(ਸਤਪਾਲ ਥਿੰਦ) ਫ਼ਿਰੋਜ਼ਪੁਰ। ਫ਼ਿਰੋਜ਼ਪੁਰ ਦੇ ਨੇੜੇ ਪੈਂਦੇ ਪਿੰਡ ਦੁਲਚੀ ਕੇ ਵਿੱਚ ਸ਼ਨਿੱਚਰਵਾਰ ਨੂੰ ਲੱਗੇ ਮੇਲੇ ਵਿੱਚ ਉਸ ਵਕਤ ਹਫੜਾ-ਦਫੜੀ ਮੱਚ ਗਈ ਜਦੋਂ ਮੇਲੇ ਦੌਰਾਨ ਇੱਕ ਝੂਲਾ (Swings) ਟੁੱਟ ਜਾਣ ਕਾਰਨ ਡਿੱਗ ਪਿਆ ਅਤੇ ਇਸ ਹਾਦਸੇ ਵਿੱਚ 16 ਸਾਲ ਦੇ ਲੜਕੇ ਦੀ ਮੌਤ ਹੋ ਗਈ ਹੈ, ਜਦੋਂਕਿ ਇੱਕ ਹੋਰ ਬੱਚੇ ਦੀ ਹਾਲਤ ਵੀ ਨਾਜੁਕ ਦੱਸ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਅਮਨਦੀਪ ਪਿੰਡ ਕਾਲੂ ਵਾਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਲੋਹੇ ਦੀ ਰਾਡ ਮਾਰ ਉਤਾਰਿਆ ਮੌਤ ਦੇ ਘਾਟ, ਮੁਲਜ਼ਮ ਗ੍ਰਿਫਤਾਰ
ਮਿ੍ਰਤਕ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਲੜਕਾ ਤੋਂ ਪਿੰਡ ਦੁਲਚੀ ਕੇ ਵਿਖੇ ਮੇਲਾ ਦੇਖਣ ਆਏ ਸਨ। ਉਸ ਨੇ ਦੱਸਿਆ ਕਿ ਜਦੋਂ ਉਹ ਮੇਲੇ ਦੌਰਾਨ ਕਿਸਤੀ ਦੇ ਝੂਲੇ ਵਿੱਚ ਝੂਲਾ ਲੈ ਰਿਹਾ ਸੀ ਤਾਂ ਇਸ ਦੌਰਾਨ ਇੱਕ ਰੱਸੀ ਅਮਨਦੀਪ ਦੇ ਗਲੇ ’ਚ ਫਸ ਗਈ ਅਤੇ ਚਾਰ ਹੋਰ ਬੱਚੇ ਝੂਲੇ ਤੋਂ ਹੇਠਾਂ ਡਿੱਗ ਗਏ। ਇਨ੍ਹਾਂ ਵਿੱਚੋਂ ਅਮਨਦੀਪ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਖਮੀ ਅਮਨਦੀਪ ਨੂੰ ਹਸਪਤਾਲ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।