ਨੌਜਵਾਨ ਦਾ ਬੇਰਹਿਮੀ ਨਾਲ ਕਤਲ ਦਾ ਮਾਮਲਾ (Murder Case)
(ਰਜਨੀਸ਼ ਰਵੀ) ਫਾਜ਼ਿਲਕਾ। ਨੌਜਵਾਨ ਦਾ ਬੇਰਹਿਮੀ ਨਾਲ ਹੋਏ ਕਤਲ ਸਬੰਧੀ ਪੁਲਿਸ ਵੱਲੋਂ 12 ਘੰਟਿਆਂ ਅੰਦਰ ਸਾਰੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮਿਤੀ 01 ਸੰਤਬਰ ਨੂੰ ਕਰੀਬ 8.30 ਵਜੇ ਰਾਤ ਨੂੰ ਰੁਪਿੰਦਰ ਉਰਫ ਮਿੰਟ ਪੁੱਤਰ ਕ੍ਰਿਸ਼ਨ ਲਾਲ, ਕ੍ਰਿਸ਼ਨ ਲਾਲ ਨਿਹੰਗ ਪੁੱਤਰ ਨਾਮਲੂਮ ਵਾਸੀਆਨ ਅਜੀਮਗੜ ਅਬੋਹਰ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਨੇ ਭਜਨ ਲਾਲ ਪੁੱਤਰ ਗਣਪਤ ਰਾਮ ਵਾਸੀ ਗਲੀ ਨੰ 10 ਅਹੁਜਾ ਕਲੋਨੀ ਅਜੀਮਗੜ ਰੋਡ ਅਬੋਹਰ ਦੇ ਲੜਕੇ ਸੁਨੀਲ ਉਰਫ ਭੈਆ ਦਾ ਆਟਾ ਚੱਕੀ ਨੇੜੇ ਗੁਰਦੁਆਰਾ ਸਿੰਘ ਸਭਾ ਅਜੀਮਗੜ ਅਬੋਹਰ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਬੜੀ ਦਰਿੰਦਗੀ ਨਾਲ ਕਤਲ ਕਰ ਦਿੱਤਾ ਸੀ, ਜਿਸ ਸਬੰਧੀ ਮੁਕੱਦਮਾ ਨੰ. 99 ਮਿਤੀ 01-09-2023 302,148,149 ਭ:ਦ ਥਾਣਾ ਸਿਟੀ 2 ਅਬੋਹਰ ਦਰਜ ਰਜਿਸਟਰ ਕੀਤਾ ਗਿਆ ਸੀ। (Murder Case)
ਇਹ ਵੀ ਪੜ੍ਹੋ : ਚੈਕ ਬਾਊਂਸ ਹੋਣ ’ਤੇ ਇੱਕ ਸਾਲ ਦੀ ਸਜ਼ਾ ਤੇ ਡੇਢ ਲੱਖ ਰੁਪਏ ਹਰਜ਼ਾਨਾ
ਜੋ ਉਕਤ ਮੁਕੱਦਮਾ ਦੀ ਤਫਤੀਸ਼ ਸਬੰਧੀ ਮਨਜੀਤ ਸਿੰਘ ਢੇਸੀ ਪੀ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਵੱਲੋਂ ਐੱਮ.ਪੀ. (ਡੀ) ਮਨਜੀਤ ਸਿੰਘ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾ ਗਠਤ ਕੀਤੀਆਂ ਗਈਆਂ। ਜਿਸ ਵਿਚ ਸ੍ਰੀ ਅਰੁਣ ਮੁੰਡਨ ਪੀ.ਪੀ.ਐੱਸ ਉਪ ਕਪਤਾਨ ਪੁਲਿਸ ਅਬੋਹਰ ਤੋਂ ਸ੍ਰੀ ਅਵਤਾਰ ਸਿੰਘ ਪੀ.ਪੀ.ਐੱਸ.ਉਪ ਕਪਤਾਨ ਪੁਲਿਸ ਅਬੋਹਰ (ਦਿਹਾਤੀ) ਦੇ ਨਾਲ ਮੁੱਖ ਅਫਸਰ ਥਾਣਾ ਸਿਟੀ 2 ਅਬੋਹਰ ਮੁੱਖ ਅਫਸਰ ਥਾਣਾ ਖੂਈਆਂ ਸਰਵਰ, ਮੁੱਖ ਅਫਸਰ ਥਾਣਾ ਸਿਟੀ-1 ਅਬੋਹਰ, ਇੰਚਾਰਜ ਸੀ.ਆਈ.ਏ ਫਾਜਿਲਕਾ ਅਤੇ ਸੀ.ਆਈ.ਏ. ਅਬੋਹਰ ਦੀਆਂ ਟੀਮਾ ਬਣਾ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਥਾਵਾਂ ’ਤੇ ਰੇਡ ਕੀਤੀ ਗਈ।
ਇਹਨਾਂ ਟੀਮਾਂ ਵੱਲੋਂ ਟੈਕਨੀਕਲ ਅਤੇ ਖੂਫੀਆ ਸੋਰਸਾ ਦੀ ਮੱਦਦ ਨਾਲ ਮੁਕੱਦਮਾ ਦੇ ਨਾਮਜ਼ਦ ਕ੍ਰਿਸ਼ਨ ਕੁਮਾਰ ਉਰਫ ਨਿਹੰਗ ਪੁੱਤਰ ਸੋਹਨ ਲਾਲ ਰਾਧੇ ਸ਼ਾਮ ਉਰਫ ਦੀਨੂੰ ਪੁੱਤਰ ਕ੍ਰਿਸ਼ਨ ਕੁਮਾਰ,ਰੁਪਿੰਦਰ ਉਰਫ ਮੋਟੂ ਪੁੱਤਰ ਕ੍ਰਿਸ਼ਨ ਕੁਮਾਰ ਵਾਸੀਆਨ ਗਲੀ ਨੰ.16 ਅਜੀਮਗੜ੍ਹ ਅਬੋਹਰ ਅਤੇ ਸਮੀਰ ਟਾਂਕ ਪੁੱਤਰ ਸੀਤਾ ਵਾਸੀ ਨੇੜੇ ਰਿਹਾਇਸ਼ ਡਿਪਟੀ ਮੇਅਰ ਅਜੀਮਗੜ੍ਹ ਅਬੋਹਰ ਨੂੰ 12 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ ਹੈ।