿੰਦੇ ਹਨ
ਰੂਹਾਨੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕਰਦਿਆਂ ਫ਼ਰਮਾਇਆ ਕਿ ਸਤਿਸੰਗ ਭਾਵ ਸੱਚ ਦਾ ਸੰਗ, ਸੱਚ ਦਾ ਸਾਥ ਇਸ ਦੁਨੀਆ ‘ਚ ਜਿਸ ਵਸਤੂ ‘ਚ ਕੋਈ ਪਰਿਵਰਤਨ ਨਹੀਂ ਹੁੰਦਾ, ਜਿਸ ‘ਚ ਕੋਈ ਬਦਲਾਅ ਨਹੀਂ ਹੁੰਦਾ, ਉਸ ਨੂੰ ਸੱਚ ਭਾਵ ਸੱਚ ਕਿਹਾ ਜਾਂਦਾ ਹੈ ਸੱਚ ਆਦਿਕਾਲ ਤੋਂ ਇੱਕ ਹੀ ਹੈ ਤੇ ਉਹ ਹੈ ਪਰਮਾਤਮਾ ਦਾ ਨਾਮ ਉਸਨੂੰ ਪਰਮਾਤਮਾ ਕਹੋ, ਓਮ ਕਹੋ, ਗੌਡ, ਖੁਦਾ, ਰੱਬ ਕਹੋ ‘ਤੇ ਉਹੀ ਸ਼ਕਤੀ ਅਜਿਹੀ ਹੈ ਜੋ ਸੱਚ ਹੈ, ਸੱਚ ਹੀ ਰਹੇਗੀ ਦੁਨੀਆ ਦੀ ਹਰ ਵਸਤੂ ਪਰਿਵਰਤਨਸ਼ੀਲ ਹੈ ਸਿਵਾਏ ਪਰਮਾਤਮਾ ਦੇ ਈਸ਼ਵਰ ਨੂੰ ਕਿਵੇਂ ਦੇਖਿਆ ਜਾ ਸਕਦਾ ਹੈ, ਕਿਵੇਂ ਉਸਦੀ ਕ੍ਰਿਪਾ ਦ੍ਰਿਸ਼ਟੀ ਨੂੰ ਪਾਇਆ ਜਾ ਸਕਦਾ ਹੈ, ਕਿਹੋ ਜਿਹਾ ਹੈ ਉਹ, ਜੋ ਕਣ-ਕਣ, ਜ਼ਰ੍ਹੇ-ਜ਼ਰ੍ਹੇ ‘ਚ ਹੈ ਤੇ ਹਰ ਜਗ੍ਹਾ ਹੋਣ ਤੋਂ ਬਾਅਦ ਵੀ ਸਾਡੇ ਅੰਦਰ ਮੌਜ਼ੂਦ ਹੈ ਮਨੁੱਖ ‘ਚ ਉਸ ਨੂੰ ਦੇਖਣ ਦੀ ਇੱਛਾ ਹੁੰਦੀ ਹੈ, ਅਜਿਹੇ ‘ਚ ਜਿੱਥੇ ਉਸਦੇ ਬਾਰੇ ਚਰਚਾ ਹੁੰਦੀ ਹੋਵੇ, ਉਸ ਨੂੰ ਦੇਖਣ ਦਾ ਢੰਗ ਦੱਸਿਆ ਜਾਂਦਾ ਹੋਵੇ ਉਸ ਨੂੰ ਸੰਗ ਕਿਹਾ ਜਾਂਦਾ ਹੈ ਬਿਨਾ ਧਰਮ ਛੁਡਾਏ, ਬਿਨਾ ਪਹਿਰਾਵਾ ਬਦਲੇ ਈਸ਼ਵਰ ਪਰਮਪਿਤਾ ਪਰਮਾਤਮਾ ਨਾਲ ਮਿਲਣ ਦਾ ਰਾਹ ਦੱਸਿਆ ਜਾਵੇ ਉਹੀ ਸਤਿਸੰਗ ਹੈ
ਸਤਿਸੰਗ ‘ਚ ਕਿਉਂ ਆਉਣਾ ਚਾਹੀਦਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਮਨੁੱਖ ਕੋਲ ਸਭ ਸੁੱਖ ਸਹੂਲਤਾਂ ਹਨ ਤਾਂ ਉਸਦਾ ਸਵਾਲ ਹੁੰਦਾ ਹੈ ਕਿ ਮੈਂ ਸਤਿਸੰਗ ‘ਚ ਕਿਉਂ ਜਾਵਾਂ? ਮੇਰੇ ਕੋਲ ਸਭ ਕੁਝ ਹੈ ਕੀ ਉਹ ਲੋਕ ਜਾਣਦੇ ਹਨ ਕਿ ਆਉਣ ਵਾਲੇ ਸਮੇਂ ‘ਚ ਤੁਹਾਡੇ ਨਾਲ ਕੀ ਹੋਣ ਵਾਲਾ ਹੈ? ਭਿਆਨਕ ਬਿਮਾਰੀ, ਵਪਾਰ ‘ਚ ਘਾਟਾ, ਬੱਚਿਆਂ ‘ਤੇ ਬਿਪਤਾ ਆਉਣ ਵਾਲੀ ਹੋਵੇ, ਕੀ ਉਸ ਤੋਂ ਆਪਣੇ ਪੈਸੇ ਅਕਲ ਚੁਤਰਾਈ ਨਾਲ ਬਚਿਆ ਜਾ ਸਕਦਾ ਹੈ? ਤਾਂ ਉੱਤਰ ਹੁੰਦਾ ਹੈ ਨਹੀਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਹਾੜ ਵਰਗੇ ਕਰਮ ਨੂੰ ਕੰਕਰ ਬਣਾਉਣ ਦਾ ਤਰੀਕਾ ਸਿਰਫ਼ ਸਤਿਸੰਗ ‘ਚ ਹੀ ਸੰਭਵ ਹੈ ਜੋ ਆਉਣ ਵਾਲੀਆਂ ਮੁਸੀਬਤਾਂ ਤੋਂ ਹੀ ਨਹੀਂ ਬਚਾਉਂਦਾ ਸਗੋਂ ਇੰਨਾ ਆਤਮਬਲ ਦਿੰਦਾ ਹੈ ਜਿਸ ਨਾਲ ਤੁਸੀਂ ਤੇ ਤੁਹਾਡਾ ਪਰਿਵਾਰ ਹਮੇਸ਼ਾ ਸੁੱਖ-ਸ਼ਾਂਤੀ ਨਾਲ ਰਹਿ ਸਕਦਾ ਹੈ ।
ਪੈਸਾ ਹੀ ਸੁੱਖ ਸ਼ਾਂਤੀ ਨਹੀਂ ਦਿੰਦਾ, ਕਿਉਂਕਿ ਦੁਨੀਆ ਦੇ ਧਨਾਢ ਲੋਕਾਂ ਨੂੰ ਵੀ ਨੀਂਦ ਨਹੀਂ ਆਉਂਦੀ ਤੇ ਸਾਨੂੰ ਮਿਲਣ ਦੌਰਾਨ ਉਨ੍ਹਾਂ ਦਾ ਇੱਕ ਹੀ ਸਵਾਲ ਹੁੰਦਾ ਹੈ, ਦਿਨ ‘ਚ ਚੈਨ ਤੇ ਰਾਤ ਨੂੰ ਨੀਂਦ ਨਹੀਂ ਆਉਂਦੀ ਹੱਕ-ਹਲਾਲ ਦੀ ਕਮਾਈ ਕਰਨ ਵਾਲੇ, ਸਖ਼ਤ ਮਿਹਨਤ ਕਰਨ ਵਾਲੇ ਤੇ ਈਸ਼ਵਰ ਨੂੰ ਮੰਨਣ ਵਾਲੇ ਇੰਨੀ ਗੂੜ੍ਹੀ ਨੀਂਦ ‘ਚ ਸੌਂਦੇ ਹਨ ਕਿ ਉਨ੍ਹਾਂ ਨੂੰ ਸੂਰਜ ਨਿਕਲਣ ਦਾ ਪਤਾ ਹੀ ਨਹੀਂ ਚੱਲਦਾ ਰਾਮ-ਨਾਮ ਨਾਲ ਜੁੜੇ ਵਿਅਕਤੀਆਂ ਨੂੰ ਕਦੇ ਕੋਈ ਟੈਨਸ਼ਨ ਨਹੀਂ ਹੁੰਦੀ । ਲੋਕਾਂ ਨੂੰ ਸਤਿਸੰਗ ‘ਚ ਆ ਕੇ ਪਤਾ ਚੱਲਦਾ ਹੈ ਕਿ ਅਸਲੀ ਧਨ ਕਿਹੜਾ ਹੈ ਲੋਕ ਭਾਵੇ ਕਿੰਨਾ ਵੀ ਧਨ ਜੋੜ ਲੈਣ, ਜਾਇਦਾਦ ਬਣਾ ਲੈਣ, ਪਰ ਕਿਸੇ ਦਾ ਖੂਨ ਚੂਸ ਕੇ ਨਾ ਬਣਾਓ, ਕਦੇ ਕਿਸੇ ਦਾ ਹੱਕ ਨਾ ਖਾਓ, ਕਿਉਂਕਿ ਪਾਪ-ਜ਼ੁਲਮ ਦੀ ਕਮਾਈ ਚੈਨ ਨਾਲ ਜਿਉਣ ਨਹੀਂ ਦਿੰਦੀ, ਘਰ-ਪਰਿਵਾਰ ‘ਚ ਲੜਾਈ-ਝਗੜਾ ਹੋਣ ਲੱਗਦਾ ਹੈ, ਅਸ਼ਾਂਤੀ ਹੋਵੇਗੀ, ਘਰ ‘ਚ ਬਿਮਾਰੀਆਂ ਪੈਦਾ ਹੋ ਜਾਣਗੀਆਂ, ਸਰੀਰ ਰੋਗਾਂ ਨਾਲ ਭਰ ਜਾਂਦਾ ਹੈ ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬਿਮਾਰ ਦਾ ਇਲਾਜ ਕਰਵਾ ਦਿਓ, ਪਿਆਸੇ ਨੂੰ ਪਾਣੀ ਪਿਆ ਦਿਓ, ਬੇਟੀ ਦੀ ਸ਼ਾਦੀ ਕਰਵਾ ਦਿਓ, ਇਹ ਸੱਚਾ ਦਾਨ ਹੈ ਅੰਨ੍ਹੇ ਨੂੰ ਸੜਕ ਪਾਰ ਕਰਵਾ ਦਿਓ, ਬਿਮਾਰ ਦਾ ਇਲਾਜ, ਬਿਮਾਰ ਨੂੰ ਖਾਣਾ ਖੁਆ ਦਿੱਤਾ ਇਹੀ ਇਨਸਾਨੀਅਤ ਹੈ ਤੇ ਇਹੀ ਮਾਨਵਤਾ ਹੈ ਇਨਸਾਨ ਇਨਸਾਨੀਅਤ ਨਾ ਛੱਡੇ ਤੇ ਰਾਮ-ਨਾਮ ਦਾ ਜਾਪ ਕਰਦਾ ਰਹੇ ਤੇ ਉਸ ਨੂੰ ਉਹ ਲੱਜਤ ਖੁਸ਼ੀਆਂ ਪ੍ਰਾਪਤ ਹੋਣਗੀਆਂ ਜਿਨ੍ਹਾਂ ਨੂੰ ਬਿਆਨ ਨਹੀਂ ਕਰ ਸਕਦੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਸਮਾਂ ਆਉਂਦਾ ਹੈ ਜਦੋਂ ਸਭ ਕੁਝ ਛੱਡ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਤਾਂ ਜਿਵੇਂ ਹੀ ਇਸ ਦੁਨੀਆ ਤੋਂ ਗਏ ਤਾਂ ਸਭ ਦਾ ਸਭ ਇੱਥੇ ਰਹਿ ਗਿਆ ਉਨ੍ਹਾਂ ਦੇ ਨਾਲ ਇੱਕ ਨਵਾਂ ਪੈਸਾ ਨਹੀਂ ਗਿਆ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪੁੱਤਰ-ਧੀਆਂ ਨਹੀਂ ਗਏ ਤਾਂ ਇਸ ਦੁਨੀਆ ਤੋਂ ਕੁਝ ਵੀ ਨਾਲ ਨਹੀਂ ਜਾਂਦਾ ਪਰ ਇੱਕ ਧਨ ਅਜਿਹਾ ਹੈ ਜਿਸ ਨੂੰ ਚੋਰ ਉਚੱਕਾ ਚੁਰਾ ਨਹੀਂ ਸਕਦਾ, ਬਾਲ-ਬੱਚੇ ਵੰਡ ਨਹੀਂ ਸਕਦੇ ਤੇ ਜੋ ਮਰਨ ਤੋਂ ਬਾਅਦ ਵੀ ਨਾਲ ਜਾਂਦਾ ਹੈ, ਉਹ ਧਨ ਹੈ ਰਾਮ-ਨਾਮ ਦਾ।
