ਪਰਾਲੀ ਨਾ ਸਾੜਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਵਾਤਾਵਰਨ ਮਿੱਤਰ ਨਿੱਤਰੇ ਮੈਦਾਨ ’ਚ

Parali
Deputy Commissioner Dr. Senu Duggal

ਪਰਾਲੀ ਨਾ ਸਾੜਨ ਲਈ ਆਪਣੇ ਮਾਪਿਆਂ ਤੇ ਪਿੰਡ ਦੇ ਹੋਰ ਲੋਕਾਂ ਨੂੰ ਜਾਗਰੂਕ ਕਰਨ ਲਈ ਵਾਤਾਵਰਨ ਮਿੱਤਰ ਨਿੱਤਰੇ ਮੈਦਾਨ ਵਿਚ ( Parali)

ਪਿੰਡ ਲਾਲੋਵਾਲਾ ਤੋਂ ਡਿਪਟੀ ਕਮਿਸ਼ਨਰ ਨੇ ਸਹੂੰ ਚੁੱਕਾ ਕੇ ਕੀਤੀ ਪ੍ਰੋਜ਼ੈਕਟ ਦੀ ਸ਼ੁਰੂਆਤ
108 ਸਕੂਲਾਂ ਵਿਚ 21 ਹਜਾਰ ਤੋਂ ਵੱਧ ਵਿਦਿਆਰਥੀਆਂ ਨੇ ਵਾਤਾਵਰਨ ਸੰਭਾਲ ਵਿਚ ਯੋਗਦਾਨ ਦਾ ਲਿਆ ਪ੍ਰਣ

(ਰਜਨੀਸ਼ ਰਵੀ) ਫਾਜਿ਼ਲਕਾ। ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰੰਭ ਕੀਤੇ ਨਿਵੇਕਲੇ ਵਾਤਾਵਰਨ ਮਿੱਤਰ ਪ੍ਰੋਗਰਾਮ ਦੀ ਸ਼ੁਰੂਆਤ ਪਿੰਡ ਲਾਲੋਵਾਲੀ ਦੇ ਸਰਕਾਰੀ ਸਕੂਲ ਤੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਵਾਤਾਵਰਨ ਮਿੱਤਰ ਬਣੇ ਵਿਦਿਆਰਥੀਆਂ ਨੂੰ ਸਹੁੰ ਚੁੱਕਾ ਕੇ ਕਰਵਾਈ ਹੈ। ਝੋਨੇ ਦੀ ਖੇਤੀ ਕਰਨ ਵਾਲੇ ਸਾਰੇ ਪਿੰਡਾਂ ਦੇ ਸਕੂਲਾਂ ਵਿਚ 4-4 ਵਿਦਿਆਰਥੀਆਂ ਨੂੰ ਵਾਤਾਵਰਨ ਮਿੱਤਰ ਬਣਾਇਆ ਗਿਆ ਹੈ ਜੋ ਕਿ ਆਪਣੇ ਮਾਪਿਆਂ ਦੇ ਨਾਲ ਨਾਲ ਆਪਣੇ ਪਿੰਡ ਦੇ ਹੋਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨਗੇ। ਇਹ ਵਿਦਿਆਰਥੀ ਮਿੱਤਰ ਉਨ੍ਹਾਂ ਪਿੰਡਾਂ ਵਿਚ ਤਾਇਨਾਤ ਕੀਤੇ ਗਏ ਹਨ ਜਿੱਥੇ ਪਿਛਲੇ ਸਾਲ ਅੱਗ ਲੱਗਣ ਦੀਆਂ ਜਿਆਦਾ ਘਟਨਾਵਾਂ ਵਾਪਰੀਆਂ ਸਨ। ( Parali)

