ਆਂਢ-ਗੁਆਂਢ ਦੇ ਲੋਕਾਂ ਨੇ ਭਾਰੀ ਜੱਦੋ ਜ਼ਹਿਦ ਤੋਂ ਬਾਅਦ ਅੱਗ ’ਤੇ ਪਾਇਆ ਕਾਬੂ | Fire
ਭਾਦਸੋਂ (ਸੁਸ਼ੀਲ ਕੁਮਾਰ )। ਭਾਦਸੋਂ ਦੇ ਨਜ਼ਦੀਕ ਪਿੰਡ ਗੋਬਿੰਦਪੁਰਾ ਵਿਖੇ ਇੱਕ ਘਰ ’ਚ ਅਚਾਨਕ ਅੱਗ (Fire) ਲੱਗਣ ਕਾਰਣ ਭਾਰੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪਿੰਡ ਦੇ ਸਰਪੰਚ ਅੱਛਰ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹਰਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਜੋ ਆਪਣੇ ਵਿਦੇਸ਼ ਰਹਿੰਦੇ ਲੜਕੇ ਨੂੰ ਮਿਲਣ ਲਈ ਗਏ ਵਿਦੇਸ਼ ਹੋਏ ਸਨ । ਬੀਤੀ ਰਾਤ ਸਵੇਰੇ 2.30 ਉਨ੍ਹਾਂ ਦੇ ਮਕਾਨ ਵਿਚੋਂ ਗੁਆਢੀਆਂ ਨੂੰ ਧੂੰਆਂ ਨਿਕਲਦਾ ਦਿਖਿਆ ਤਾਂ ਉਨ੍ਹਾਂ ਇੱਕਠੇ ਹੋ ਕੇ ਦੇਖਿਆ ਤਾਂ ਮਕਾਨ ਅੰਦਰ ਅੱਗ ਦੀਆਂ ਲਾਟਾਂ ਮੱਚ ਰਹੀਆਂ ਸਨ । ਆਢ-ਗੁਆਢ ਦੇ ਲੋਕਾਂ ਨੇ ਭਾਰੀ ਜੱਦੋਂ ਜ਼ਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ, ਪਰ ਘਰ ਨੂੰ ਬਾਹਰ ਤੋਂ ਤਾਲੇ ਲੱਗੇ ਹੋਏ ਹੋਣ ਕਾਰਣ ਕਮਰੇ ਵਿਚ ਪਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਨਾਲ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਸਵੇਰ ਹੋਣ ਤੱਕ ਵੀ ਫਾਇਰ ਬਿ੍ਰਗੇਡ ਮੌਕੇ ’ਤੇ ਨਹੀਂ ਪਹੁੰਚੀ | Fire
ਇਸ ਮੌਕੇ ਹਰਿੰਦਰ ਸਿੰਘ ਗੋਬਿੰਦਪੁਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਘਰ ਨੂੰ ਲੱਗੀ ਭਿਆਨਕ ਅੱਗ ਨੂੰ ਦੇਖਦੇ ਹੋਏ ਪੁਲਿਸ ਸਟੇਸ਼ਨ ਭਾਦਸੋਂ ਅਤੇ ਫਾਇਰ ਬਿ੍ਰਗੇਡ ਨੂੰ ਫ਼ੋਨ ਕੀਤਾ ਸੀ, ਪਰ ਸਵੇਰ ਹੋਣ ਤੱਕ ਵੀ ਫਾਇਰ ਬਿ੍ਰਗੇਡ ਮੌਕੇ ’ਤੇ ਨਹੀਂ ਪਹੁੰਚੀ । ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਾਸੀ ਇਕਠੇ ਹੋ ਕੇ ਅੱਗ ’ਤੇ ਕਾਬੂ ਨਾ ਪਾਉਦੇ ਤਾਂ ਨਾਲ ਦੇ ਕਈ ਘਰਾਂ ਦਾ ਨੁਕਸਾਨ ਹੋ ਜਾਣਾ ਸੀ । ਇਸ ਮੌਕੇ ਸਰਪੰਚ ਅਛੱਰ ਕੁਮਾਰ ਨੇ ਕਿਹਾ ਕਿ ਜਦੋਂ ਭਾਦਸੋਂ ਇਲਾਕੇ ਵਿੱਚ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਨਾਭਾ, ਗੋਬਿੰਦਗੜ ਦੂਰ ਹੋਣ ਕਾਰਨ ਫਾਇਰ ਬਿ੍ਰਗੇਡ ਕਾਫ਼ੀ ਦੇਰੀ ਨਾਲ ਪਹੁੰਚਦੀਆਂ ਹਨ।
ਮੌਤ ਮਰਗੋਂ ਕਿਸ ਤੋਂ ਹੋਵੇਗੀ ਵਸੂਲੀ, ਕਰਜ਼ਾ ਲੈਣ ਤੋਂ ਪਹਿਲਾਂ ਇਹ ਜ਼ਰੂਰ ਪੜ੍ਹੋ, ਪੂਰੀ ਜਾਣਕਾਰੀ
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭਾਦਸੋਂ ਦੇ ਨੇੜਲੇ ਪਿੰਡਾਂ ਦੀ ਸਹੂਲਤ ਲਈ ਭਾਦਸੋਂ ਪੁਲਿਸ ਸਟੇਸ਼ਨ ਅਧੀਨ ਫਾਇਰ ਬਿ੍ਰਗੇਡ ਗੱਡੀ ਦੀ ਸਹੂਲਤ 24 ਘੰਟੇ ਮੁਹੱਈਆ ਕਰਵਾਈ ਜਾਵੇ ਤਾਂ ਜੋ ਕਿਸੇ ਵੇਲੇ ਵੀ ਅਣਸੁਖਾਵੀਂ ਘਟਨਾ ਉੱਪਰ ਕਾਬੂ ਪਾ ਲਿਆ ਜਾਵੇ । ਇਸ ਮੌਕੇ ਕੁਲਜੀਤ ਸਿੰਘ ਪੰਚ, ਲੀਲਾ ਦੇਵੀ ਪੰਚ, ਬਲਵੰਤ ਕੌਰ, ਜਗਜੀਤ ਸਿੰਘ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਵਰਿੰਦਰ ਸਿੰਘ , ਹਰਮੇਸ਼ ਸਿੰਘ, ਹਰਿੰਦਰ ਸਿੰਘ, ਕ੍ਰਿਸ਼ਨ ਸਿੰਘ, ਭੋਲੀ, ਜਸਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ ।