ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸਵੱਛਤਾ ਹੀ ਸੇਵਾ ਮੁਹਿੰਮ ਦੀ ਸ਼ੁਰੂਆਤ

Fazilka
ਸਵੱਛਤਾ ਹੀ ਸੇਵਾ ਮੁਹਿੰਮ ਦੀ ਸ਼ੁਰੂਆਤ ਬਲਾਕ ਜਲਾਲਾਬਾਦ ਵਿੱਚ ਕਰਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ (ਰਜਨੀਸ਼ ਰਵੀ)

ਜਲਾਲਾਬਾਦ/ਫਾਜ਼ਿਲਕਾ (ਰਜਨੀਸ਼ ਰਵੀ)। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸਵੱਛਤਾ ਹੀ ਸੇਵਾ ਮੁਹਿੰਮ ਦੀ ਸ਼ੁਰੂਆਤ ਬਲਾਕ ਜਲਾਲਾਬਾਦ ਵਿੱਚ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਹਲਕਾ ਜਲਾਲਾਬਾਦ ਤੋਂ ਪਿੰਡਾਂ ਦੇ ਸਰਪੰਚਾਂ,ਪੰਚਾਂ ਅਤੇ ਵਲੰਟੀਅਰਾਂ ਦੀ ਮਜੂਦਗੀ ਵਿੱਚ ਕੀਤੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਪਿੰਡਾਂ ਵਿੱਚ ਸਾਫ਼ ਸੁਥਰਾ ਚੌਗਿਰਦਾ ਦੇਣ ਲਈ ਵਚਨਬੱਧ ਹੈ, ਇਸ ਦੇ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 2 ਅਕਤੂਬਰ ਤੱਕ ਸਵੱਛਤਾ ਹੀ ਸੇਵਾ ਮੁਹਿੰਮ ਚਲਾਈ ਜਾ ਰਹੀ ਹੈ। (Fazilka)

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਆਪਣੇ ਆਸ-ਪਾਸ ਦੀ ਸਾਫ-ਸਫਾਈ ਰੱਖਣਾ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਆਪਣੀ ਨਿਜੀ ਜਿੰਮੇਵਾਰੀ ਸਮਝਦੇ ਹੋਏ ਆਪਦਾ ਆਲਾ-ਦੁਆਲਾ ਸਾਫ ਰੱਖੇਗਾ ਤਾਂ ਸ਼ੁੱਧ ਵਾਤਾਵਰਣ ਪੈਦਾ ਹੋਵੇਗਾ ਜਿਸ ਨਾਲ ਗੰਦਗੀ ਮੁਕਤ ਮਾਹੌਲ ਦੀ ਸਿਰਜਣਾ ਹੋਵੇਗੀ ਅਤੇ ਬਿਮਾਰੀਆਂ ਦੀ ਵੀ ਖਾਤਮਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਕਦੇ ਵੀ ਕੋਈ ਚੀਜ ਖਾ ਕੇ ਉਸਦਾ ਛਿਲਕਾ ਜਾਂ ਕੋਈ ਰੈਪਰ ਅਜਾਈ ਸੜਕ *ਤੇ ਨਹੀਂ ਸੁਟਣਾ ਚਾਹੀਦਾ, ਉਸਨੂੰ ਪਰੋਪਰ ਡਸਟਬਿਨ *ਚ ਪਾਇਆ ਜਾਵੇ। (Fazilka)

ਉਨ੍ਹਾਂ ਕਿਹਾ ਕਿ ਵਿਭਾਗਾਂ ਵੱਲੋਂ ਚਲਾਈ ਜਾ ਰਹੀ ਸਵਛਤਾ ਹੀ ਸੇਵਾ ਮੁਹਿੰਮ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਦਾ ਸਹਿਯੋਗ ਕਰਾਂਗੇ ਤਾਂ ਅਸੀਂ ਅਪਣੇ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖ ਸਕਾਂਗੇ ਤੇ ਚੰਗੇ ਸ਼ਹਿਰੀ ਵਾਸੀ ਹੋਣ ਦਾ ਮਾਣ ਹਾਸਲ ਕਰਾਂਗੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਸਾਨੂੰ ਸਾਫ-ਸਫਾਈ ਬਰਕਰਾਰ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਸਬ ਡਵੀਜ਼ਨ ਜਲਾਲਾਬਾਦ ਦੇ ਉੱਪ ਮੰਡਲ ਇੰਜੀਨੀਅਰ ਸ਼੍ਰੀ ਅਰਵਿੰਦ ਬਲਾਣਾ ਅਤੇ ਬੀ.ਆਰ.ਸੀ ਅਮਨਦੀਪ ਕੰਬੋਜ,ਪਰਮਿੰਦਰ ਕੌਰ ਤੋਂ ਇਲਾਵਾ ਪਿੰਡਾਂ ਦੇ ਸਰਪੰਚ,ਪੰਚ ਅਤੇ ਨੁਮਾਇੰਦੇ ਹਾਜ਼ਰ ਸਨ।

ਇਹ ਵੀ ਪੜ੍ਹੋ : ਅੱਤਵਾਦ ਨੂੰ ਨੱਥ ਪਾਉਣਾ ਜ਼ਰੂਰੀ