ਕਿਸਾਨਾਂ ਨੇ ਮੁਆਵਜ਼ੇ ਦੀ ਕੀਤੀ ਮੰਗ (Rain)
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। Rain ਲਾਗਲੇ ਪਿੰਡ ਸੇਰੋਂ ਵਿਖੇ ਆਈ ਤੇਜ਼ ਹਨ੍ਹੇਰੀ ਅਤੇ ਮੀਂਹ ਨਾਲ ਕਿਸਾਨਾਂ ਦੀ ਪੱਕੀ ਝੋਨੇ ਦੀ ਫਸਲ ਨੁਕਸਾਨੀ ਗਈ ਹੈ। ਇਸ ਸਬੰਧੀ ਤਰਸੇਮ ਸਿੰਘ ਪੁੱਤਰ ਧੰਨਾ ਸਿੰਘ ਪਿੰਡ ਸੇਰੋਂ ਨੇ ਆਪਣੀ ਨੁਕਸਾਨੀ ਫਸਲ ਦਿਖਾਉਂਦੇ ਹੋਏ ਦੱਸਿਆ ਕਿ ਉਸਨੇ ਸੱਤ ਕਿਲੇ 1509 ਝੋਨਾ ਲਗਾਇਆ ਹੋਇਆ ਹੈ। ਜਿਸ ਵਿਚੋਂ ਚਾਰ ਏਕੜ ਝੋਨੇ ਦੀ ਫਸਲ ਬਿਲਕੁਲ ਪੱਕ ਚੁੱਕੀ ਸੀ। ਜਿਸ ਨੂੰ ਉਸਨੇ ਦੋ-ਤਿੰਨ ਦਿਨਾਂ ਤੱਕ ਹੀ ਵੱਡਣਾ ਸੀ।
ਇਹ ਵੀ ਪੜ੍ਹੋ : ਪਰਮਿੰਦਰ ਕੌਰ ਦੇ ਸਬ.ਇੰਸਪੈਕਟਰ ਬਣਨ ’ਤੇ ਪਰਿਵਾਰ ਅਤੇ ਪਿੰਡ ਚ ਖੁਸ਼ੀ ਦੀ ਲਹਿਰ
ਕੱਲ੍ਹ ਆਈ ਤੇਜ਼ ਹਨੇਰੀ ਅਤੇ ਮੀਂਹ ਨੇ ਇਸ ਪੱਕੀ ਫਸਲ ਨੂੰ ਡੇਗ ਦਿੱਤਾ ਹੈ। ਜਿਸ ਨਾਲ ਉਸਦੀ ਫਸਲ ਕਾਫ਼ੀ ਜ਼ਿਆਦਾ ਨੁਕਸਾਨੀ ਗਈ ਹੈ। ਜਿਸ ਨਾਲ ਉਸ ਦੀ ਫ਼ਸਲ ਦਾ ਕੇਰ ਬਹੁਤ ਘੱਟ ਜਾਵੇਗਾ। ਕਿਸਾਨ ਤਰਸੇਮ ਸਿੰਘ ਨੇ ਉਕਤ ਨੁਕਸਾਨੀ ਫ਼ਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।