ਏਲੀਅਨ ਬਣ ਕੇ ਆਇਆ ਅਤੇ ਢਾਈ ਘੰਟਿਆਂ ’ਚ ਚਲਾ ਗਿਆ ਵਾਪਸ

Alien

ਦੇਖਣ ਲਈ ਇਕੱਠੀ ਹੋਈ ਭੀੜ, ਲੋਕ ਦੇਖ ਕੇ ਰਹਿ ਗਏ ਹੈਰਾਨ | Alien

ਪਟਨਾ। ਜਦੋਂ ਵੀ ਮਨੁੱਖੀ ਹੋਂਦ ਦੀ ਗੱਲ ਆਉਂਦੀ ਹੈ, ਆਮ ਵਿਸਵਾਸ ਇਹ ਹੈ ਕਿ ਪਰਮਾਤਮਾ ਨੇ ਸਾਰੇ ਮਨੁੱਖਾਂ ਨੂੰ ਬਰਾਬਰ ਬਣਾਇਆ ਹੈ। ਪਰ ਕਈ ਵਾਰ ਕੁਦਰਤ ਅਜਿਹੀਆਂ ਖੇਡਾਂ ਖੇਡਦੀ ਹੈ ਕਿ ਕੁਝ ਅਨੋਖੀ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਮੰਨਣਯੋਗ ਨਹੀਂ ਹੁੰਦੀਆਂ ਅਤੇ ਜਿਨ੍ਹਾਂ ’ਤੇ ਯਕੀਨ ਕਰਨਾ ਥੋੜ੍ਹਾ ਮੁਸਕਿਲ ਹੋ ਜਾਂਦਾ ਹੈ। ਬਿਹਾਰ ਦੇ ਗੋਪਾਲਗੰਜ ਤੋਂ ਇਨ੍ਹੀਂ ਦਿਨੀਂ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਬੱਚੇ ਨੇ ਜਨਮ ਲਿਆ, ਜਿਸ ਨੂੰ ਦੇਖ ਕੇ ਲੋਕਾਂ ਨੇ ਆਪਣੇ ਦੰਦਾਂ ਹੇਠ ਉਂਗਲਾਂ ਦਬਾ ਲਈਆਂ ਅਤੇ ਉਸ ਨੂੰ ‘ਬੇਬੀ ਏਲੀਅਨ’ ਕਹਿਣਾ ਸ਼ੁਰੂ ਕਰ ਦਿੱਤਾ। (Alien)

ਮੀਡੀਆ ਰਿਪੋਰਟਾਂ ਮੁਤਾਬਕ ਗੋਪਾਲਗੰਜ ਦੇ ਮੀਰਗੰਜ ਦੇ ਸਾਹਿਬਾ ਚੱਕਰ ਪਿੰਡ ਦੇ ਚੁਨਚੁਨ ਯਾਦਵ ਦੀ ਪਤਨੀ ਨੇ ਇਸ ਅਜੀਬ ਬੱਚੇ ਨੂੰ ਜਨਮ ਦਿੱਤਾ ਹੈ। ਯਾਦਵ ਦੀ ਗਰਭਵਤੀ ਪਤਨੀ ਨੂੰ ਬੁੱਧਵਾਰ ਨੂੰ ਹਥੁਆ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਸ ਤੋਂ ਬਾਅਦ ਵੀਰਵਾਰ ਸਵੇਰੇ ਔਰਤ ਦੀ ਡਿਲੀਵਰੀ ਹੋਈ ਪਰ ਜਦੋਂ ਡਾਕਟਰਾਂ ਨੇ ਨਵਜੰਮੇ ਬੱਚੇ ਨੂੰ ਦੇਖਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ, ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ।

