ਪੁਲਿਸ ਕਰਮੀਆਂ ਨੇ ਬੱਚੀ ਦੀ ਹੌਂਸਲਾ ਹਫ਼ਜਾਈ ਕੀਤੀ ਤੇ ਇਸ ਨੇਕ ਕੰਮ ਲਈ ਸ਼ਾਬਾਸ਼ੀ ਦਿੱਤੀ | Best News of the day
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਕੱਲ ਜਿੱਥੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਝਪਟਮਾਰਾਂ ਵੱਲੋਂ ਲੋਕਾਂ ਦੇ ਮੋਬਾਈਲ ਖੋਹਣ ਦੇ ਮਾਮਲੇ ਵੀ ਰੋਜ਼ਾਨਾ ਸਾਹਮਣੇ ਆ ਰਹੇ ਹਨ। ਪ੍ਰੰਤੂ ਅੱਜ ਇਕ ਛੋਟੀ ਬੱਚੀ ਵੱਲੋਂ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਬੱਚੀ ਨੂੰ ਰਸਤੇ ਦੇ ਵਿੱਚ ਜਾਂਦੇ ਸਮੇਂ ਇੱਕ ਮੋਬਾਇਲ ਫੋਨ ਲੱਭ ਜਾਂਦਾ ਹੈ। ਉਹ ਮੋਬਾਇਲ ਲੈ ਕੇ ਸਥਾਨਕ ਅਨਾਜ ਮੰਡੀ ਪੁਲਿਸ ਚੌਂਕੀ ਵਿਖੇ ਖੁਦ ਹੀ ਪਹੁੰਚ ਗਈ। (Best News of the day)
ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਨੀਲੋਵਾਲ ਦੇ ਰਹਿਣ ਵਾਲੇ ਲਕਸ਼ਮਣ ਦਾ ਮੋਬਾਈਲ ਗੁੰਮ ਹੋ ਗਿਆ ਸੀ ਜਿਸ ਨੂੰ ਲੈ ਕੇ ਉਸ਼ ਨੇ ਇਸ ਦੀ ਕਾਫੀ ਭਾਲ ਕੀਤੀ, ਜੋ ਕਿ ਇਹ ਮੋਬਾਇਲ ਇੱਕ ਲੜਕੀ ਸਰਬਜੀਤ ਨੂੰ ਮਿਲ ਗਿਆ ਸੀ ਉਸ ਲੜਕੀ ਨੇ ਇਹ ਮੋਬਾਈਲ ਨਵੀ ਅਨਾਜ ਮੰਡੀ ਚੌਕੀ ਪੁਲਿਸ ਵਿਖੇ ਖੁਦ ਆ ਕੇ ਦਿੱਤਾ ਹੈ। (Best News of the day)
ਇਹ ਵੀ ਪੜ੍ਹੋ : Jati Janganana | ਕੇਂਦਰ ਨੇ ਜਾਤੀ ਗਨਣਾ ’ਤੇ ਸਟੈਂਡ ਬਦਲਿਆ, ਨਵਾਂ ਹਲਫ਼ਨਾਮਾ ਦਰਜ਼
ਜਿੱਥੇ ਪੁਲਿਸ ਵੱਲੋਂ ਇਸ ਦੇ ਮੋਬਾਇਲ ਦੇ ਮਾਲਕ ਨੂੰ ਲੱਭਿਆ ਗਿਆ ਅਤੇ ਉਸ ਨੂੰ ਮੋਬਾਈਲ ਵਾਪਸ ਸੌਂਪਿਆ ਗਿਆ। ਇਸ ਮੌਕੇ ਮੋਬਾਇਲ ਦੇ ਮਾਲਕ ਲਕਸ਼ਮਣ ਨੇ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਰਬਜੀਤ ਵੱਲੋਂ ਉਸ ਦਾ ਮੋਬਾਇਲ ਉਸ ਨੂੰ ਵਾਪਸ ਕੀਤਾ ਗਿਆ ਹੈ ਜੋ ਘੁੰਮ ਹੋ ਗਿਆ ਸੀ ਜਿਸ ਨੂੰ ਲੈ ਕੇ ਉਹ ਸਰਬਜੀਤ ਦਾ ਧੰਨਵਾਦ ਕਰਦਾ ਹੈ । ਇਸ ਮੌਕੇ ਨਵੀਂ ਅਨਾਜ ਮੰਡੀ ਚੌਂਕੀ ਵਿਖੇ ਪੁਲਿਸ ਕਰਮੀਆਂ ਵੱਲੋਂ ਵੀ ਲੜਕੀ ਸਰਬਜੀਤ ਦਾ ਹੌਂਸਲਾ ਹਫ਼ਜਾਈ ਕੀਤੀ ਗਈ ਅਤੇ ਉਸ ਨੂੰ ਇਸ ਨੇਕ ਕੰਮ ਲਈ ਸ਼ਾਬਾਸ਼ੀ ਦਿੱਤੀ।