BPL card and family ID ’ਚ ਆ ਰਹੀਆਂ ਦਿੱਕਤਾਂ ਨੂੰ ਸਰਕਾਰ ਦਰੇ ਦੂਰ : ਗਰਗ
ਲਾਡਵਾ (ਰਾਮ ਗੋਪਾਲ)। ਬੀਪੀਐੱਲ ਕਾਰਡ ਤੇ ਫੈਮਲੀ ਆਈਡੀ (BPL card and family ID) ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ। ਸਰਕਾਰ ਨੇ ਇਸ ਵਿੱਚ ਜੋ ਵੀ ਦਿੱਕਤਾਂ ਆ ਰਹੀਆਂ ਹਨ ਉਨ੍ਹਾਂ ਨੂੰ ਦੂਰ ਕਰਨ ਦੀ ਮੁਹਿੰਮ ਚਲਾ ਰਹੀ ਹੈ। ਜਾਣਕਾਰੀ ਅਨੁਸਾਰ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਲਾਡਵਾ ਦੇ ਵਾਰਡ ਨੰਬਰ 15 ਵਿੱਚ ਐਤਵਾਰ ਨੂੰ ਵਾਰਡ ਦੀਆਂ ਔਰਤਾਂ ਤੇ ਲੋਕਾਂ ਨੇ ਸਟਾਲਵਾਰਟ ਫਾਊਂਡੇਸ਼ਨ ਦੇ ਚੇਅਰਮੈਨ ਤੇ ਸਮਾਜ ਸੇਵੀ ਸੰਦੀਪ ਗਰਗ ਨਾਲ ਨਵੇਂ ਸਰਵੇ ਅਨੁਸਾਰ ਉਨ੍ਹਾ ਦੇ ਬੀਪੀਐੱਲ ਕਾਰਡ ਕੱਟਣ ਕਾਰਨ ਮੁਲਾਕਾਤ ਕੀਤੀ। ਵਾਰਡ ਵਾਸੀ ਸੰਦੀਪ ਕੁਮਾਰ, ਸੰਗੀਤਾ, ਰਜਨੀ, ਵੰਸ਼ਿਕਾ, ਪਰਮਿਲਾ, ਸੁਨਹਿਰੀ, ਬੇਬੀ, ਰਜਨੀ, ਰੇਖਾ, ਕਾਜਲ, ਰਮਾ, ਸੋਨੀ ਸ਼ਰਮਾ, ਰਾਮ ਕੁਮਾਰ, ਪਵਨ, ਰਾਜੇਸ਼, ਰਮੇਸ਼ ਚਾਲੀਆ ਤੇ ਬਲਵੰਤ ਰਾਇ ਆਦਿ ਨੇ ਸੰਦੀਪ ਗਰਗ ਤੋਂ ਮੰਗ ਕੀਤੀ ਕਿ ਸਰਕਾਰ ਵੱਲੋਂ ਕੱਟੇ ਗਏ ਉਨ੍ਹਾਂ ਦੇ ਬੀਪੀਐੱਲ ਰਾਸ਼ਨ ਕਾਰਡ ਦੁਬਾਰਾ ਬਣਵਾਏ ਜਾਣ।
ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਦੀ ਚੰਗੀ ਪਹਿਲ
ਉੱਥੇ ਹੀ ਸਮਾਜ ਸੇਵੀ ਸੰਦੀਪ ਗਰਗ ਨੇ ਔਰਤਾਂ ਤੇ ਲੋਕਾਂ ਨਾਲ ਮੁਲਾਕਾਤ ਕਰ ਕੇ ਕਿਹਾ ਕਿ ਜਿਨ੍ਹਾਂ ਵੀ ਲੋਕਾਂ ਦੇ ਬੀਪੀਐੱਲ ਰਾਸ਼ਨ ਕਾਰਡ ’ਚੋਂ ਨਾਂਅ ਕੱਟ ਗਏ ਹਨ ਜਾਂ ਫੈਮਿਲੀ ਆਈਡੀ ’ਚ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਹੋ ਗਈ ਹੈ, ਉਸ ਨੂੰ ਤੁਰੰਤ ਪ੍ਰਭਾਵ ਨਾਲ ਸਰਕਾਰ ਨੂੰ ਦੂਰ ਕਰਨਾ ਚਾਹੀਦਾ ਹੈ ਤਾਂ ਕਿ ਜ਼ਰੂਰਤਮੰਦ ਲੋਕਾਂ ਨੂੰ ਆਪਣੀਆਂ ਜ਼ਰੂਰਤਾਂ ਲਈ ਇੱਧਰ ਉੱਧਰ ਭਟਕਣਾ ਨਾ ਪਵੇ। ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਜੋ ਵੀ ਇਸ ਤਰ੍ਹਾਂ ਦੀ ਗੜਬੜੀ ਰਾਸ਼ਨ ਕਾਰਡ ਆਦਿ ’ਚ ਕਰਵਾਈ ਗਈ ਹੈ ਉਨ੍ਹਾਂ ਦੀ ਤੁਰੰਤ ਪ੍ਰਭਾਵ ਨਾਲ ਸਰਵੇ ਕਰਵਾ ਕੇ ਸਾਰਿਆਂ ਨੂੰ ਠੀਕ ਕਰਵਾਉਣਾ ਚਾਹੀਦਾ ਹੈ ਤਾਂ ਕਿ ਹਲਕੇ ਦੀ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ। ਮੌਕੇ ’ਤੇ ਵੱਡੀ ਗਿਣਤੀ ’ਚ ਔਰਤਾਂ ਮੌਜ਼ੂਦ ਸਨ।