ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਵੇਂ ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਸੀਂ ਇੱਕ ਪਨੀਰੀ ਬੀਜ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਨੇ ਫਲ ਫੁੱਲ ਦੇਣਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਪਰਵਾਹ ਨਾ ਕਰਨ ਵਾਲੀਆਂ ਸਰਕਾਰਾਂ ’ਚ ਸਵਾਲ ਉੱਠਦੇ ਹਨ। ਪਰ ਸਾਡੀ ਸਰਕਾਰ ਲੋਕਾਂ ਦੀ ਗੱਲ ਕਰਨ ਲਈ ਆਈ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਅੱਗੇ ਲੈ ਕੇ ਜਾਣ ਲਈ ਪੁਰਾਣੇ ਰੀਤੀ ਰਿਵਾਜ ਤੋੜਨੇ ਪੈਣਗੇ। (Newly Appointed Patwaris)
ਗਲਤ ਸਿਸਟਮ ਦੇ ਖਿਲਾਫ਼ ਆਵਾਜ਼ ਚੁੱਕਣ ਦੀ ਲੋੜ ਹੈ। ਜਦੋਂ ਕੋਈ ਗਲਤ ਸਿਸਟਮ ਖਿਲਾਫ਼ ਆਵਾਜ਼ ਚੁੱਕਦਾ ਹੈ ਤਾਂ ਉਸ ਦਾ ਫ਼ਾਇਦਾ ਲੈਣ ਵਾਲੇ ਹਮੇਸ਼ਾ ਰੌਲਾ ਪਾਉਂਦੇ ਹਨ। ਉਨ੍ਹਾਂ ਨਵੇਂ ਚੁਣੇ ਗਏ ਪਟਵਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਤੁਹਾਡੀ ਮਿਹਨਤ ਹੈ ਕਿ ਤੁਹਾਡੀ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਬਿਨਾ ਕਿਸੇ ਸਿਫ਼ਾਰਿਸ਼ ਜਾਂ ਰਿਸ਼ਵਤ ਦੇ ਭਰਤੀ ਹੋਈ ਹੈ। ਤੁਹਾਨੂੰ ਘਰੇ ਚਿੱਠੀ ਆਈ ਹੈ ਤੁਸੀਂ ਕਿਸੇ ਦੀ ਮਿੰਨਤ ਨਹੀਂ ਕੀਤੀ ਕਿਸੇ ਨੂੰ ਪੈਸੇ ਨਹੀਂ ਦਿੱਤੇ।
ਇਹ ਵੀ ਪੜ੍ਹੋ : ਅਪ੍ਰੈਟਸ਼ਿਪ ਲਾਈਨਮੈਨ ਯੂਨੀਅਨ ਦੇ ਕਾਰਕੁੰਨ ਟਾਵਰ ’ਤੇ ਚੜ੍ਹ ਲਗਤਾਰ ਕੱਢ ਰਹੇ ‘ਕਰੰਟ’
ਉਨ੍ਹਾਂ ਕਿਹਾ ਕਿ ਪਟਵਾਰੀ ਦੀ ਭਰਤੀ ਲਈ ਪੈਸਾ ਨਾ ਲੱਗੇ ਇਹ ਹੋ ਨਹੀਂ ਸੀ ਸਕਦਾ ਸੀ। ਸਾਡੀ ਸਰਕਾਰ ਨੇ ਬਿਨਾ ਪੈਸੇ ਤੇ ਸਿਫਾਰਸ਼ ਤੋਂ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਇੱਕ ਸਾਈਨ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਤੁਸੀਂ ਸਹੀ ਫ਼ੈਸਲੇ ਕਰਨੇ ਹਨ। ਉਨ੍ਹਾਂ ਦੱਸਿਆ ਕਿ 201 ਲੜਕੀਆਂ ਦੀ ਨਿਯੁਕਤੀ ਪਟਵਾਰੀ ਦੇ ਤੌਰ ’ਤੇ ਹੋਈ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਪਟਵਾਰੀਆਂ ਨੂੰ ਟਰੇਨਿੰਗ ਦੌਰਾਨ ਪੰਜ ਹਜ਼ਾਰ ਦੀ ਜਗ੍ਹਾ 18 ਹਜ਼ਾਰ ਰੁਪਏ ਮਿਲਣਗੇ। ਦੇਖੋ ਪੂਰਾ ਲਾਈਵ…