ਅਜੀਬੋ-ਗਰੀਬ ਬੱਚੇ ਦੀ ਜਾਨ ਸਿਰਫ਼ ਢਾਈ ਘੰਟੇ ਹੀ ਰਹੀ

ਇੱਕ ਵਾਰ ਤਾਂ ਨਵਜੰਮੀ ਬੱਚੀ ਨੂੰ ਵੇਖ ਕੇ ਸਾਰੇ ਡਰ ਗਏ। ਔਰਤ ਨੇ ਜਿਸ ਬੱਚੀ ਨੂੰ ਜਨਮ ਦਿੱਤਾ ਜਿਸ ਦੀਆਂ ਅੱਖਾਂ ਗਹਿਰੀਆਂ ਲਾਲ ਸਨ, ਉਸ ਦਾ ਵਿਸ਼ਾਲ ਅਤੇ ਵੱਡਾ ਦਿੱਖ ਵਾਲਾ ਚਿਹਰਾ ਅਤੇ ਉਸਦੇ ਵੱਡੇ ਬੁੱਲ੍ਹ ਅਤੇ ਖੁੱਲ੍ਹੇ ਮੂੰਹ ਨੇ ਇਸ ਨਵਜੰਮੀ ਬੱਚੀ ਦੀ ਬਣਤਰ ਨੂੰ ਹੋਰ ਬੱਚਿਆਂ ਨਾਲੋਂ ਵੱਖਰਾ ਬਣਾ ਦਿੱਤਾ ਸੀ। ਬੱਚੇ ਦੇ ਜਨਮ ਹੁੰਦਿਆਂ ਹੀ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿਸ ਕਾਰਨ ਬੱਚੇ ਨੂੰ ਦੇਖਣ ਲਈ ਹਸਪਤਾਲ ’ਚ ਭੀੜ ਇਕੱਠੀ ਹੋ ਗਈ ਪਰ ਇਸ ਅਜੀਬੋ-ਗਰੀਬ ਬੱਚੇ ਦੀ ਜਾਨ ਸਿਰਫ਼ ਢਾਈ ਘੰਟੇ ਹੀ ਰਹੀ। ਢਾਈ ਘੰਟੇ ਬਾਅਦ ਉਹ ਨੰਨ੍ਹੀ ਜਿਹੀ ਰੂਹ ਇਸ ਦੁਨੀਆਂ ਤੋਂ ਰੁਖਸਤ ਹੋ ਗਈ।

ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਗੋਪਾਲਗੰਜ ਵਿੱਚ ਪੈਦਾ ਹੋਏ ਇਸ ਨਵਜੰਮੇ ਬੱਚੇ ਦਾ ਚਿਹਰਾ ਕਿਸੇ ਹੋਰ ਗ੍ਰਹਿ ਦੇ ਜੀਵ ਵਰਗਾ ਲੱਗ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਮਾਂ ਦੀ ਦੂਜੀ ਡਿਲੀਵਰੀ ਸੀ। ਇਸ ਤੋਂ ਦੋ ਸਾਲ ਪਹਿਲਾਂ ਉਸ ਨੇ ਇੱਕ ਸਾਧਾਰਨ ਬੱਚੇ ਨੂੰ ਜਨਮ ਦਿੱਤਾ ਸੀ ਪਰ ਇਤਫਾਕ ਨਾਲ ਉਸ ਬੱਚੇ ਦੀ ਵੀ 7 ਦਿਨਾਂ ਬਾਅਦ ਮੌਤ ਹੋ ਗਈ। ਫਿਲਹਾਲ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਦੀ ਹਾਲਤ ਠੀਕ ਹੈ ਅਤੇ ਉਸ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਮੁਤਾਬਕ 10 ਲੱਖ ਬੱਚਿਆਂ ਵਿੱਚੋਂ ਇੱਕ ਅਜਿਹਾ ਬੱਚਾ ਹੈ।

ਇਹ ਵੀ ਪੜ੍ਹੋ : ਨਰੋਏ ਸਮਾਜ ਦਾ ਨਿਰਮਾਤਾ ਹੁੰਦੈ ਇੱਕ ਸੱਚਾ ਅਧਿਆਪਕ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਨੇ ਕਿਹਾ ਕਿ ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਬੱਚੇ ਦੇ ਮਾਤਾ-ਪਿਤਾ ਦੇ ਜੀਨਸ ਵਿੱਚ ਬਦਲਾਅ ਹੁੰਦਾ ਹੈ। ਇਸ ਬਿਮਾਰੀ ਨੂੰ ਜੈਨੇਟਿਕ ਮਿਊਟੇਸ਼ਨ ਕਿਹਾ ਜਾਂਦਾ ਹੈ। ਇਸ ਬਿਮਾਰੀ ਕਾਰਨ ਬੱਚੇ ਜ਼ਿਆਦਾ ਦੇਰ ਤੱਕ ਜੀਅ ਨਹੀਂ ਪਾਉਂਦੇ। ਇਸ ਕਾਰਨ ਬੱਚਿਆਂ ਦੇ ਅੰਗਾਂ ਦਾ ਵਿਕਾਸ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ। ਉਨ੍ਹਾਂ ਦੀ ਚਮੜੀ ’ਤੇ ਸਫ਼ੇਦ ਰੰਗ ਦੀ ਪਰਤ ਹੁੰਦੀ ਹੈ, ਜਿਸ ਕਾਰਨ ਉਹ ਹਵਾ ਨਹੀਂ ਲੈ ਸਕਦੇ, ਜਿਸ ਕਾਰਨ ਅਜਿਹੇ ਬੱਚੇ ਜਲਦੀ ਮਰ ਜਾਂਦੇ ਹਨ।