ਬਾਬਰ ਆਜ਼ਮ ਨੇ ਖੇਡੀ ਅਰਧਸੈਂਕੜੇ ਵਾਲੀ ਪਾਰੀ | IND vs PAK
- ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼, ਹਾਰਦਿਕ ਪਾਂਡਿਆ ਅਤੇ ਜਡੇਜਾ ਨੇ ਲਈਆਂ 2-2 ਵਿਕਟਾਂ | IND vs PAK
ਅਹਿਮਦਾਬਾਦ (ਏਜੰਸੀ)। ਵਿਸ਼ਵ ਕੱਪ 2023 ’ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕੇਟ ਦਾ ਮਹਾਂਕੁੰਭ ਮੁਕਾਬਲਾ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਇਹ ਫੈਸਲਾ ਟੀਮ ਇੰਡੀਆ ਦਾ ਅੱਗੇ ਜਾ ਕੇ ਵਧੀਆ ਸਾਬਤ ਹੋਇਆ। ਪਾਕਿਸਤਾਨ ਨੇ ਸ਼ੁਰੂਆਤ ਤਾਂ ਚੰਗੀ ਕੀਤੀ ਸੀ ਪਰ ਬਾਅਦ ’ਚ ਉਨ੍ਹਾਂ ਦੀ ਟੀਮ ਭਾਰਤੀ ਗੇਂਦਬਾਜ਼ਾਂ ਦੀ ਸਖਤ ਗੇਂਦਬਾਜ਼ੀ ਦਾ ਸਾਹਮਣਾ ਨਹੀਂ ਕਰ ਸਕੀ ਅਤੇ 191 ਦੌੜਾਂ ’ਤੇ ਆਲਆਊਟ ਹੋ ਗਈ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਅਤੇ ਪਾਂਡਿਆ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ। (IND vs PAK)
ਇਹ ਵੀ ਪੜ੍ਹੋ : ਝੋਨੇ ਦੀ ਪਰਾਲੀ ਸਾੜਨ ’ਤੇ ਨਾਭਾ ਦਾ ਨੰਬਰਦਾਰ ਮੁਅੱਤਲ
ਪਾਕਿਸਤਾਨ ਵੱਲੋਂ ਓਪਨਰ ਬੱਲੇਬਾਜ਼ਾਂ ਨੇ ਸ਼ੁਰੂਆਤ ਤਾਂ ਚੰਗੀ ਕੀਤੀ ਸੀ ਪਰ ਬਾਅਦ ’ਚ ਦਬਾਅ ਨਹੀਂ ਝੱਲ ਸਕੀ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ 50 ਦੌੜਾਂ ਦੀ ਅਰਧਸੈਂਕੜੇ ਵਾਲੀ ਪਾਰੀ ਖੇਡੀ ਅਤੇ ਰਿਜ਼ਵਾਨ ਨੇ 49 ਦੌੜਾਂ ਬਣਾਈਆਂ। ਹੁਣ ਭਾਰਤੀ ਟੀਮ ਨੂੰ ਇਸ ਟੂਰਨਾਮੈਂਟ ਦਾ ਲਗਾਤਾਰ ਤੀਜਾ ਮੁਕਾਬਲਾ ਆਪਣੇ ਨਾਂਅ ਕਰਨ ਲਈ 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਹੈ। ਦੱਸਣਯੋਗ ਹੈ ਕਿ ਭਾਰਤੀ ਟੀਮ ਆਪਣੇ ਪਿਛਲੇ 2 ਮੁਕਾਬਲੇ ਜਿੱਤ ਕੇ ਅੰਕ ਸੂਚੀ ’ਚ ਤੀਜੇ ਨੰਬਰ ’ਤੇ ਹੈ। ਪਹਿਲੇ ਨੰਬਰ ’ਤੇ ਨਿਊਜੀਲੈਂਡ ਅਤੇ ਦੂਜੇ ਨੰਬਰ ’ਤੇ ਦੱਖਣੀ ਅਫਰੀਕਾ ਹੈ ਅਤੇ ਤੀਜੇ ਨੰਬਰ ’ਤੇ ਭਾਰਤੀ ਟੀਮ ਹੈ। (IND vs PAK)