ਖ਼ਰਚ ਅਤੇ ਕਰਜ਼ੇ ’ਤੇ ਚੁੱਕੇ ਸੁਆਲ (Letter Governor )
- ਪੰਜਾਬ ਸਰਕਾਰ ਨੂੰ ਮੁਫ਼ਤ ਬਿਜਲੀ ਨੂੰ ਲੈ ਕੇ ਦਿੱਤੀ ਸਲਾਹ, ਬਿਜਲੀ ਚੋਰੀ ਨੂੰ ਵੀ ਕੰਟਰੋਲ ਕਰਨ ਲਈ ਕਿਹਾ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਦੇ ਹੋਏ ਸਰਕਾਰ ਦੀਆਂ ਕਈ ਨੀਤੀਆਂ ’ਤੇ ਸੁਆਲ ਚੁੱਕਣ ਤੋਂ ਲੈ ਕੇ ਕਰਜ਼ ਲੈ ਕੇ ਕੀਤੇ ਜਾ ਰਹੇ ਖ਼ਰਚ ’ਤੇ ਵੀ ਉਂਗਲੀ ਚੁੱਕੀ ਹੈ। ਪੰਜਾਬ ਸਰਕਾਰ ਨੂੰ ਮੁਫ਼ਤ ਬਿਜਲੀ ਅਤੇ ਬਿਜਲੀ ਚੋਰੀ ਨੂੰ ਲੈ ਕੇ ਵੀ ਕੰਟਰੋਲ ਕਰਨ ਲਈ ਕਿਹਾ ਹੈ। ਪੰਜਾਬ ਦੇ ਰਾਜਪਾਲ ਵੱਲੋਂ ਭੇਜੇ ਗਏ ਇਸ ਪੱਤਰ ਵਿੱਚ ਜਿਆਦਾ ਕੁਝ ਪੁੱਛਿਆ ਨਹੀਂ ਗਿਆ ਹੈ, ਸਗੋਂ ਜਿਆਦਾਤਰ ਸਲਾਹਾਂ ਦੇ ਕੇ ਹੀ ਪੱਤਰ ਨੂੰ ਖ਼ਤਮ ਕੀਤਾ ਗਿਆ ਹੈ। (Letter Governor )
ਇਹ ਵੀ ਪੜ੍ਹੋ : ਅੱਤਵਾਦੀ ਹਰਵਿੰਦਰ ਰਿੰਦਾ ਦੇ ਦੋ ਸਾਥੀ ਹਥਿਆਰਾਂ ਸਮੇਤ ਗ੍ਰਿਫ਼ਤਾਰ
ਪੰਜਾਬ ਦੇ ਰਾਜਪਾਲ ਵੱਲੋਂ ਆਪਣੇ ਇਸ ਪੱਤਰ ਵਿੱਚ ਕੈਗ ਦੀ ਰਿਪੋਰਟ ਦਾ ਹਵਾਲਾ ਵੀ ਦਿੱਤਾ ਗਿਆ ਹੈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਲਏ ਗਏ ਕਰਜ਼ ਅਤੇ ਕੈਪੀਟਲ ਖ਼ਰਚ ਦਾ ਵੇਰਵਾ ਦਿੱਤਾ ਗਿਆ ਹੈ। ਇੱਥੇ ਹੀ ਪੰਜਾਬ ਸਰਕਾਰ ਵੱਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਭੇਜੀ ਗਈ ਰਿਪੋਰਟ ਨੂੰ ਵੀ ਕੈਗ ਦੀ ਰਿਪੋਰਟ ਨਾਲ ਤੁਲਨਾ ਕਰਦੇ ਹੋਏ ਸੁਆਲ ਖੜ੍ਹੇ ਕੀਤੇ ਗਏ ਹਨ ਕਿ ਦੋਹਾਂ ਵੱਲੋਂ ਦੱਸੇ ਗਏ ਅੰਕੜੇ ਦਾ ਮਿਲਾਣ ਨਹੀਂ ਹੋ ਪਾ ਰਿਹਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਇਸ ਪੱਤਰ ਸਬੰਧੀ ਫਿਲਹਾਲ ਪੰਜਾਬ ਸਰਕਾਰ ਵੱਲੋਂ ਕੋਈ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।