ਮਲੋਟ (ਮਨੋਜ)। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵੱਲੋਂ ਚਲਾਈ ਜਾ ਰਹੀ “ਸਾਡੇ ਬਜੁਰਗ ਸਾਡਾ ਮਾਣ” ਮੁਹਿੰਮ ਤਹਿਤ ਅੱਜ ਪੰਜਾਬ ਪੈਲੇਸ ਮਲੋਟ ਵਿਖੇ ਜਿਲ੍ਹਾ ਪੱਧਰੀ ਕੈਂਪ ਲਾਇਆ ਗਿਆ ਜਿੱਥੇ ਤਕਰੀਬਨ 2000 ਬਜੁਰਗਾਂ ਨੇ ਸ਼ਿਰਕਤ ਕੀਤੀ ਅਤੇ ਵੱਖ- ਵੱਖ ਡਾਕਟਰਾਂ ਤੋਂ ਸਿਹਤ ਦੀ ਜਾਂਚ ਕਰਵਾਈ । ਇਸ ਕੈਂਪ ਵਿੱਚ ਬਜੁਰਗਾਂ ਦਾ ਜਨਰਲ ਚੈੱਕਅਪ, ਅੱਖਾਂ , ਨੱਕ, ਕੰਨ , ਗਲਾ, ਹੱਡੀਆਂ, ਖੂਨ ਦੇ ਟੈਸਟ ਕੀਤੇ ਗਏ । (Punjab Government)
ਐਲੋਪੈਥੀ ਅਤੇ ਹੋਮਿਓਪੈਥੀ ਦਵਾਈਆਂ ਅਤੇ ਐਨਕਾਂ ਦੀ ਵੰਡ ਕੀਤੀ ਗਈ। ਲੋੜਵੰਦ ਮਰੀਜਾਂ ਨੂੰ ਅਪ੍ਰੇਸ਼ਨ ਲਈ ਰਜਿਸਟਰ ਕੀਤਾ ਗਿਆ। ਪੈਨਸ਼ਨਾਂ, ਅਯੂਸ਼ਮਾਨ ਕਾਰਡਾਂ ਦੀ ਵੰਡ ਕੀਤੀ ਗਈ। ਇਸ ਮੌਕੇ ਸਾਬਕਾ ਐਮ. ਪੀ. ਫਰੀਦਕੋਟ ਪ੍ਰੋ. ਸਾਧੂ ਸਿੰਘ, ਚੇਅਰਮੈਨ ਪਿ੍ਰਤਪਾਲ ਸਰਮਾ , ਚੇਅਰਮੈਨ ਸੁਖਜਿੰਦਰ ਕਾਉਣੀ, ਰਣਧੀਰ ਸਿੰਘ ਖੁੱਡੀਆਂ ,ਆਮ ਪਾਰਟੀ ਦੇ ਸਾਰੇ ਅਹੁਦੇਦਾਰ ਸਹਿਬਾਨਾਂ ਨੇ ਸ਼ਿਰਕਤ ਕੀਤੀ। ਸਮਾਜ ਸੇਵੀ ਸੰਸਥਾਵਾਂ ਨੇ ਵੀ ਮਹੱਤਵਪੂਰਨ ਸਹਿਯੋਗ ਦਿੱਤਾ।
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਇੱਕ ਬਜ਼ੁਰਗ ਜੋੜੇ ਨੂੰ ਕੈਂਪ ਵਿੱਚ ਲਿਆਉਂਦੇ ਹੋਏ ਨੌਜਵਾਨ ਦੀ ਫੋਟੋ ਸ਼ੇਅਰ ਕੀਤੀ ਹੈ ਤੇ ਨਾਲ ਹੀ ਸਿ਼ਵ ਕੁਮਾਰ ਬਟਾਲਵੀ ਦੀ ਰੁੱਖ ਕਵਿਤਾ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਸ਼ੇਅਰ ਕੀਤੀਆਂ ਹਨ। (Punjab Government)
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬ ਸਰਕਾਰ ਬਜ਼ੁਰਗਾਂ ਦੀ ਸਹੂਲਤ ਲਈ ਹਰ ਸਮੇਂ ਸਾਰਥਕ ਯਤਨ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪੈਨਸ਼ਨਾਂ, ਸਿਹਤ ਤੇ ਸਮਾਜਿਕ ਸਹੂਲਤਾਂ ਦੇ ਕੇ ਬਜ਼ੁਰਗਾਂ ਨੂੰ ਸਹਾਰਾ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕੈਂਪ ਲਾਏ ਜਾ ਰਹੇ ਹਨ।