ਸਾਇੰਸ ਨਾਲੋਂ ਧਰਮ ਬਹੁਤ ਅੱਗੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਧਰਮ ਜੋ ਦੱਸਦੇ ਹਨ ਉਸਨੂੰ ਸਾਇੰਸ ਕਈ ਸਾਲਾਂ ਤੋਂ ਬਾਅਦ ਮੰਨਦੀ ਹੈ ਧਰਮਾਂ ‘ਚ ਲਿਖਿਆ ਹੈ ਸੈਂਕੜੇ ਧਰਤੀਆਂ, ਸੈਂਕੜੇ ਜ਼ਿੰਦਗੀਆਂ ਹਨ ਪਰ ਅੱਜ ਨਾਸਾ ਤੇ ਸਾਇੰਸਟਿਸਟ ਮੰਨ ਚੁੱਕੇ ਹਨ ਕਿ ਅਜਿਹੀਆਂ ਹੋਰ ਵੀ ਧਰਤੀਆਂ ਹਨ, ਜਦੋਂਕਿ ਪਵਿੱਤਰ ਵੇਦਾਂ ‘ਚ ਹਜ਼ਾਰਾਂ ਸਾਲ ਪਹਿਲਾਂ ਲਿਖਿਆ ਸੀ ਪੂਰੀ ਦੁਨੀਆ ਨੇ ਸਾਡੀ ਸੰਸਕ੍ਰਿਤੀ ਤੋਂ ਗਿਆਨ ਲਿਆ ਹੈ ਅਮਰੀਕੀ ਵਿਗਿਆਨੀ ਰਾਬਰਟ ਓਪਨਹੇਮਰ ਨੇ ਮੰਨਿਆ ਕਿ ਮੈਂ ਜੋ ਐਟਮ ਬਣਾਇਆ ਹੈ । ਉਹ ਮਹਾਂਭਾਰਤ ਦੇ ਅਮੋਦਸ਼ਾਸਤਰ ਤੋਂ ਬਣਾਇਆ ਹੈ ਸਾਡੇ ਵਾਲੇ ਮੰਨਦੇ ਨਹੀਂ ਕਿ ਮਹਾਂਭਾਰਤ ਹੋਇਆ ਹੈ ਜਦੋਂਕਿ ਬਾਹਰ ਵਾਲੇ ਲੋਕ ਸਾਡੀ ਸੱਭਿਅਤਾ ਤੋਂ ਸਿੱਖ ਕੇ ਖੋਜ਼ ਕਰਨ ‘ਚ ਅੱਗੇ ਵਧ ਰਹੇ ਹਨ ਸਾਡੀ ਸੰਸਕ੍ਰਿਤੀ ਇੰਨੀ ਵਿਰਾਟ ਸੀ ਕਿ ਸਾਨੂੰ ਐਟਮ ਚਲਾਉਣਾ ਆਉਂਦਾ ਸੀ ਤੇ ਰੋਕਣਾ ਵੀ ਆਉਂਦਾ ਸੀ ਜਦੋਂਕਿ ਅੱਜ ਸਿਰਫ਼ ਚਲਾਉਣਾ ਹੀ ਆਉਂਦਾ ਹੈ ਸਾਡੇ ਦੇਸ਼ ਵਰਗੀ ਸੱਭਿਆਚਾਰ ਪੂਰੀ ਦੁਨੀਆ ‘ਚ ਕਿਤੇ ਨਹੀਂ ਮਿਲੇਗਾ, ਭਾਵੇਂ ਕਿਤੇ ਵੀ ਘੁੰਮ ਲਓ, ਮਾਂ ਗਿੱਲੀ ਥਾਂ ਬੱਚੇ ਨੂੰ ਸੁਆਉਂਦੀ ਹੈ ਜਦੋਂਕਿ ਮਾਂ-ਬਾਪ ਬੁੱਢੇ ਹੋ ਜਾਂਦੇ ਹਨ, ਬੱਚੇ ਉਨ੍ਹਾਂ ਦਾ ਸਹਾਰਾ ਬਣਦੇ ਹਨ ਕੀ ਕਿਤੇ ਹੋਰ ਹੈ ਅਜਿਹਾ ਸੰਸਕ੍ਰਿਤੀ ‘ਤੇ ਮਾਣ ਕਰਿਆ ਕਰੋ, ਤੁਸੀਂ ਪੱਛੜੇ ਨਹੀਂ ਹੋ, ਇੱਕ ਸਮਾਂ ਸੀ ਜਦੋਂ ਸਾਡੇ ਰੁਪਏ ਦੇ ਮੁਕਾਬਲੇ ਡਾਲਰ ਕਾਫ਼ੀ ਪਿੱਛੇ ਸੀ ।
