ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ’ਚ ਹਿੰਸਕ ਘਟਨਾਵਾਂ ਕਾਰਨ ਭਾਰਤ ਨਾਲ ਗੱਲਬਾਤ ਨਾ ਸ਼ੁਰੂ ਹੋਣ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ ਹੈ ਅਬਦੁੱਲਾ ਦਾ ਦਾਅਵਾ ਹੈ ਕਿ ਭਾਰਤ ਨਾਲ ਗੱਲਬਾਤ ਲਈ ਪਾਕਿਸਤਾਨ ਨੇ ਚੰਗਾ ਮਾਹੌਲ ਪੈਦਾ ਨਹੀਂ ਕੀਤਾ ਕੇਂਦਰੀ ਪ੍ਰਬੰਧਕੀ ਸੂਬੇ ਦੇ ਕਿਸੇ ਵੱਡੇ ਆਗੂ ਵੱਲੋਂ ਦਿੱਤਾ ਗਿਆ ਬਿਆਨ ਭਾਰਤ ਸਰਕਾਰ ਦੇ ਸਟੈਂਡ ਦੀ ਪੁਸ਼ਟੀ ਕਰਦਾ ਹੈ ਪਾਕਿਸਤਾਨ ਲਗਾਤਾਰ ਅੱਤਵਾਦੀਆਂ ਦੀ ਪੁਸ਼ਤਪਨਾਹੀ ਕਰ ਰਿਹਾ ਹੈ ਅਬਦੱਲਾ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ’ਚ ਅੱਤਵਾਦੀਆਂ ਵੱਲੋਂ ਕੀਤੇ ਗਏ ਵੱਡੇ ਹਮਲੇ ’ਚ ਕਰਨਲ ਸਮੇਤ ਕਈ ਜਵਾਨ ਸ਼ਹੀਦ ਹੋ ਗਏ ਸਨ ਇਸ ਘਟਨਾ ਨਾਲ ਪੂਰਾ ਦੇਸ਼ ਝੰਜੋੜਿਆ ਗਿਆ ਸੀ।
ਜਿਹੜੇ ਲੋਕ ਅੱਤਵਾਦੀ ਹਮਲਿਆਂ ਬਾਰੇ ਚੁੱਪ ਰਹਿੰਦੇ ਸਨ ਉਹ ਵੀ ਅੱਜ ਪਾਕਿਸਤਾਨ ਆਧਾਰਿਤ ਅੱਤਵਾਦੀ ਕਾਰਵਾਈਆਂ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਸਨ ਇਸ ਹਮਲੇ ਨੇ ਪਾਕਿਸਤਾਨ ਨੂੰ ਸਵਾਲਾਂ ਦੇ ਘੇਰੇ ’ਚ ਖੜ੍ਹਾ ਕਰ ਦਿੱਤਾ ਉਮਰ ਅਬਦੁੱਲਾ ਸੂਬੇ ਦੇ ਉੱਘੇ ਆਗੂ ਹਨ ਜਿਨ੍ਹਾਂ ਦੇ ਬਿਆਨ ਦੀ ਸਿਆਸੀ ਹਲਕਿਆਂ ’ਚ ਵੱਡੀ ਚਰਚਾ ਹੁੰਦੀ ਹੈ ਤੇ ਆਮ ਜਨਤਾ ਵੀ ਉਹਨਾਂ ਦੇ ਬਿਆਨਾਂ ’ਤੇ ਗੌਰ ਕਰਦੀ ਹੈ ਅਸਲ ’ਚ ਭਾਰਤ ਦਾ ਲੰਮੇ ਸਮੇਂ ਤੋਂ ਇਹ ਸਟੈਂਡ ਰਿਹਾ ਹੈ ਕਿ ਜਦੋਂ ਤੱਕ ਸਰਹੱਦਾਂ ’ਤੇ ਅਮਨ-ਸ਼ਾਂਤੀ ਕਾਇਮ ਨਹੀਂ ਹੁੰਦੀ ਉਦੋਂ ਤੱਕ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ ਪਾਕਿਸਤਾਨ ਦੋਗਲੀ ਨੀਤੀ ’ਤੇ ਚੱਲਦਾ ਆ ਰਿਹਾ ਹੈ ਪਰ ਲੱਗਦਾ ਹੈ ਕਿ ਹੁਣ ਕਸ਼ਮੀਰ ਦੇ ਹੋਰ ਸਿਆਸਤਦਾਨ ਵੀ ਪਾਕਿਸਤਾਨ ਦੀਆਂ ਚਾਲਾਂ ਨੂੰ ਸਮਝਣਗੇ ਤੇ ਸੱਚਾਈ ਵੱਲ ਮੁੜਨਗੇ। (Umar Abdullah)
ਇਹ ਵੀ ਪੜ੍ਹੋ : ਪਵਿੱਤਰ ਮਹਾਂ ਪਰਉਪਕਾਰ ਦਿਹਾੜੇ ਦਾ ਭੰਡਾਰਾ 23 ਨੂੰ, ਸਮਾਂ ਸਵੇਰੇ 11 ਵਜੇ
ਜਦੋਂ ਸਥਾਨਕ ਲੋਕਾਂ ਨੂੰ ਸੱਚਾਈ ਦੀ ਸਮਝ ਆਵੇਗੀ ਤਾਂ ਅੱਤਵਾਦ ਖਿਲਾਫ ਲੜਾਈ ਹੋਰ ਮਜ਼ਬੂਤ ਹੋਵੇਗੀ ਜੰਮੂ ਕਸ਼ਮੀਰ ਦੀਆਂ ਖੇਤਰੀ ਸਿਆਸੀ ਪਾਰਟੀਆਂ ਨੂੰ ਇਸ ਗੱਲ ’ਤੇ ਗੌਰ ਕਰਨੀ ਪਵੇਗੀ ਕਿ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲਾ ਪਾਕਿਸਤਾਨ ਉੱਥੋਂ ਦੇ ਲੋਕਾਂ ਦਾ ਕਦੇ ਵੀ ਦੋਸਤ ਨਹੀਂ ਹੋ ਸਕਦਾ ਸਿਆਸੀ ਪਾਰਟੀਆਂ ਵੋਟਾਂ ਦੀ ਰਾਜਨੀਤੀ ਛੱਡ ਕੇ ਸੱਚਾਈ ’ਤੇ ਚੱਲਣ ਤਾਂ ਅੱਤਵਾਦ ਨੂੰ ਕਮਜ਼ੋਰ ਕੀਤਾ ਜਾ ਸਕਦਾ ਹੈ ਅਸਲ ’ਚ ਹਿੰਸਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਸਗੋਂ ਇਹ ਵਿਦੇਸ਼ੀ ਚਾਲ ਹੈ ਜਿਸ ਵਿੱਚ ਆਮ ਜਨਤਾ ਦਾ ਵੀ ਨੁਕਸਾਨ ਹੁੰਦਾ ਹੈ ਕਿਸੇ ਵੀ ਮਸਲੇ ਦਾ ਹੱਲ ਗੱਲਬਾਤ ਨਾਲ ਹੀ ਸੰਭਵ ਹੈ, ਬੰਦੂਕਾਂ ਨਾਲ ਮਸਲਾ ਹੱਲ ਨਹੀਂ ਹੁੰਦਾ ਫੌਜ ’ਤੇ ਹਮਲੇ ਕਰਨ ਵਾਲਿਆਂ ਦੀ ਕੋਈ ਵਿਚਾਰਧਾਰਾ ਨਹੀਂ ਹੁੰਦੀ ਹਿੰਸਾ ਨੂੰ ਅਜ਼ਾਦੀ ਦੀ ਲੜਾਈ ਕਰਾਰ ਦੇਣ ਵਾਲੇ ਹੁਣ ਚੁੱਪ ਨਜ਼ਰ ਆ ਰਹੇ ਹਨ ਪਾਕਿਸਤਾਨ ਦੇ ਕਾਰਨਾਮੇ ਸਾਮਹਣੇ ਆ ਰਹੇ ਹਨ ਉਮੀਦ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਹੁਣ ਅਮਨ ਲਈ ਇੱਕਜੁਟ ਹੋਣਗੀਆਂ।