ਔਰਤਾਂ ਲਈ ਪੁਲਿਸ ਨੇ ਕੀਤੀ ਨਵੀਂ ਯੋਜਨਾ ਸ਼ੁਰੂ, ਹੁਣੇ ਪੜ੍ਹੋ

Womens

Scheme for Women

ਚੰਡੀਗੜ੍ਹ। ਹਰਿਆਣਾ ਪੁਲਿਸ ਹੁਣ ਔਰਤਾਂ ਦੀ ਸੁਰੱਖਿਆ ਨੂੰ ਮਜਬੂਤ ਕਰਨ ਲਈ ਇੱਕ ਹੋਰ ਨਵੀਂ ਯੋਜਨਾ ਲੈ ਕੇ ਆਈ ਹੈ। ਇਸ ਨਵੀਂ ਯੋਜਨਾ ਤੋਂ ਬਾਅਦ ਔਰਤਾਂ ਆਪਣੇ ਆਪ ਨੂੰ ਹੋਰ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਨਗੀਆਂ। ਡੀਜੀਪੀ ਸ਼ੱਤਰੂਜੀਤ ਕਪੂਰ ਨੇ ਸਾਰੇ ਪੁਲਿਸ ਕਮਿਸ਼ਨਰਾਂ ਤੇ ਐੱਸਪੀਜ ਨੂੰ ਔਰਤਾਂ ਦੇ ਪ੍ਰਤੀ ਅਪਰਾਧ ਰੋਕਣ ਦੇ ਨਾਲ ਹੀ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਮੁੱਖ ਮੰਤਰੀ ਦੀ ਸੋਚ ਤੋਂ ਵੀ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਹਰਿਆਣਾ ਦੇ ਸੇਫ਼ ਸਿਟੀ ਪ੍ਰੋਜੈਕਟ ਸ਼ੁਰੂ ਹੋਣਗੇ ਤਾਂ ਕਿ ਔਰਤਾਂ ਆਪਣੇ ਆਪ ਨੂੰ ਕੰਮ ਵਾਲੀ ਜਗ੍ਹਾ, ਸਿੱਖਿਆ ਸੰਸਥਾਵਾਂ ਤੇ ਜਨਤਕ ਵਾਹਨਾਂ ’ਤੇ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰ ਸਕਣ। (Scheme for Women)

ਸ਼ੱਤਰੂਜੀਤ ਕਪੂਰ ਨੇ ਕਿਹਾ ਕਿ ਰਾਤ ਦੇ ਸਮੇਂ ਯਾਤਰਾ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਲਈ ਓਲਾ, ਓਬਰ ਤੇ ਹੋਰ ਆਟੋ ਚਾਲਕਾਂ ਦਾ ਡੇਟਾ ਇਕੱਠਾ ਕਰਨ ਦੀ ਦਿਸ਼ਾ ’ਚ ਗੰਭੀਰਤਾ ’ਚ ਕੰਮ ਕੀਤਾ ਜਾਵੇਗਾ। ਜੋ ਔਰਤਾਂ ਦੇਰ ਰਾਤ ਨੂੰ ਯਾਤਰਾ ਕਰਦੀਆਂ ਹਨ ਉਹ 112 ਨੰਬਰ ’ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਣਗੀਆਂ, ਜਿਸ ਨਾਲ ਪੁਲਿਸ ਦੇ ਕੋਲ ਉਨ੍ਹਾਂ ਦਾ ਨੰਬਰ ਪੱਕੇ ਤੌਰ ’ਤੇ ਫੀਡ ਹੋ ਜਾਵੇਗਾ। ਜ਼ਰੂਰਤ ਪੈਣ ’ਤੇ ਪੁਲਿਸ ਉਸ ਵਾਹਨ ਚਾਲਕ ਜਾਂ ਉਸ ’ਚ ਬੈਠੀ ਔਰਤ ਨਾਲ ਆਸਾਨੀ ਨਾਲ ਸੰਪਰਕ ਕਰ ਸਕਦੀ ਹੈ। (Scheme for Women)