ਭਗਤੀ ਨਾਲ ਵਧਦਾ ਹੈ ਆਤਮਬਲ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਬੁਰਾਈਆਂ ਛੱਡ ਕੇ ਰਾਮ-ਨਾਮ ਦਾ ਜਾਪ ਕਰੋ ਤਾਂ ਤੁਸੀਂ ਰਸਤਾ ਦਿਖਾਉਣ ਵਾਲੇ ਬਣ ਸਕਦੇ ਹੋ ਸਾਡਾ ਦੇਸ਼ ਗੁਰੂ ਦੇਸ਼ ਕਹਾਉਂਦਾ ਸੀ ਤੇ ਅੱਜ ਵੀ ਬਣ ਸਕਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦੁਨੀਆ ਦਾ ਗੁਰੂ ਦੇਸ਼ ਕਹਾਉਣ ਵਾਲੇ ਲੋਕ ਅੱਜ ਟੈਨਸ਼ਨ, ਪਰੇਸ਼ਾਨੀ ‘ਚ ਹਨ ਕਿਉਂਕਿ ਉਹ ਆਪਣੀ ਸੰਸਕ੍ਰਿਤੀ ਨੂੰ ਭੁੱਲ ਚੁੱਕੇ ਹਨ ਰਾਮ-ਨਾਮ ਨਾਲ ਹੌਂਸਲੇ ਬੁਲੰਦ ਹੁੰਦੇ ਹਨ ਤੇ ਜਿਨ੍ਹਾਂ ਦੇ ਹੌਂਸਲੇ ਬੁਲੰਦ ਹੁੰਦੇ ਹਨ । ਉਹ ਹਾਰੀ ਹੋਈ ਬਾਜ਼ੀ ਜਿੱਤ ਜਾਇਆ ਕਰਦੇ ਹਨ ਧਰਮਾਂ ‘ਚ ਹੌਂਸਲਿਆਂ ਨੂੰ ਹੀ ਆਤਮਬਲ ਦੱਸਿਆ ਗਿਆ ਹੈ ਜੋ ਭਗਤੀ ਨਾਲ ਮਿਲਦਾ ਹੈ ਭਗਤੀ ਕਰਨ ਨਾਲ ਆਤਮਬਲ ਵਧਦਾ ਹੈ, ਜਿਸ ਨਾਲ ਆਦਮੀ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ‘ਤੇ ਕਾਬੂ ਪਾ ਲੈਂਦਾ ਹੈ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਨੂੰ ਅਸੀਂ ਕੀ ਦੇ ਸਕਦੇ ਹਾਂ ਈਸ਼ਵਰ ਤੋਂ ਮੰਗਣਾ ਜਾਇਜ਼ ਹੈ ਪਰਮਾਤਮਾ ਤੁਹਾਡੇ ਬੁਰੇ ਕਰਮ ਲੈਂਦਾ ਹੈ ਤੇ ਬਦਲੇ ‘ਚ ਖੁਸ਼ੀਆਂ ਨਾਲ ਲਬਰੇਜ਼ ਕਰ ਦੇਵੇਗਾ ਅਸੀਂ ਉਸ ਨੂੰ ਕੀ ਦੇ ਸਕਦੇ ਹਾਂ, ਸਭ ਕੁਝ ਉਸੇ ਦਾ ਦਿੱਤਾ ਹੋਇਆ ਹੈ ਈਸ਼ਵਰ ਦਾ ਕਮਾਲ ਹੈ ਕਿ ਉਹ ਬੁਰਾਈਆਂ ਲੈ ਕੇ ਖੁਸ਼ੀਆਂ ਦਾ ਭੰਡਾਰ ਦੇ ਦਿੰਦਾ ਹੈ ।
ਸ਼ਾਬਾਸ਼! ਹਾਦਸੇ ‘ਚ ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ
