ਸਰਕਾਰੀ ਪ੍ਰਾਇਮਰੀ ਸਕੂਲ ਲੌਟ ਦੇ ਨਵੇਂ ਬਣੇ ਕਮਰੇ ਦਾ ਉਦਘਾਟਨ

ਸਰਕਾਰੀ ਪ੍ਰਾਇਮਰੀ ਸਕੂਲ ਲੌਟ ਵਿਖੇ ਨਵੇਂ ਕਮਰੇ ਉਦਘਾਟਨ ਕਰਦੇ ਹੋਏ ਡਾ: ਅਰਚਨਾ ਮਹਾਜਨ ਤੇ ਜਗਜੀਤ ਸਿੰਘ ਨੌਹਰਾ ਤੇ ਹੋਰ। (ਤਸਵੀਰ ਤੇ ਵੇਰਵਾ ਸੁਸ਼ੀਲ ਕੁਮਾਰ)

ਪੰਚਾਇਤਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ | Government School

ਭਾਦਸੋਂ (ਸੁਸ਼ੀਲ ਕੁਮਾਰ)। ਸਰਕਾਰੀ ਪ੍ਰਾਇਮਰੀ ਸਕੂਲ ਲੌਟ ਬਲਾਕ ਭਾਦਸੋਂ-2 ਵਿੱਚ ਵਿਭਾਗੀ ਗ੍ਰਾਂਟ ਨਾਲ ਬਣੇ ਨਵੇਂ ਬਣੇ ਕਮਰੇ ਦਾ ਉਦਘਾਟਨ ਡਾ. ਅਰਚਨਾ ਮਹਾਜਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ ਸਿੱ) ਪਟਿਆਲਾ, ਜਗਜੀਤ ਸਿੰਘ ਨੌਹਰਾ ਬੀਪੀਈਓ ਭਾਦਸੋਂ-2 ਅਤੇ ਵੀਨਾ ਤਿਵਾੜੀ ਸੀਐਚਟੀ ਲੌਟ ਵਲੋਂ ਕੀਤਾ ਗਿਆ। ਉਦਘਾਟਨ ਸਮਾਰੋਹ ਵਿੱਚ ਸੰਬੋਧਨ ਕਰਦਿਆਂ ਡਾ. ਅਰਚਨਾ ਮਹਾਜਨ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ ਸਿੱ) ਪਟਿਆਲਾ ਅਤੇ ਜਗਜੀਤ ਸਿੰਘ ਬੀਪੀਈਓ ਭਾਦਸੋਂ-2 ਦੇ ਦੱਸਿਆ ਕੀ ਹੁਣ ਵਿਭਾਗੀ ਮਦਦ ਨਾਲ, ਪੰਚਾਇਤਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। (Government School)

ਸਕੂਲਾਂ ਦੀ ਦਿੱਖ ਦੇ ਨਾਲ-ਨਾਲ ਸਿੱਖਿਆ ਦੇ ਪੱਧਰ ਵਿੱਚ ਵੀ ਬਹੁਤ ਸੁਧਾਰ ਹੋ ਰਿਹਾ ਹੈ। ਵਿਭਾਗ ਵੱਲੋਂ ਸਕੂਲਾਂ ਵਿੱਚ ਸਮਾਰਟ ਕਲਾਸ ਰੂਮ ਤਿਆਰ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿਚ ਆਧੁਨਿਕ ਤਕਨੀਕਾਂ ਜਿਵੇਂ ਪ੍ਰੋਜੈਕਟਰ , ਕੰਪਿਊਟਰ ਤੇ ਲਿਸਨਿੰਗ ਲੈਬ ਆਦਿ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ।

ਇਸ‌ ਸਮੇਂ ਅਮਰੀਕ ਸਿੰਘ ਭੋਡੇ ਸਰਪੰਚ, ਲਖਵੀਰ ਸਿੰਘ ਲੌਟ ਸਾਬਕਾ ਚੇਅਰਮੈਨ,ਤੇਜਾ ਸਿੰਘ, ਜਥੇਦਾਰ ਜੋਗਿੰਦਰ ਸਿੰਘ, ਰਣਧੀਰ ਸਿੰਘ, ਜਗਵਿੰਦਰ ਸਿੰਘ,ਅੰਮ੍ਰਿਤ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ, ਨਰਿੰਦਰ ਸਿੰਘ, ਰੁਪਿੰਦਰਪਾਲ ਸਿੰਘ,ਬਲਵੀਰ ਸਿੰਘ ,ਮਨਪ੍ਰੀਤ ਸਿੰਘ, ਰਮਣੀਕ ਕੌਰ, ਗੁਰਪ੍ਰੀਤ ਸਿੰਘ ਪੰਧੇਰ, ਸਤਨਾਮ ਸਿੰਘ ਸੋਹੀ, ਰਮਨਜੀਤ ਕੌਰ, ਲਖਵਿੰਦਰ ਸਿੰਘ ਕੌਲੀ,ਸਤਵੀਰ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ ਨਿਰਮਾਣ,ਦੌਰਾਨ ਸਕੂਲ ਦਾ ਸਮੂਹ ਸਟਾਫ਼, ਪਿੰਡ ਦੀ ਪੰਚਾਇਤ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

ਇਹ ਵੀ ਪੜ੍ਹੋ : ਸਿਹਤ ਸਹੂਲਤਾਂ ਸਬੰਧੀ ਮੰਤਰੀ ਬਲਬੀਰ ਸਿੰਘ ਦਾ ਵੱਡਾ ਬਿਆਨ