 Paraliਇਸ ਤੋਂ ਬਿਨ੍ਹਾਂ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ ਵਿਦਿਆਰਥੀ ਆਪਣੇ ਮਾਪਿਆਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਦਾ ਪ੍ਰਣ ਕਰ ਰਹੇ ਹਨ ਅਤੇ ਹੁਣ ਤੱਕ 108 ਸਕੂਲਾਂ ਦੇ 21 ਹਜ਼ਾਰ ਵਿਦਿਆਰਥੀ ਜ਼ਿਲ੍ਹੇ ਵਿਚ ਇਹ ਪ੍ਰਣ ਕਰ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਮਨੁੱਖਤਾ ਨੂੰ ਖਤਰਾ ਹੋ ਰਿਹਾ ਹੈ। ਇਸ ਲਈ ਸਾਰੇ ਲੋਕ ਇਸ ਦੇ ਨੁਕਸਾਨ ਦੀ ਗੰਭੀਰਤਾ ਨੂੰ ਸਮਝਦੇ ਹੋਏ ਅਸੀਂ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਤਰੀਕਿਆਂ ਨਾਲ ਪਰਾਲੀ ਦੀ ਸੰਭਾਲ ਕਰਕੇ ਕਣਕ ਦੀ ਬਿਜਾਈ ਕਰੀਏ। ਉਨ੍ਹਾਂ ਨੇ ਕਿਹਾ ਕਿ ਹੁਣ ਬਹੁਤ ਹੀ ਸਸਤੇ ਤਰੀਕੇ ਵੀ ਉਪਲੱਬਧ ਹਨ ਅਤੇ ਪਰਾਲੀ ਸੰਭਾਲ ਦੀਆਂ ਮਸ਼ੀਨਾਂ ’ਤੇ ਸਰਕਾਰ ਵੱਡੀ ਸਬਸਿਡੀ ਵੀ ਦੇ ਰਹੀ ਹੈ। ( Parali)

ਇਹ ਵੀ ਪੜ੍ਹੋ : ਹੁਣ ਪਟਵਾਰੀਆਂ ਦੀ ਜਾਇਦਾਦ ਦੀ ਸਰਕਾਰ ਕਰੇਗੀ ‘ਗਿਣਤੀ-ਮਿਣਤੀ’, ਵਿਜੀਲੈਂਸ ਨੂੰ ‘ਕਲਮ’ ਚੁੱਕਣ ਦੇ ਆਦੇਸ਼

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪਿੰਡ ਵਿਚ ਪਿਛਲੇ ਸਾਲ ਪਰਾਲੀ ਸਾੜਨ ਦੀਆਂ ਜਿਆਦਾ ਘਟਨਾਵਾਂ ਹੋਈਆਂ ਸਨ, ਪਰ ਹੁਣ ਅਸੀਂ ਇਸ ਕਲੰਕ ਨੂੰ ਧੋ ਦੇਣਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਹੁਣ ਇੱਥੇ ਪਰਾਲੀ ਨਹੀਂ ਸੜੇਗੀ ਤਾਂ ਉਹ ਦੁਬਾਰਾ ਇੰਨ੍ਹਾਂ ਬੱਚਿਆਂ ਨਾਲ ਸਮਾਗਮ ਕਰਨ ਲਈ ਪਹੁੰਚਣਗੇ ਅਤੇ ਜੋ ਪੰਚਾਇਤ ਪਰਾਲੀ ਸਾੜਨ ਦੀ ਪ੍ਰਥਾ ਨੂੰ ਬੰਦ ਕਰਵਾਏਗੀ ਉਨ੍ਹਾਂ ਪਿੰਡਾਂ ਵਿਚ ਮਗਨਰੇਗਾ ਸਕੀਮ ਤਹਿਤ ਜਿਆਦਾ ਵਿਕਾਸ ਕਾਰਜ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਨੇ ਵਾਤਾਵਰਨ ਮਿੱਤਰਾਂ ਨੂੰ ਅਪੀਲ ਕੀਤੀ ਕਿ ਉਹ ਇਹ ਸੁਨੇਹਾ ਘਰ-ਘਰ ਤੱਕ ਲੈ ਕੇ ਜਾਣ।

 Paraliਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਬੀਰ ਸਿੰਘ ਬੱਲ, ਪ੍ਰਿੰਸੀਪਲ ਮਨੋਜ ਕੁਮਾਰ, ਜੀਓਗ੍ਰਾਫੀ ਲੈਕਚਰਾਰ ਖਰੈਤ ਚੰਦ, ਖੇਤੀਬਾੜੀ ਅਫ਼ਸਰ ਮਮਤਾ ਰਾਣੀ ਨੇ ਸੰਬੋਧਨ ਕੀਤਾ। ਵਿਦਿਆਰਥੀਆਂ ਪਲਕ, ਨਕੀਤਾ ਦੇਵੀ, ਅੰਜਲੀ, ਸੀਨਮ ਨੇ ਪਰਾਲੀ ਸਬੰਧੀ ਕਵਿਤਾਵਾਂ ਅਤੇ ਭਾਸ਼ਣ ਦਿੱਤੇ। ਇਸ ਮੌਕੇ ਸਰਪੰਚ ਰਮੇਸ਼ ਰਾਣੀ, ਨੋਡਲ ਅਫ਼ਸਰ ਸ੍ਰੀ ਸਤਿੰਦਰ ਬੱਤਰਾ ਸ੍ਰੀ ਸਤਿੰਦਰ ਸਚਦੇਵਾ ਅਤੇ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।