ਚਚੀਆ ਨਗਰੀ ਮਾਨਵਤਾ ਭਲਾਈ ਕਾਰਜਾਂ ‘ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਕੋਈ ਸਾਨੀ ਨਹੀਂ ਮੁਸ਼ਕਲਾਂ ‘ਚ ਫਸਿਆ ਭਾਵੇਂ ਇਨਸਾਨ ਹੋਵੇ ਜਾਂ ਜਾਨਵਰ, ਇਹ ਸੇਵਾਦਾਰ ਉਸਦੀ ਦਿਲੋਂ ਸੰਭਾਲ ਕਰਦੇ ਹਨ ਅਜਿਹੇ ਅਣਗਿਣਤ ਉਦਾਹਰਨ ਮਿਲ ਜਾਣਗੇ ਜਿੱਥੇ ਡੇਰਾ ਪ੍ਰੇਮੀਆਂ ਨੇ ਸੜਕ ਹਾਦਸਿਆਂ ਜਾਂ ਹੋਰ ਹਾਦਸਿਆਂ ‘ਚ ਜ਼ਖਮੀਆਂ ਨੂੰ ਆਪਣੇ ਜ਼ਰੂਰੀ ਕਾਰਜ ਛੱਡ ਕੇ ਵੀ ਹਸਪਤਾਲ ਪਹੁੰਚਾ ਕੇ ਮਾਨਵਤਾ ਦਾ ਫਰਜ਼ ਨਿਭਾਇਆ ਹੈ ਐਤਵਾਰ ਨੂੰ ਚਚੀਆ ਨਗਰੀ ‘ਚ ਹੋਏ ਰੂਹਾਨੀ ਸਤਿਸੰਗ ‘ਚ ਆਉਂਦੇ ਸਮੇਂ ਪੰਜਾਬ ਦੇ ਬਲਾਕ ਪਟਿਆਲਾ ਦੇ ਸੇਵਾਦਾਰਾਂ ਨੇ ਧਰਮਸ਼ਾਲਾ ਕੋਲ ਸੜਕ ‘ਤੇ ਇੱਕ ਲਹੂ-ਲੁਹਾਣ ਹਾਲਤ ‘ਚ ਵਿਅਕਤੀ ਨੂੰ ਵੇਖਿਆ ਸੇਵਾਦਾਰ ਉਸ ਨੂੰ ਬਿਨਾ ਕਿਸੇ ਦੇਰੀ ਦੇ ਹਸਪਤਾਲ ਲੈ ਗਏ ਤੇ ਜ਼ਖਮੀ ਨੂੰ ਦਾਖਲ ਕਰਵਾਇਆ ਐਤਵਾਰ ਨੂੰ ਰੂਹਾਨੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਸੇਵਾਦਾਰਾਂ ਦੀ ਹੌਂਸਲਾ ਅਫਜਾਈ ਕਰਦਿਆਂ ਉਨ੍ਹਾਂ ਆਪਣੇ ਪਵਿੱਤਰ ਅਸ਼ੀਰਵਾਦ ਨਾਲ ਨਿਵਾਜਿਆ ਇਸ ਸੇਵਾ ਕਾਰਜ ‘ਚ ਪਟਿਆਲਾ ਦੇ ਸੇਵਾਦਾਰ ਲਛਮਣ ਸਿੰਘ ਇੰਸਾਂ, ਨੰਬਰਦਾਰ, ਅਮਰੀਕ ਸਿੰਘ ਇੰਸਾਂ, ਗੁਰਸੇਵਕ ਸਿੰਘ ਇੰਸਾਂ ਤੇ ਰਘੁਵੀਰ ਸਿੰਘ ਇੰਸਾਂ ਦਾ ਸਹਿਯੋਗ ਰਿਹਾ ਇੱਕ ਹੋਰ ਘਟਨਾ ‘ਚ ਪਟਿਆਲਾ ਬੱਸ ਸਟੈਂਡ ‘ਤੇ ਦਿਲ ਦਾ ਦੌਰਾ ਪੈਣ ਵਾਲੇ ਪੀੜਤ ਨੂੰ ਹਸਪਤਾਲ ਪਹੁੰਚਾਉਣ ਵਾਲੇ ਚੀਕਾ ਦੇ ਸੇਵਾਦਾਰ ਅਵਤਾਰ ਸਿੰਘ ਇੰਸਾਂ ਤੇ ਉਨ੍ਹਾਂ ਦੀ ਪਤਨੀ ਵੀਰਪਾਲ ਇੰਸਾਂ ਨੂੰ ਵੀ ਪੂਜਨੀਕ ਗੁਰੂ ਜੀ ਨੇ ਆਪਣੇ ਪਵਿੱਤਰ ਅਸ਼ੀਰਵਾਦ ਨਾਲ ਨਿਵਾਜਿਆ।