ਪੰਜਾਬ ’ਚ ਆਪ ਨੇ ਖਿੱਚੀ ਲੋਕ ਸਭਾ ਚੋਣਾਂ ਦੀ ਤਿਆਰੀ, ਹੋਈਆਂ ਨਿਯੁਕਤੀਆਂ

Lok Sabha elections

ਚੰਡੀਗੜ੍ਹ। ਲੋਕ ਸਭਾ ਚੋਣਾਂ (Lok Sabha elections) ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਤਾਂ ਸਿਆਸੀ ਪਾਰਾ ਵੀ ਚੜ੍ਹਦਾ ਨਜ਼ਰ ਆਉਣ ਲੱਗਦਾ ਹੈ। ਲੋਕ ਸਭਾ ਚੋਣਾਂ ਅਗਲੇ ਸਾਲ ਹੋਣ ਜਾ ਰਹੀਆਂ ਹਨ ਇਸ ਨੂੰ ਦੇਖਦਿਆਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਤਿਆਰੀਆਂ ਅਰੰਭ ਦਿੱਤੀਆਂ ਹਨ। ਇਸ ਦੇ ਤਹਿਤ ਆਪ ਨੇ ਵੀ ਪੰਜਾਬ ’ਚ ਵਲੰਟੀਅਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਹਨ। ਅੱਜ ਪਾਰਟੀ ਵੱਲੋਂ ਤਿੰਨ ਲੋਕ ਸਭਾ ਇੰਚਾਰਜ਼ਾਂ ਤੇ 9 ਜ਼ਿਲ੍ਹਾ ਇੰਚਾਰਜ਼ਾਂ ਦੀ ਨਿਯੁਕਤੀ ਕੀਤੀ ਗਈ ਹੈ। ਇਯ ਸੂਚੀ ਪਾਰਟੀ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ ਹੈ।

ਆਪ ਨੇ ਆਪਣੇ ਫੇਸਬੁੱਕ ਪੇਜ਼ ’ਤੇ ਉਕਤ ਨਿਯੁਕਤੀਆਂ ਦੀ ਸੂਚੀ ਸਾਂਝੀ ਕਰਦਿਆਂ ਲਿਖਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ, ਕਾਰਜਕਾਰੀ ਪ੍ਰਧਾਨ ਬੁੱਧ ਰਾਮ ਤੇ ਜਨਰਲ ਸਕੱਤਰ ਸੰਦੀਪ ਪਾਠਕ ਨੇ ਪੰਜਾਬ ਦੇ ਤਿੰਨ ਲੋਕ ਸਭਾ ਹਲਕਿਆਂ ਲਈ ਇੰਚਾਰਜ਼ ਨਿਯੁਕਤ ਕੀਤੇ ਹਨ। ਨਾਲ ਹੀ 9 ਵਲੰਟੀਅਰ ਸਹਿਬਾਨਾਂ ਨੂੰ ਜ਼ਿਲ੍ਹਾ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ। ਸਾਰਿਆਂ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ। ਇੰਕਲਾਬ ਜ਼ਿੰਦਾਬਾਦ। (Lok Sabha elections)

ਪਾਰਟੀ ਵੱਲੋਂ ਜਾਰੀ ਸੂਚੀ ਮੁਤਾਬਕ ਦੀਪਕ ਬਾਂਸਲ ਨੂੰ ਲੁਧਿਆਣਾ, ਅਸ਼ਵਨੀ ਅਗਰਵਾਲ ਨੂੰ ਜਲੰਧਰ ਤੇ ਜੈਦੇਵ ਸਿੰਘ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਇੰਚਾਰਜ਼ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 9 ਜ਼ਿਲ੍ਹਾ ਇੰਚਾਰਜ਼ਾਂ ਦੀ ਨਿਯੁਕਤੀ ਕੀਤੀ ਗਈ ਹੈ। ਜਿਨ੍ਹਾਂ ਵਿੱਚ ਵਿੱਚ ਬਠਿੰਡਾ ਅਰਬਨ ਤੋਂ ਸੁਰਿੰਦਰ ਸਿੰਘ ਬਿੱਟੂ, ਬਠਿੰਡਾ ਰੂਰਲ ਤੋਂ ਜਤਿੰਦਰ ਸਿੰਘ ਭੱਲਾ, ਪਠਾਨਕੋਟ ਤੋਂ ਠਾਕੁਰ ਅਮਿਤ ਸਿੰਘ ਮੰਟੂ, ਫਿਰੋਜ਼ਪੁਰ ਤੋਂ ਡਾ. ਮਲਕੀਤ ਸਿੰਘ ਥਿੰਦ, ਅੰਮਿ੍ਰਤਸਰ ਅਰਬਨ ਤੋਂ ਮਨੀਸ਼ ਅਗਰਵਾਲ, ਅੰਮਿ੍ਰਤਸਰ ਰੂਰਲ ਤੋਂ ਕੁਲਦੀਪ ਸਿੰਘ, ਜਲੰਧਰ ਰੂਰਲ ਤੋਂ ਸਤਵੀਰ ਕਲੇਰ, ਗੁਰਦਾਸਪੁਰ ਅਰਬਨ ਤੋਂ ਸ਼ਮਿੰਦਰ ਸਿੰਘ ਤੇ ਗੁਰਦਾਸਪੁਰ ਰੂਰਲ ਤੋਂ ਬਲਵੀਰ ਸਿੰਘ ਪੰਨੂ ਨੂੰ ਜ਼ਿਲ੍ਹਾ ਇੰਚਾਰਜ਼ ਲਾਇਆ ਗਿਆ ਹੈ। ਜਿਵੇਂ ਹੀ ਇਹ ਸੂਚੀ ਜਾਰੀ ਹੋਈ ਤਾਂ ਪੰਜਾਬ ਭਰ ਵਿੱਚ ਢੋਲ ਢਮੱਕਿਆਂ ਨਾਲ ਖੁਸ਼ੀ ਮਨਾਈ ਗਈ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਤੇ ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਕੌਮਾਂਤਰੀ ਭਾਰਤ-ਪਾਕਿ ਸਾਦਕੀ ਬਾਰਡਰ ‘ਤੇ ਬੀ.ਐੱਸ.ਐੱਫ ਦੇ ਜਵਾਨਾਂ ਨਾਲ ਮਨਾਇਆ ਰੱਖੜੀ ਦਾ ਤਿਉਹਾਰ