ਜੈਪੁਰ। ਪੰਜ ਸੂਬਿਆਂ ਵਿੱਚ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ ਉਵੇਂ ਕੇਂਦਰ ਸਰਕਾਰ ਲੋਕਾਂ ਨੂੰ ਰਾਹਤ ਦਿੰਦੀ ਜਾ ਰਹੀ ਹੈ। ਘਰੇਲੂ ਵਰਤੋਂ ਵਾਲੇ ਰਸੋਈ ਗੈਸ ਸਿਲੰਡਰ 200 ਰੁਪਏ ਸਸਤਾ ਕਰਨ ਤੋਂ ਬਾਅਦ ਕੇਂਦਰ ਨੇ ਅੱਜ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ’ਚ ਵੀ ਕਮੀ ਕੀਤੀ ਹੈ। ਜੈਪੁਰ ’ਚ ਕਮਰਸ਼ੀਅਲ ਸਿਲੰਡਰ 157.50 ਰੁਪਏ ਸਸਤਾ ਹੋਇਆ ਹੈ। (Prices of Gas Cylinder)
ਭਾਰਤੀ ਤੇਲ ਤੇ ਗੈਸ ਕੰਪਨੀਆਂ ਨੇ ਅੱਜ ਪੈਟਰੋਲੀਅਤ ਗੈਸ ਦੀਆਂ ਕੀਮਤਾਂ ਦਾ ਰਿਵਿਊ ਕਰਨ ਤੋਂ ਬਾਅਦ ਅੱਜ ਨਵੀਆਂ ਕੀਮਤਾਂ ਜਾਰੀ ਕੀਤੀਆਂ ਹਨ। 19 ਕਿਲੋਗ੍ਰਾਮ ਦੇ ਕਮਰਸ਼ੀਅਲ ਗੈਸ ਸਿਲੰਡਰ ’ਤੇ ਅੱਜ ਤੋਂ ਜੈਪੁਰ ’ਚ ਕੀਮਤਾਂ ਘਟਣ ਤੋਂ ਬਾਅਦ 1552.50 ਰੁਪਏ ’ਚ ਮਿਲੇਗਾ। ਇਸ ਤੋਂ ਪਹਿਲਾਂ ਬਜ਼ਾਰ ’ਚ ਇਸ ਸਿਲੰਡਰ ਦੀ ਕੀਮਤ 1710 ਰੁਪਏ ਸੀ।
ਇਹ ਵੀ ਪੜ੍ਹੋ : Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮਿਲੇਗੀ ਰਾਹਤ!
ਤੇਲ ਕੰਪਨੀਆਂ ਨੇ ਲਗਾਤਾਰ ਦੂਜੇ ਮਹੀਨੇ ਕੀਮਤਾਂ ’ਚ ਕਮੀ ਕੀਤੀ ਹੈ। ਇਸ ਤੋਂ ਪਹਿਲਾਂ ਅਗਸਤ ’ਚ ਸਿਲੰਡਰ ’ਤੇ 93 ਰੁਪਏ ਘੱਟ ਕੀਤੇ ਗਏ ਸਨ। ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ’ਚ ਤਿੰਨਾਂ ਤੇਲ ਗੈਸ ਕੰਪਨੀਆਂ ਦੇ ਇੱਕ ਰੋੜ 75 ਲੱਖ 48 ਹਜ਼ਾਰ ਤੋਂ ਜ਼ਿਆਦਾ ਖ਼ਪਤਕਾਰ ਹਨ। ਗੈਸ ਦੀਆਂ ਕੀਮਤਾਂ ’ਚ ਕਮੀ ਕਰਨ ਤੋਂ ਬਾਅਦ ਇਨ੍ਹਾਂ ਖ਼ਪਤਕਾਰਾਂ ਨੂੰ ਰਾਹਤ ਮਿਲੀ ਹੈ।