ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਵੱਡੀ ਗਿਣਤੀ ’ਚ ਲੋਕ

Anantnag

7 ਸਾਲ ਦੇ ਬੇਟੇ ਨੇ ਫੌਜ ਦੀ ਵਰਦੀ ਪਾ ਕੇ ਕੀਤਾ ਸਲਾਮ

ਚੰਡੀਗੜ (ਸੱਚ ਕਹੂੰ ਨਿਊਜ਼) । ਅਨੰਤਨਾਗ (Anantnag) ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਏ ਚੰਡੀਗੜ੍ਹ ਦੇ ਕਰਨਲ ਮਨਪ੍ਰੀਤ  ਸਿੰਘ ਦੀ ਮ੍ਰਿਤਕ ਦੇਹ ਸ਼ਮਸ਼ਾਨਘਾਟ ‘ਚ ਪਹੁੰਚ ਗਈ ਹੈ। ਉਨਾਂ ਦੀ ਅੰਤਿਮ ਵਿਦਾਈ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਘਰ ਤੋਂ 200 ਮੀਟਰ ਦੀ ਦੂਰੀ ਨੂੰ ਤੈਅ ਕਰਨ ਲਈ ਆਖਰੀ ਸਫ਼ਰ ਨੂੰ 20 ਮਿੰਟ ਦਾ ਸਮਾਂ ਲੱਗਾ। ਉਨ੍ਹਾਂ ਦਾ ਅੰਤਿਮ ਸੰਸਕਾਰ ਥੋੜੀ ਦੇਰ ’ਚ ਹੀ ਕੀਤਾ ਜਾਵੇਗਾ। ਕਰਨਲ ਦੀ ਅੰਤਿਮ ਯਾਤਰਾ ਚੰਡੀ ਮੰਦਰ ਆਰਮੀ ਕੈਂਟ ਤੋਂ ਚੰਡੀਗੜ੍ਹ ਰਾਹੀਂ ਨਿਊ ਚੰਡੀਗੜ੍ਹ ਤੱਕ ਲਿਆਂਦੀ ਗਈ। ਪਿੰਡ ਵਾਸੀਆਂ ਨੇ ਖੁਦ ਹੀ ਰਸਤਾ ਸਾਫ਼ ਕਰ ਦਿੱਤਾ ਜਿਸ ਰਾਹੀਂ ਯਾਤਰਾ ਨੇ ਪਿੰਡ ਪਹੁੰਚਣਾ ਸੀ। ਸ਼ਹੀਦ ਕਰਨਲ ਦੇ ਘਰ ਦੇ ਬਾਹਰ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਭੀੜ ਖੜ੍ਹੀ ਸੀ। ਜਦੋਂ ਮ੍ਰਿਤਕ ਦੇਹ ਘਰ ਪਹੁੰਚੀ ਤਾਂ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ।

Anantnag

ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਦੀ ਸਰੀਰਦਾਨ ਦੀ ਮੁਹਿੰਮ ਨੇ ਸਮਾਜ ’ਚ ਲਿਆਂਦੀ ਜਾਗਰੂਕਤਾ

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਸ਼ਹੀਦ ਕਰਨਲ ਮਨਪ੍ਰੀਤ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਪੰਜਾਬ ਸਰਕਾਰ ਦੀ ਤਰਫੋਂ ਰਾਜ ਦੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਜਦੋਂ ਸ਼ਹੀਦ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਭਾਦੌਜੀਆਂ ਵਿਖੇ ਪੁੱਜੀ ਤਾਂ ਅੰਤਿਮ ਦਰਸ਼ਨਾਂ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। 7 ਸਾਲ ਦੇ ਬੇਟੇ ਕਬੀਰ ਨੇ ਫੌਜ ਦੀ ਵਰਦੀ ਪਾ ਕੇ ਆਪਣੇ ਪਿਤਾ ਨੂੰ ਸਲਾਮ ਕੀਤਾ। ਜਦੋਂ ਕਿ ਪਤਨੀ ਉਸ ਦੇ ਤਾਬੂਤ ‘ਤੇ ਸਿਰ ਰੱਖ ਕੇ ਰੋਂਦੀ ਰਹੀ।

2003 ‘ਚ ਭਰਤੀ ਹੋਇਆ ਸੀ ਮਨਪ੍ਰੀਤ ਸਿੰਘ

ਸ਼ਹੀਦ ਮਨਪ੍ਰੀਤ ਸਿੰਘ 2003 ਵਿੱਚ ਲੈਫਟੀਨੈਂਟ ਵਜੋਂ ਭਰਤੀ ਹੋਏ ਸਨ। ਉਹ 2020 ਵਿੱਚ ਕਰਨਲ ਬਣਿਆ। ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਪੰਜਾਬ ਯੂਨੀਵਰਸਿਟੀ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਨੌਕਰੀ ਦੌਰਾਨ ਉਸਦੀ ਮੌਤ ਹੋ ਗਈ। ਇਸ ਲਈ ਸ਼ਹੀਦ ਮਨਪ੍ਰੀਤ ਸਿੰਘ ਦੇ ਛੋਟੇ ਭਰਾ ਸੰਦੀਪ ਸਿੰਘ ਨੂੰ ਨਾਨ-ਟੀਚਿੰਗ ਸਟਾਫ਼ ਵਿੱਚ ਭਰਤੀ ਕੀਤਾ ਗਿਆ। ਫਿਲਹਾਲ ਉਹ ਪੰਜਾਬ ਯੂਨੀਵਰਸਿਟੀ ਵਿੱਚ ਹੀ ਕੰਮ ਕਰਦਾ ਹੈ।