ਮੰਗਾਂ ਦਾ ਹੱਲ ਨਾ ਹੋਣ ਤੇ ਪਟਿਆਲਾ ਹੈਡ ਆਫਿਸ ਅੱਗੇ ਧਰਨਾ ਤੇ ਹੜਤਾਲ ਦਾ ਐਲਾਨ
- ਬਿਜਲੀ ਬੋਰਡ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਜਲਦ ਕੀਤਾ ਜਾਵੇ : ਆਗੂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਜੁਆਇੰਟ ਫੋਰਮ ਸੱਦੇ ਤੇ ਬਿਜਲੀ ਮੁਲਾਜ਼ਮਾਂ ਵੱਲੋਂ ਐਕਸ਼ੀਅਨ ਦਫਤਰ ਅੱਗੇ ਐਸਮਾ ਦੀਆਂ ਕਾਪੀਆਂ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਸੀਨੀਅਰ ਬੂਲਾਰੇ ਆਗੂ ਇੰਦਰਜੀਤ ਸਿੰਘ ਢਿਲੋਂ, ਬਲਵਿੰਦਰ ਸਿੰਘ ਲੋਗੋਵਾਲ, ਲਖਵਿੰਦਰ ਸਿੰਘ, ਅਜੇ ਕੁਮਾਰ, ਗੁਰਤੇਜ ਸਿੰਘ, ਨਵੀਨ ਮਦਾਨ, ਸੁਰਿੰਦਰ ਸਿੰਘ ਬੋਕਸਰ, ਸ਼ਰੇਸ ਕੁਮਾਰ, ਸੁਖਵਿੰਦਰ ਸਿੰਘ ਨੇ ਕਿਹਾ ਕੇ ਪੰਜਾਬ ਸਰਕਾਰ ਐਸਮਾ ਲਾ ਕੇ ਮੁਲਾਜ਼ਮਾਂ ਨਾਲ ਧਕੇਸ਼ਾਹੀ ਕਰ ਰਹੀ ਹੈ। (Electricity Employees)
ਮੁਲਾਜਮਾਂ ਦੀਆਂ ਜਾਇਜ ਮੰਗਾ ਮੰਨਣ ਦੀ ਥਾਂ ਸਰਕਾਰ ਐਸਮਾ ਲਾ ਕੇ ਮੁਲਾਜ਼ਮਾਂ ਦੀ ਆਵਾਜ਼ ਨੂੰ ਦਬਾਉਂਣਾ ਚਾਹੀਦੀ ਹੈ। ਬੁਲਾਰੇ ਸਾਥੀਆਂ ਨੇ ਦਸਿਆ ਕੇ ਪਾਵਰਕੌਮ ਦੀ ਮੈਨੇਜਮੈਂਟ ਵੀ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕਰ ਰਹੀ । 295/19 ਅਧੀਨ ਭਰਤੀ ਹੋਏ ਸਹਾਇਕ ਲਾਇਨਮੈਨ ਜਿਨ੍ਹਾਂ ਦੀ ਯੋਗਤਾ ਮੁਤਾਬਿਕ ਉਨ੍ਹਾਂ ਨੂੰ ਲਾਇਨਮੈਨ ਭਰਤੀ ਕਰਨਾ ਬਣਦਾ ਸੀ ਪਰੰਤੂ ਸਹਾਇਕ ਲਾਇਨਮੈਨ ਭਰਤੀ ਕੀਤਾ ਗਿਆ। ਭਰਤੀ ਦੋਰਾਨ ਮੈਨੇਜਮੈਂਟ ਵੱਲੋਂ ਡਾਕੂਮੈਂਟ ਚੈਕ ਕਰਨ ਉਪਰੰਤ ਭਰਤੀ ਕੀਤਾ ਗਿਆ ਸੀ ਪਰੰਤੂ ਤਿੰਨ ਸਾਲ ਦਾ ਪੂਰੇ ਹੋਣ ’ਤੇ ਤਜ਼ਰਬਾ ਸਰਟੀਫਿਕੇਟ ਜਾਅਲੀ ਦੱਸਕੇ ਕਰਾਇਮ ਬ੍ਰਾਂਚ ਵੱਲੋਂ ਸਾਥੀਆਂ ’ਤੇ ਪਰਚੇ ਦਰਜ ਕੀਤੇ ਗਏ ਅਤੇ ਨਾ ਹੀ ਤਿੰਨ ਸਾਲ ਪੂਰੇ ਹੋਣ ਉਪਰੰਤ ਤਨਖਾਹ ਪੂਰੀ ਦਿੱਤੀ ਜਾ ਰਹੀ ਹੈ। (Electricity Employees)
