ਵਿਦਿਆਰਥੀਆਂ ਨੂੰ ਵਿਭਿੰਨ ਸਮੱਸਿਆਵਾਂ ਦੇ ਢੁਕਵੇਂ ਹੱਲ ਪ੍ਰਦਾਨ ਕਰਨ ਲਈ ਨਵੀਨਤਾਪੂਰਵਕ ਤਿਆਰ ਹੋਣਾ ਚਾਹੀਦੈ: ਪ੍ਰੋ ਚਾਂਸਲਰ
ਜਲੰਧਰ (ਸੱਚ ਕਹੂੰ ਨਿਊਜ਼)। ਤਕਨੀਕੀ ਸਿੱਖਿਆ, ਨਵੀਨਤਾ, ਖੋਜ ਅਤੇ ਵਿਕਾਸ ਲਈ ਵਿਸਵ ਪੱਧਰ ‘ਤੇ ਮਸਹੂਰ; ਲਵਲੀ ਪ੍ਰੋਫੈਸਨਲ ਯੂਨੀਵਰਸਿਟੀ (LPU) ਨੇ 120 ਨਵੀਨਤਾਕਾਰੀ ਟੀਮਾਂ ਦੇ ਨਾਲ ਅੰਦਰੂਨੀ ਹੈਕਾਥੌਨ ਕਰਵਾਈ ਗਈ ਇਹਨਾਂ ਵਿੱਚੋਂ ਸਾਰਟਲਿਸਟਡ ਜੇਤੂ ਟੀਮਾਂ ਨੇ ਅੱਗੇ ਭਾਰਤ ਸਰਕਾਰ ਦੀ ਰਾਸਟਰੀ ਸਮਾਰਟ ਇੰਡੀਆ ਹੈਕਾਥਨ -2023‘ ਵਿੱਚ ਭਾਗ ਲੈਣਾ ਹੈ।
ਇਸ ਦੇ ਲਈ, ਐਲਪੀਯੂ ਦੇ ਵਿਦਿਆਰਥੀ ਖੋਜ ਅਤੇ ਪ੍ਰੋਜੈਕਟ ਵਿਭਾਗ ਨੇ ਯੂਨੀਵਰਸਿਟੀ ਦੇ ਇਨੋਵੇਸਨ ਸਟੂਡੀਓ ਵਿੱਚ ਦੋ ਦਿਨਾਂ ‘ਗੇਅਰ ਪ ਸੀਜਨ-2: ਗੇਟਵੇ ਟੂ ਸਮਾਰਟ ਇੰਡੀਆ ਹੈਕਾਥਨ-2023‘ ਕਰਵਾਈ ਗਈ ਇਹ ਅੰਦਰੂਨੀ ‘ਹੈਕਾਥਨ’ ਭਾਰਤ ਸਰਕਾਰ ਦੀ ਦੇਸ ਵਿਆਪੀ ਪਹਿਲਕਦਮੀ ਲਈ ਹੈ। ਇਹ ਇੱਕ 36 ਘੰਟੇ ਦਾ ਲਗਾਤਾਰ ਪ੍ਰਤੀਯੋਗੀ ਇਵੈਂਟ ਸੀ, ਜਿੱਥੇ ਭਾਗੀਦਾਰਾਂ ਨੂੰ ਆਪਣੀ ਟੀਮ ਨੂੰ ਸੌਂਪੀ ਗਈ ਸਮੱਸਿਆ ਦੇ ਹੱਲ ਪ੍ਰਦਾਨ ਕਰਨ ਲਈ ਵਿਅਕਤੀਗਤ ਤੌਰ ‘ਤੇ ਕੰਮ ਕਰਨਾ ਪੈਂਦਾ ਸੀ।
ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ
ਐਲਪੀਯੂ ਦੀ ਪ੍ਰੋ ਚਾਂਸਲਰ ਸ੍ਰੀਮਤੀ ਰਸਮੀ ਮਿੱਤਲ ਨੇ ਪ੍ਰਤਿਭਾਸਾਲੀ ਭਾਗੀਦਾਰਾਂ ਨੂੰ ਉਤਸਾਹਿਤ ਕੀਤਾ ਅਤੇ ਉਹਨਾਂ ਨੂੰ ਆਲੇ ਦੁਆਲੇ ਮੌਜੂਦ ਸਮੱਸਿਆਵਾਂ ਨੂੰ ਖਤਮ ਕਰਨ ਲਈ ਨਵੇਂ ਹੱਲ ਪ੍ਰਦਾਨ ਕਰਨ ਲਈ ਹਮੇਸਾ ਤਿਆਰ ਰਹਿਣ ਦਾ ਸੱਦਾ ਦਿੱਤਾ। ਸ੍ਰੀਮਤੀ ਮਿੱਤਲ ਨੇ ਉਨ੍ਹਾਂ ਨੂੰ ਸਭ ਤੋਂ ਵੱਡੀ ਨਵੀਨਤਾ ਲਹਿਰ ਦਾ ਇੱਕ ਮਹਾਨ ਅਤੇ ਜੇਤੂ ਹਿੱਸਾ ਬਣਨ ਲਈ ਵੀ ਪ੍ਰੇਰਿਤ ਕੀਤਾ।
ਮੈਗਾ ਇਨੋਵੇਸਨ ਪ੍ਰਤੀਯੋਗਿਤਾ ਵਿੱਚ 120 ਟੀਮਾਂ ਸਾਮਲ ਸਨ ਜਿਸਲਈ ਹਰੇਕ ‘ਚ ਛੇ ਵਿਦਿਆਰਥੀਆਂ ਦੇ ਅਨੁਸਾਰ 720 ਭਾਗੀਦਾਰ ਸਾਮਲ ਸਨ, ਜਿਨ੍ਹਾਂ ਵਿੱਚ ਘੱਟੋ-ਘੱਟ ਇੱਕ ਵਿਦਿਆਰਥਣ ਸਾਮਲ ਸੀ; ਅਤੇ, ਲਗਭਗ 100 ਫੈਕਲਟੀ ਸਲਾਹਕਾਰ ਅਤੇ ਉਦਯੋਗ-ਅਕਾਦਮਿਕ ਦੇ ਉੱਘੇ ਜਿਊਰੀ ਨੇ ਸੁਚਾਰੂ ਸੰਚਾਲਨ ਲਈ ਭਾਗ ਲਿਆ। ਸਾਰਟਲਿਸਟ ਕੀਤੀਆਂ ਟੀਮਾਂ ਹੁਣ ਰਾਸਟਰੀ ਹੈਕਥੋਂਨ ਵਿੱਚ ਭਾਗ ਲੈਣਗੀਆਂ, ਜਿਸ ਦਾ ਆਯੋਜਨ ਸਿੱਖਿਆ ਮੰਤਰਾਲੇ ਦੇ ਇਨੋਵੇਸਨ ਸੈੱਲ, ਸਿੱਖਿਆ ਮੰਤਰਾਲੇ, ਅਤੇ ਏ ਆਈ ਸੀ ਟੀ ਈ ਦੁਆਰਾ ਕੀਤਾ ਜਾਵੇਗਾ।