ICC World Cup 2023 : ਜ਼ਖ਼ਮੀ ਅਕਸ਼ਰ ਪਟੇਲ ਬਾਹਰ, ਅਸ਼ਵਿਨ ਦੀ ਟੀਮ ’ਚ ਵਾਪਸੀ

ICC World Cup 2023

ਭਾਰਤ ਦਾ ਪਹਿਲਾ ਮੁਕਾਬਲਾ 8 ਅਕਤੂਬਰ ਨੂੰ | ICC World Cup 2023

  • ਆਈਸੀਸੀ ਵੱਲੋਂ ਵੀਰਵਾਰ ਨੂੰ ਦਿੱਤੀ ਗਈ ਸੀ ਜਾਣਕਾਰੀ | ICC World Cup 2023

ਨਵੀਂ ਦਿੱਲੀ, (ਏਜੰਸੀ)। ਵਿਸ਼ਵ ਕੱਪ ਦਾ ਮਹਾਂਕੂੰਬ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਉਸ ਦੀਆਂ ਤਿਆਰੀਆਂ ਪੁਰੀ ਤਰ੍ਹਾਂ ਮੁਕੰਮਲ ਹੋ ਗਈਆਂ ਹਨ। ਭਾਰਤ ’ਚ ਵਿਸ਼ਵ ਕੱਪ ਟੀਮ ’ਚ ਸਪਿਨਰ ਅਤੇ ਆਲਰਾਉਂਡਰ ਅਸ਼ਵਿਨ ਦੀ ਵਾਪਸੀ ਹੋਈ ਹੈ। ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀ ਹੋ ਸਕੇ ਅਕਸ਼ਰ ਪਟੇਲ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ’ਤੇ ਆਰ ਅਸ਼ਵਿਨ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਆਈਸੀਸੀ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ। ਵਿਸ਼ਵ ਕੱਪ ’ਚ ਖੇਡਣ ਵਾਲੀਆਂ ਟੀਮਾਂ ’ਚ ਬਦਲਾਅ ਕਰਨ ਦਾ ਆਖਿਰੀ ਦਿਨ ਵੀਰਵਾਰ ਸੀ। (ICC World Cup 2023)

ਇਹ ਵੀ ਪੜ੍ਹੋ : ਭਾਸ਼ਾ ਅਤੇ ਸੰਵਾਦ ਦੇ ਡਿੱਗਦੇ ਪੱਧਰ ਨਾਲ ਬੇਹਾਲ ਸੰਸਦ

ਜ਼ਿਕਰਯੋਗ ਹੈ ਕਿ ਅਕਸ਼ਰ ਪਟੇਲ ਏਸ਼ੀਆ ਕੱਪ ਦੇ ਸੁਪਰ-4 ਲੀਗ ’ਚ ਬੰਗਲਾਦੇਸ਼ ਖਿਲਾਫ ਹੋਏ ਮੁਕਾਬਲੇ ’ਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਸੱਟ ਤੋਂ ਠੀਕ ਹੋਣ ਲਈ 3 ਤੋਂ 4 ਹਫਤਿਆਂ ਦਾ ਹੋਰ ਸਮਾਂ ਲੱਗੇਗਾ। ਉਨ੍ਹਾਂ ਦੀ ਰਿਕਵਰੀ ਲਈ ਲਗਾਤਾਰ ਧਿਆਨ ਰੱਖਿਆ ਜਾ ਰਿਹਾ ਸੀ, ਪਰ ਉਹ ਠੀਕ ਨਹੀਂ ਹੋ ਸਕੇ। ਵਿਸ਼ਵ ਕੱਪ ’ਚ ਟੀਮ ਇੰਡੀਆ ਦਾ ਪਹਿਲਾ ਮੁਕਾਬਲਾ 8 ਅਕਤੂਬਰ ਨੂੰ ਚੈੱਨਈ ਦੇ ਮੈਦਾਨ ’ਤੇ ਅਸਟਰੇਲੀਆ ਨਾਲ ਹੋਵੇਗਾ। ਜਿਹੜੀ ਕਿ 5 ਵਾਰ ਵਿਸ਼ਵ ਕੱਪ ਦੇ ਖਿਤਾਬ ਆਪਣੇ ਨਾਂਅ ਕਰ ਚੁੱਕੀ ਹੈ।

ਇਹ ਹੈ ਵਿਸ਼ਵ ਕੱਪ ਖੇਡਣ ’ਚ ਵਾਲੀ ਭਾਰਤੀ ਟੀਮ | ICC World Cup 2023

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਵਿੰਦਰ ਜਡੇਜ਼ਾ, ਆਰ ਅਸ਼ਵਿਨ, ਸ਼ਾਰਦੂਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ਼, ਕੁਲਦੀਪ ਯਾਦਵ। (ICC World Cup 2023)

ਸੁੰਦਰ ਵੀ ਸਨ ਰੇਸ ’ਚ | ICC World Cup 2023

ਸੱਟ ਕਾਰਨ ਜ਼ਖਮੀ ਹੋਏ ਅਕਸ਼ਰ ਪਟੇਲ ਦੀਆਂ ਟੀਮ ਤੋਂ ਬਾਹਰ ਹੋਣ ਦੀਆਂ ਸੰਭਾਵਨਾਵਾਂ ਪਹਿਲਾਂ ਤੋਂ ਹੀ ਸਨ। ਉਨ੍ਹਾਂ ਦੀ ਜਗ੍ਹਾ ’ਤੇ ਵਾਸ਼ਿੰਗਟਨ ਸੁੰਦਰ ਨੂੰ ਟੀਮ ’ਚ ਮੌਕਾ ਦਿੱਤਾ ਜਾ ਸਕਦਾ ਸੀ, ਪਰ ਆਰ ਅਸ਼ਵਿਨ ਦੇ ਤਜ਼ੁਰਬੇ ਨੂੰ ਵੇਖਿਆ ਗਿਆ, ਜਿਸ ਕਰਕੇ ਉਨ੍ਹਾ ਨੂੰ ਟੀਮ ’ਚ ਸ਼ਾਮਲ ਕਰ ਲਿਆ ਗਿਆ। ਵਿਸ਼ਵ ਕੱਪ 46 ਦਿਨਾਂ ਤੱਕ ਚੱਲੇਗਾ ਅਤੇ ਮੰਨਿਆਂ ਜਾ ਰਿਹਾ ਹੈ ਕਿ ਆਖਿਰੀ ਦੌਰ ’ਚ ਸਪਿਨਰਾਂ ਨੂੰ ਫਾਇਦਾ ਹੋਵੇਗਾ। ਕੁਝ ਇਸ ਲਈ ਵੀ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ ਕਿਉਂਕਿ ਅਸ਼ਵਿਨ 2011 ਅਤੇ 2015 ’ਚ ਟੀਮ ਇੰਡੀਆ ਦੀ ਵਿਸ਼ਵ ਕੱਪ ਟੀਮ ’ਚ ਹਿੱਸਾ ਸਨ। (ICC World Cup 2023)