ਸਾਥੀਆਂ ਦਾ ਅੱਠ ਦਸ ਹਜ਼ਾਰ ਰੁਪਏ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਅਤੇ ਗਰਿਡਾਂ ‘ਤੇ ਕੰਮ ਕਰਦੇ ਆਰ ਟੀ ਐਮ,ਉ ਸੀ ਜਿੰਨਾ ਨੂੰ ਹੁਣ ਤੱਕ ਪੈ ਬੈੰਡ ਦਾ ਲਾਭ ਨਹੀਂ ਦਿੱਤਾ ਗਿਆ ਜਿਸ ਕਾਰਨ ਸਾਥੀਆਂ ਨੂੰ ਵੱਡਾ ਆਰਥਿਕ ਘਾਟਾ ਸਹਿਣਾ ਪੈ ਰਿਹਾ ਹੈ ਪੈ ਸਕੇਲਾਂ ਦੀਆਂ ਤਰੁਟੀਆਂ ਦੂਰ ਕੀਤੀਆਂ ਜਾਣ ਵੱਖ-ਵੱਖ ਸੀ ਆਰ ਏ ਅਧੀਨ ਭਰਤੀ ਮੁਲਾਜ਼ਮਾਂ ਤੇ ਕੇਂਦਰ ਦੇ ਸਕੇਲਾਂ ਦੀ ਥਾਂ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣ। ਕੰਟਰੈਕਟ ਤੇ ਭਰਤੀ ਕੀਤੇ ਲਾਇਨਮੈਨਾ ਕੰਟਰੈਕਟ ਪੀਰੀਅਡ ਰੇਗੂਲਰ ਸਰਵਿਸ ਵਿੱਚ ਜੋੜਿਆ ਜਾਵੇ।
ਮੰਗਾਂ ਦਾ ਹੱਲ ਨਾ ਹੋਇਆ ਤਾਂ ਵੱਡੇ ਪੱਧਰ ’ਤੇ ਦਿੱਤੇ ਜਾਣਗੇ ਧਰਨੇ
ਗਰਿੱਡਾਂ ‘ਤੇ ਹੈਲਪਰ ਤਾਇਨਾਤ ਕੀਤੇ ਜਾਣ ਬਿਜਲੀ ਬੋਰਡ ਵਿੱਚ ਲੰਬੇ ਸਮੇਂ ਤੋਂ ਕੰਮ ਕਰਦੇ ਕਚੇ ਮੁਲਾਜ਼ਮਾ ਨੂੰ ਪੱਕਾ ਕੀਤਾ ਜਾਵੇ। ਵੱਖ-ਵੱਖ ਕੈਟੇਗਰੀ ਦੀਆਂ ਤਰੱਕੀਆਂ ਸਮੇਂ ਸਿਰ ਕੀਤੀਆਂ ਜਾਣ ਜੇਕਰ ਜੁਅਇੰਟ ਫੋਰਮ ਦੇ ਮੰਗ ਪੱਤਰ ਅਨੁਸਾਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਸਰਕਲ ਪੱਧਰ ’ਤੇ ਧਰਨੇ ਅਤੇ ਪਟਿਆਲਾ ਹੈਡ ਆਫਿਸ ਅੱਗੇ ਧਰਨਾ ਅਤੇ ਇਕ ਰੋਜਾ ਹੜਤਾਲ ਵੀ ਕੀਤੀ ਜਾਵੇਗੀ। ਜਿਸ ਦੀ ਜਿਮੇਵਾਰੀ ਬੋਰਡ ਮੈਨੇਜਮੈਂਟ ਦੀ ਹੋਵੇਗੀ।
ਇਹ ਵੀ ਪੜ੍ਹੋ : ਮੁੰਬਈ ‘ਚ ਜਹਾਜ਼ ਹਾਦਸੇ ਦਾ ਸ਼ਿਕਾਰ, ਯਾਤਰੀ ਵਾਲ-ਵਾਲ ਬਚੇ
ਇਸ ਮੌਕੇ ਰੈਲੀ ਵਿੱਚ ਗੁਰਮੀਤ ਸਿੰਘ ਲੋਗੋਵਾਲ, ਜਵਲਾ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਸੁਰਿੰਦਰਪਾਲ ਸਿੰਘ, ਦਵਿੰਦਰ ਸਿੰਘ, ਸੰਦੀਪ ਸਿੰਘ, ਸੁਰਿੰਦਰ ਸਿੰਘ ਖੇੜਾ, ਬਲਕਾਰ ਸਿੰਘ, ਰਮਨਜੀਤ ਸਿੰਘ, ਅਮਨਦੀਪ ਸਿੰਘ, ਹਰਿੰਦਰ ਖੰਨਾ, ਜਸਵਿੰਦਰ ਸਿੰਘ, ਅਮਰੀਕ ਸਿੰਘ, ਦਰਸਨ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਸਿੰਘ, ਪਰਵਿੰਦਰ ਸਿੰਘ, ਜੰਗ ਸਿੰਘ, ਬਲਜਿੰਦਰ ਸਿੰਘ, ਕੁਲਜੀਤ ਸਿੰਘ, ਲਵਜੋਤ ਕੋਸਲ, ਵਰਿੰਦਰ ਕੁਮਾਰ, ਪਰਮੋਦ ਕੁਮਾਰ, ਰਜਿੰਦਰ ਸਿੰਘ, ਗੁਰਦੀਪ ਸਿੰਘ ਆਦਿ ਸ਼ਾਮਲ ਹੋਏ।