ਸਾਡੇ ਨਾਲ ਸ਼ਾਮਲ

Follow us

12.7 C
Chandigarh
Monday, February 2, 2026
More
    Home Breaking News KLF ਅੱਤਵਾਦੀ ਵ...

    KLF ਅੱਤਵਾਦੀ ਵਰਿੰਦਰ ਚਾਹਲ ਦੀ ਜਾਇਦਾਦ ਹੋਵੇਗੀ ਕੁਰਕ 

    Terrorist Virender Chahal

    ਅੱਤਵਾਦੀ ਵਰਿੰਦਰ ਚਾਹਲ ਦੀ ਅੰਮ੍ਰਿਤਸਰ ‘ਚ 24 ਕਨਾਲ ਜ਼ਮੀਨ

    ਮੁਹਾਲੀ। ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਸਪੈਸ਼ਲ ਕੋਰਟ ਮੁਹਾਲੀ ਨੇ ਇਕ ਅੰਤਰਰਾਸ਼ਟਰੀ ਨਸ਼ਾ ਤਸਕਰ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ.) ਦੇ ਨਾਰਕੋ-ਅੱਤਵਾਦੀ ਨੈੱਟਵਰਕ ਵਿਚ ਨਾਮਜ਼ਦ ਇਕ ਦੋਸ਼ੀ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਹੁਕਮਾਂ ਤਹਿਤ ਅੰਮ੍ਰਿਤਸਰ ਦੇ ਪਿੰਡ ਦੇਵੀਦਾਸਪੁਰਾ ਵਿੱਚ 2019 ਦੇ ਹੈਰੋਇਨ ਅਤੇ ਡਰੱਗ ਮਨੀ ਦੇ ਕੇਸ ਦੇ ਮੁੱਖ ਮੁਲਜ਼ਮ ਵਰਿੰਦਰ ਸਿੰਘ ਚਾਹਲ (Terrorist Virender Chahal) ਦੀ 24 ਕਨਾਲ 14 ਮਰਲੇ ਜਾਇਦਾਦ ਕੁਰਕ ਕੀਤੀ ਜਾਣੀ ਹੈ।

    ਇਹ ਵੀ ਪੜ੍ਹੋ : ਜਯਾ ਵਰਮਾ ਸਿਨਹਾ ਬਣੀ ਰੇਲਵੇ ਬੋਰਡ ਦੀ ਚੇਅਰਮੈਨ

    NIA ਅਧਿਕਾਰੀਆਂ ਨੇ ਦੱਸਿਆ ਕਿ 31 ਮਈ, 2019 ਨੂੰ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। (Terrorist Virender Chahal) ਇਸ ਵਿੱਚ ਜਗਬੀਰ ਸਿੰਘ ਸਮਰਾ ਨਾਂਅ ਦੇ ਨੌਜਵਾਨ ਨੂੰ 500 ਗ੍ਰਾਮ ਹੈਰੋਇਨ ਅਤੇ 1.20 ਲੱਖ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ। ਜਾਂਚ ਵਿੱਚ ਵਰਿੰਦਰ ਚਾਹਲ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਦਾ ਵੀ ਨਾਂਅ ਸਾਹਮਣੇ ਆਇਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਵਰਿੰਦਰ ਚਾਹਲ, ਜਸਮੀਤ ਸਿੰਘ ਹਕੀਮਜ਼ਾਦਾ, ਜੋ ਕਿ ਦੁਬਈ ਸਥਿਤ ਅੰਤਰਰਾਸ਼ਟਰੀ ਨਸ਼ਾ ਤਸਕਰ ਅਤੇ ਮਨੀ ਲਾਂਡਰਰ ਅਤੇ ਪਾਕਿਸਤਾਨ ਸਥਿਤ ਕੇਐਲਐਫ ਦੇ ਖੁਦਮੁਖਤਿਆਰ ਮੁਖੀ ਹਰਮੀਤ ਸਿੰਘ ਉਰਫ ਪੀਐਚਡੀ ਦਾ ਨਜ਼ਦੀਕੀ ਸਾਥੀ ਸੀ।

    LEAVE A REPLY

    Please enter your comment!
    Please enter your name here