ਖੇਡ ਮੇਲੇ ਸਾਨੂੰ ਆਪਣੀ ਪੰਜਾਬੀ ਵਿਰਾਸਤ ਤੇ ਸੱਭਿਆਚਾਰ ਨਾਲ ਜੋੜਦੇ ਹਨ : ਜੱਸੀ ਸੋਹੀਆਂ ਵਾਲਾ

Sports

ਰੱਨੋ ਤੇ ਹਕੀਮਪੁਰਾ ਗੁੱਗਾ ਨੌਮੀ 25ਵਾਂ ਕਬੱਡੀ ਖੇਡ ਮੇਲਾ ਸ਼ਾਨੋਂ ਸ਼ੌਕਤ ਨਾਲ ਸਮਾਪਤ | Sports

  • ਚੇਅਰਮੈਨ ਜੱਸੀ ਸੋਹੀਆਂ ਨੇ ਖੇਡ ਗਰਾਊਂਡ ਲਈ 3 ਲੱਖ ਗ੍ਰਾਂਟ ਦੇਣ ਦਾ ਕੀਤਾ ਐਲਾਨ | Sports

ਭਾਦਸੋ (ਸੁਸ਼ੀਲ ਕੁਮਾਰ) : ਖੇਡਾਂ ਸਾਡੇ ਜੀਵਨ ਦਾ ਮੁੱਖ ਅੰਗ ਹਨ, ਖੇਡ ਮੇਲੇ ਸਾਨੂੰ ਆਪਣੀ ਪੰਜਾਬੀ ਵਿਰਾਸਤ ਤੇ ਸੱਭਿਆਚਾਰ ਨਾਲ ਜੋੜਦੇ ਹਨ, ਜਿਨ੍ਹਾਂ ਸਦਕਾ ਨੌਜਵਾਨ ਸਰੀਰਕ ਤੋਰ ਅਤੇ ਮਾਨਸਿਕ ਤੌਰ ’ਤੇ ਵੀ ਤੁੰਦਰਸਤ ਰਹਿੰਦੇ ਹਨ। ਇਹ ਪ੍ਰਗਟਾਵਾ ਜਿਲਾ ਯੋਜਨਾ ਬੋਰਡ ਪਟਿਆਲਾ ਚੇਅਰਮੈਨ ਜਸਵੀਰ ਸਿੰਘ ਜੱਸੀ ਸੌਹੀਆਂ ਨੇ ਭਾਦਸੋ ਨਜ਼ਦੀਕ ਪਿੰਡ ਰੰਨੋ ਤੇ ਹਕੀਮਪੁਰਾ ਵਿਖੇ ਸਵ. ਮਨੈਜਰ ਸੋਹਣ ਸਿੰਘ ਹਕੀਮਪੁਰਾ ਦੀ ਯਾਦ ਵਿਚ ਕਰਵਾਏ 25ਵੇਂ ਗੁੱਗਾ ਨੌਮੀ ਕਬੱਡੀ ਖੇਡ ਮੇਲੇ ਦੌਰਾਨ ਮੁੱਖ ਮਹਿਮਾਨ ਤੌਰ ਸ਼ਿਰਕਤ ਕਰਨ ਮੌਕੇ ਕਹੇ। ਜੱਸੀ ਸੋਹੀਆਂ ਵਾਲਾ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਆਪਣੇ ਖਿਤਆਰੀ ਕੋਟੇ ਵਿੱਚੋਂ ਖੇਡ ਗਰਾਊਂਡ ਲਈ 3 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ । ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੱਲੋਂ ਪਿੰਡ ਰੱਨੋ ਦੇ ਡੇਰੇ ਲਈ ਸੜਕ ਬਣਾਉਣ ਦਾ ਭਰੋਸਾ ਦਿੱਤਾ ਗਿਆ। (Sports)

ਇਹ ਵੀ ਪੜ੍ਹੋ : ਮਹਿੰਗੀ ਪੈ ਸਕਦੀ ਹੈ ਦੰਦਾਂ ਦੀ ਅਣਦੇਖੀ

ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਸੂਬਾ ਸੈਕਟਰੀ ਮਨਪ੍ਰੀਤ ਸਿੰਘ ਧਾਰੋਕੀ, ਸੁੱਖ ਘੁੰਮਣ ਬਲਾਕ ਪ੍ਰਧਾਨ ਭਾਦਸੋ, ਬਾਬਾ ਲਸ਼ਮਣ ਦਾਸ ਧੀਰਪੁਰਵਾਲੇ, ਮਹੰਤ ਵਿਕਰਮ ਨਾਥ ਹੁਸ਼ੈਨਪੁਰਾ, ਬਾਬਾ ਕਰਨੈਲ ਦਾਸ ਡੇਰਾ ਸੰਘੋਲ, ਮਨਜੋਤ ਸਿੰਘ ਲੱਧਾਹੇੜੀ, ਬੇਅੰਤ ਸਿੰਘ ਘੰੜੂਆਂ, ਜਸਪ੍ਰੀਤ ਸਿੰਘ ਜੱਸੀ ਮਾਜਰੀ, ਸਰਪੰਚ ਬੁੱਧ ਸਿੰਘ ਸੰਧਨੌਲੀ, ਸਰਪੰਚ ਗੁਰਦੀਪ ਸਿੰਘ ਜਿੰਦਲਪੁਰ, ਸੋਮਾ ਚਾਸਵਾਲ, ਡਾ.ਗਿਆਨ ਸਿੰਘ ਖਨੌੜਾ, ਲੱਕੀ ਭਾਦਸੋ, ਸੰਤੌਖ ਸਿੰਘ ਖਿੰਜਰਪੁਰ, ਸੁਖਜੀਤ ਸਿੰਘ ਬੰਟੀ, ਪ੍ਰਧਾਨ ਬੂਟਾ ਸਿੰਘ ਟਿਵਾਣਾ, ਪ੍ਰਧਾਨ ਨਿਰਮਲ ਸਿੰਘ ਹਕੀਮਪੁਰਾ, ਅਮਨਿੰਦਰ ਸਿੰਘ ਟਿਵਾਣਾ ਖਜਾਨਚੀ, ਜਸਪਾਲ ਸਿੰਘ ਦਾਤਾ ਖ਼ਜ਼ਾਨਚੀ ਹਕੀਮਪੁਰਾ, ਜੱਥੇਦਾਰ ਹਰਬੰਸ ਸਿੰਘ ਰੱਨੋ, ਜੱਥੇਦਾਰ ਮੁੱਖਤਿਆਰ ਸਿੰਘ ਰੱਨੋ, ਸਾਬਕਾ ਸਰਪੰਚ ਹਰਨੇਕ ਸਿੰਘ ਹਕੀਮਪੁਰਾ ਅਤੇ ਵੱਡੀ ਗਿਣਤੀ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।