ਬੌਕਸ ਔਰਤਾਂ ਦੀ ਸਹਾਇਤਾ ਲਈ ਜ਼ਿਆਦਾ ਚੌਕਸ | Scheme for Women

ਆਟੋ ਚਾਲਕਾਂ ਨੂੰ ਆਪਣੇ ਆਟੋ ਦਾ ਨੰਬਰ, ਚਾਲਕ ਦਾ ਨਾਂਅ ਤੇ ਮੋਬਾਇਲ ਨੰਬਰ ਸਮੇਤ ਸਾਰੀ ਜਾਣਕਾਰੀ ਆਟੋ ਦੇ ਸਾਹਮਣੇ ਲਾਉਣੀ ਹੋਵੇਗੀ। ਪੈਟਰੋਲ ਪੰਪ ਸੰਚਾਲਕ ਤੇ ਜਵੈਲਰਜ਼ ਵੀ 112 ’ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਣਗੇ। ਬੌਕਸ ਔਰਤਾਂ ਦੀ ਸਹਾਇਤਾ ਲਈ ਜ਼ਿਆਦਾ ਚੌਕਸ ਰਹੇਗੀ। ਨਵੇਂ ਡੀਜੀਪੀ ਦਾ ਸੂਬੇ ’ਚ ਪੁਲਿਸ ਦੀ ਨਫਰੀ ਵਧਾਉਣ ’ਤੇ ਜ਼ੋਰ ਹੈ।

ਸੂਬਾ ਸਰਕਾਰ ਨੇ ਸਾਲ 2015 ਤੋਂ 2022 ਤੱਕ ਪੁਲਿਸ ਬਲ ਨੂੰ ਮਜ਼ਬੂਤ ਕਰਦੇ ਹੋਏ 21 ਹਜ਼ਾਰ 437 ਮਹਿਲਾ ਤੇ ਪੁਰਸ਼ ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਹੈ। ਸਾਲ 2015 ਤੋਂ ਲੈ ਕੇ ਅੱਜ ਤੱਕ 33 ਮਹਿਲਾ ਸਟੇਸ਼ਨ ਤੇ ਔਰਤਾਂ ਦੀ ਸਹਾਇਤਾ ਲਈ 200 ਮਹਿਲਾ ਹੈਲਪਲਾਈਨ ਡੈਸਕ ਕੰਮ ਕਰ ਰਹੇ ਹਨ। ਡੀਜੀਪੀ ਨੇ ਦੱਸਿਆ ਕਿ ਹਰਿਆਣਾ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿਸ ’ਚ ਔਰਤਾਂ ਦੀ ਸਹਾਇਤਾ ਲਈ ਦੁਰਗਾ ਸ਼ਕਤੀ ਐਪ ਕੰਮ ਕਰ ਰਹੀ ਹੈ। ਇਸ ਦਾ ਅਲਰਟ ਦਾ ਇੱਕ ਬਟਨ ਦੱਬਦੇ ਹੀ ਸੰਕਟ ਦੇ ਸਮੇਂ ਔਰਤਾਂ ਨੂੰ ਤੁਰੰਤ ਪੁਲਿਸ ਸਹਾਇਤਾ ਮਿਲਦੀ ਹੈ। ਹੁਣ ਇਸ ਐਡ ਨੂੰ ਡਾਇਲ 112 ਨਾਲ ਜੋੜ ਦਿੱਤਾ ਗਿਆ ਹੈ।

ਬੌਕਸ ਫਾਸਟ ਟਰੈਕ ਕੋਰਟ ’ਚ ਤੇਜ਼ੀ ਨਾਲ ਨਿੱਬੜਨਗੇ ਜ਼ਬਰ ਜਨਾਹ ਦੇ ਮਾਮਲੇ

ਹਰਿਆਣਾ ’ਚ ਜ਼ਬਰ ਜਨਾਹ ਦੇ ਮਾਮਲਿਆਂ ਦਾ ਜਲਦੀ ਨਿਬੇੜਾ ਕਰਨ ਲਈ ਛੇ ਨਵੀਆਂ ਫਾਸਟ ਟਰੈਕ ਕੋਰਟ ਫਰੀਦਾਬਾਦ, ਗੁਰੂਗ੍ਰਾਮ, ਪਾਣੀਪਤ, ਸੋਨੀਪਤ ਤੇ ਨੂੰਹ ’ਚ ਸ਼ੁਰੂ ਕੀਤੀਆਂ ਗਈਆਂ ਹਨ। ਸ਼ੱਤਰੂਜੀਤ ਕਪੂਰ ਇਨ੍ਹਾਂ ਅਦਾਲਤਾਂ ਦੀ ਮਜ਼ਬੂਤ ਪੈਰਵਈ ਦੇ ਪੱਖਧਰ ਹਨ।

ਇਹ ਵੀ ਪੜ੍ਹੋ : ਗੈਂਗਸਟਰ ਸੋਨੂੰ ਖੱਤਰੀ ਦੇ ਤਿੰਨ ਸ਼ੂਟਰ ਹਥਿਆਰਾਂ ਸਮੇਤ ਗ੍ਰ੍ਰਿਫ਼ਤਾਰ