ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home Breaking News ਨੋਟ ਲਿਖ ਕੇ ਨਿ...

    ਨੋਟ ਲਿਖ ਕੇ ਨਿਗਲੀ ਜ਼ਹਿਰੀਲੀ ਦਵਾਈ, ਸਿਪਾਹੀ ਦੀ ਮੌਤ

    Crime News

    ਮੁੱਲਾਂਪੁਰ/ਲੁਧਿਆਣਾ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਲੁਧਿਆਣਾ ਦਾ ਥਾਣਾ ਲਾਡੋਵਾਲ ਦੇ ਇੱਕ ਸਿਪਾਹੀ ਵੱਲੋਂ ਕਥਿੱਤ ਕੋਈ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੂੰ ਸਿਪਾਹੀ ਵੱਲੋਂ ਲਿਖਿਆ ਇੱਕ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ। ਜਿਸ ’ਤੇ ਜਾਂਚ ਜਾਰੀ ਹੈ। (Ludhiana News)

    ਪ੍ਰਾਪਤ ਜਾਣਕਾਰੀ ਮੁਤਾਬਕ ਜਤਿੰਦਰ ਸਿੰਘ ਵਾਸੀ ਪਿੰਡ ਜਾਂਗਪੁਰ ਥਾਣਾ ਲਾਡੋਵਾਲ ਅਧੀਨ ਪੰਜਾਬ ਪੁਲਿਸ ’ਚ ਸਿਪਾਹੀ ਦੀ ਨੌਕਰੀ ਕਰਦਾ ਸੀ। ਜਿਸ ਨੇ ਪਿੰਡ ਸੁਧਾਰ ਲਾਗਿਓਂ ਲੰਘਦੀ ਅੰਬੋਹਰ ਬ੍ਰਾਂਚ ਨਹਿਰ ਦੇ ਪਿੰਡ ਤੁਗਲ ਵਾਲੀ ਸਾਇਡ ਜਾ ਕੇ ਕਥਿੱਤ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਜਾਣਕਾਰੀ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਵੱਲੋਂ ਜਤਿੰਦਰ ਸਿੰਘ ਨੂੰ ਮੁੱਲਾਂਪੁਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

    ਇਹ ਵੀ ਪੜ੍ਹੋ : ਅੱਜ ਦੀ ਸਭ ਤੋਂ ਸ਼ਾਨਦਾਰ ਖ਼ਬਰ, ਜਾਗਦੇ ਜ਼ਮੀਰ ਦਾ ਇੰਜ ਦਿੱਤਾ ਸਬੂਤ

    ਜਿੱਥੇ ਡਾਕਟਰਾਂ ਨੇ ਜਤਿੰਦਰ ਸਿੰਘ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ। ਥਾਣਾ ਸੁਧਾਰ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਮੁਖੀ ਸੁਧਾਰ ਇੰਸਪੈਕਟਰ ਸਰਨਜੀਤ ਸਿੰਘ ਦੇ ਅਨੁਸਾਰ ਜਤਿੰਦਰ ਸਿੰਘ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਦੀ ਤਫ਼ਤੀਸ਼ ਏਐੱਸਆਈ ਜਸਵਿੰਦਰ ਸਿੰਘ ਕਰ ਰਹੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਸਿਪਾਹੀ ਜਤਿੰਦਰ ਸਿੰਘ ਦੇ ਪਹਿਲਾਂ ਦੋ ਵਿਆਹ ਕਰਵਾਏ ਹੋਏ ਸਨ, ਜਿੰਨਾਂ ਨੂੰ ਤਲਾਕ ਦਿੱਤੇ ਬਿਨਾਂ ਉਹ ਇਸ ਸਮੇਂ ਕਿਸੇ ਹੋਰ ਔਰਤ ਨਾਲ ਰਹਿ ਰਿਹਾ ਸੀ।

    LEAVE A REPLY

    Please enter your comment!
    Please enter your name here