ਪੰਜਾਬ ਦੇ ਸੈਂਕੜੇ ਪਿੰਡਾਂ ’ਚ ਪੰਚਾਇਤਾਂ ਨੇ ਨਸ਼ੇ ਦੀ ਵਿੱਕਰੀ ਰੋਕਣ ਲਈ ਨਸ਼ਾ ਰੋਕੋ ਕਮੇਟੀਆਂ ਬਣਾ ਦਿੱਤੀਆਂ ਹਨ ਅਤੇ ਬਕਾਇਦਾ ਨਸ਼ਾ ਤਸਕਰਾਂ ’ਤੇ ਨਿਗ੍ਹਾ ਰੱਖਣ ਲਈ ਪਹਿਰੇਦਾਰੀ ਸ਼ੁਰੂ ਕਰ ਦਿੱਤੀ ਹੈ। ਨਸ਼ੇ ਖਿਲਾਫ਼ ਇਹ ਜ਼ਮੀਨੀ ਤੇ ਅਸਲੀ ਲੜਾਈ ਹੈ ਜਿਸ ਦੇ ਨਤੀਜੇ ਚੰਗੇ ਆਉਣ ਦੀ ਆਸ ਹੈ। ਇਹ ਗੱਲ ਸਾਬਤ ਕਰਦੀ ਹੈ ਕਿ ਲੋਕ ਨਸ਼ੇ ਖਿਲਾਫ਼ ਮੈਦਾਨ ਵਿੱਚ ਨਿੱਤਰ ਆਏ ਹਨ। ਜਦੋਂ ਤੱਕ ਲੋਕ ਮੈਦਾਨ ’ਚ ਨਹੀਂ ਡਟਦੇ ਉਦੋਂ ਤੱਕ ਚੰਗੇ ਨਤੀਜੇ ਆਉਣ ਦੀ ਆਸ ਘੱਟ ਹੀ ਹੁੰਦੀ ਹੈ। (Depth Campaign)
ਜਾਗੋ ਦੁਨੀਆ ਦੇ ਲੋਕੋ…
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀ ਆਪਣੇ ਪ੍ਰਸਿੱਧ ਗੀਤ ‘ਜਾਗੋ ਦੁਨੀਆ ਦੇ ਲੋਕੋ’ (Depth Campaign) ਗਾ ਕੇ ਇਸ ਵਿੱਚ ਸੁਨੇਹਾ ਦਿੱਤਾ ਹੈ ਕਿ ਨਸ਼ਿਆਂ ਦੀ ਰੋਕਥਾਮ ਲਈ ਪਿੰਡਾਂ-ਸ਼ਹਿਰਾਂ ’ਚ ਪਹਿਰੇ ਲਾਏ ਜਾਣ ਤੇ ਪੰਚ-ਸਰਪੰਚ, ਮੇਅਰ ਵੀ ਨਸ਼ੇ ਖਿਲਾਫ਼ ਅੱਗੇ ਆਉਣ। ਇਸ ਗਾਣੇ ਨੇ ਰੰਗ ਵਿਖਾਇਆ ਹੈ ਤੇ ਜਥੇਬੰਦੀਆਂ ਦੇ ਨਸ਼ਾ ਵਿਰੋਧੀ ਸਮਾਗਮਾਂ ਅੰਦਰ ਵੀ ਇਹ ਗੀਤ ਗੂੰਜ ਰਿਹਾ ਹੈ। ਇਹ ਸੱਚਾਈ ਹੈ ਕਿ ਨਸ਼ਾ ਕਿਤੋਂ ਉੱਡ ਕੇ ਤਾਂ ਆਉਂਦਾ ਨਹੀਂ। ਨਸ਼ਾ ਤਸਕਰਾਂ ਦੇ ਸਪਲਾਇਰ ਹੀ ਗਲੀ-ਗਲੀ ਨਸ਼ਾ ਪਹੁੰਚਾਉਂਦੇ ਹਨ।
ਜਦੋਂ ਲੋਕ ਨਸ਼ਿਆਂ ਖਿਲਾਫ ਡਟ ਗਏ ਹਨ ਤਾਂ ਨਸ਼ਾ ਤਸਕਰਾਂ ਦੀ ਨੀਂਦ ਉੱਡਣੀ ਤੈਅ ਹੈ। ਲੋਕਾਂ ’ਚ ਆਈ ਜਾਗਰੂਕਤਾ ਦੀ ਨਿਸ਼ਾਨੀ ਹੈ ਕਿ ਨਸ਼ਾ ਤਸਕਰ ਵੀ ਹੁਣ ਬੁਖਲਾ ਗਏ ਹਨ ਤੇ ਆਪਣਾ ਧੰਦਾ ਚੌਪਟ ਹੋਇਆ ਵੇਖ ਕੇ ਨਸ਼ਾ ਛੁਡਾਊ ਕਮੇਟੀ ਮੈਂਬਰਾਂ ’ਤੇ ਹਮਲੇ ਕਰਨ ਦੀ ਮਾੜੀ ਹਰਕਤ ਵੀ ਕਰ ਰਹੇ ਹਨ। ਸਰਕਾਰ ਤੇ ਪੁਲਿਸ ਲੋਕਾਂ ਦੀ ਇਸ ਹਿੰਮਤ ਤੇ ਦਲੇਰੀ ਦੀ ਦਾਦ ਦੇਵੇ ਤੇ ਉਹਨਾਂ ਹਮਲਾਵਰਾਂ ਖਿਲਾਫ਼ ਠੋਸ ਕਾਰਵਾਈ ਕਰੇ।
ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ | Depth Campaign
ਭਾਵੇਂ ਪੁਲਿਸ ਨੇ ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਹਨ ਤੇ ਗਿ੍ਰਫ਼ਤਾਰੀਆਂ ਵੀ ਹੋ ਰਹੀਆਂ ਹਨ ਫਿਰ ਵੀ ਸਰਕਾਰ ਨੂੰ ਕਾਮਯਾਬੀ ਉਦੋਂ ਹੀ ਮਿਲਣੀ ਹੈ ਜਦੋਂ ਆਮ ਲੋਕ ਜਾਗਣਗੇ। ਸਰਕਾਰ ਨੂੰ ਲੋਕਾਂ ਅੰਦਰ ਭਰੋਸਾ ਪੈਦਾ ਕਰਨਾ ਹੈ ਕਿ ਉਹ ਲੋਕਾਂ ਨਾਲ ਖੜ੍ਹੀ ਹੈ। ਬਿਨਾਂ ਸ਼ੱਕ ਲੋਕ ਹੁਣ ਜਾਗ ਰਹੇ ਹਨ ਤੇ ਉਹਨਾਂ ਅੰਦਰ ਨਸ਼ੇ ਨੂੰ ਰੋਕਣ ਦਾ ਜਜ਼ਬਾ ਹੈ। ਇਹ ਤਬਦੀਲੀ ਸਰਕਾਰ ਦੇ ਕੰਮ ਨੂੰ ਅਸਾਨ ਬਣਾਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ
ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਭਾਵਨਾ ਦੀ ਕਦਰ ਕਰੇ ਅਤੇ ਨਸ਼ਾ ਤਸਕਰਾਂ ਦੀਆਂ ਹਮਲਾਵਰ ਕਾਰਵਾਈਆਂ ਖਿਲਾਫ਼ ਕਾਰਵਾਈ ਕਰੇ ਤਾਂ ਕਿ ਪਿੰਡ-ਪਿੰਡ ਨਸ਼ਿਆਂ ਖਿਲਾਫ਼ ਲਾਮਬੰਦੀ ਹੋਵੇ। ਉਂਜ ਇਹ ਸੱਚਾਈ ਹੈ ਕਿ ਲੋਕ ਲਹਿਰ ਅੱਗੇ ਕਿਸੇ ਦੀ ਨਹੀਂ ਚੱਲਦੀ। ਜਦੋਂ ਲੋਕ ਜਾਗ ਪੈਣ ਤਾਂ ਉਹ ਕਿਸੇ ਦੀ ਧੌਂਸ ਨਹੀਂ ਮੰਨਦੇ। ਅਸਲ ’ਚ ਸਮਾਜ ਬਚੇਗਾ ਹੀ ਤਾਂ ਜੇਕਰ ਨਸ਼ਾ ਰੁਕੇਗਾ। ਪੰਚਾਇਤਾਂ, ਵਿਧਾਇਕਾਂ ਤੇ ਸਾਂਸਦਾਂ ਨੂੰ ਵੀ ਨਸ਼ੇ ਖਿਲਾਫ਼ ਡਟ ਕੇ ਅੱਗੇ ਆਉਣਾ ਚਾਹੀਦਾ ਹੈ।