Asia Cup 2023: ਵਿਕਟਕੀਪਰ ਕੇਐਲ ਰਾਹੁਲ ਏਸ਼ੀਆ ਕੱਪ ਖੇਡਣਗੇ ਜਾਂ ਨਹੀਂ ਇਸ ਬਾਰੇ ਆਇਆ ਵੱਡਾ ਅਪਡੇਟ

Asia Cup 2023

Asia Cup 2023 KL Rahul Update: ਭਾਰਤ ਦੇ ਸੱਜੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਏਸ਼ੀਆ ਕੱਪ 2023 ਦੇ ਪਹਿਲੇ ਦੋ ਮੈਚਾਂ ਵਿੱਚ ਹਿੱਸਾ ਨਹੀਂ ਲੈ ਸਕਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਕੋਚ ਰਾਹੁਲ ਦ੍ਰਾਵਿੜ ਦੇ ਹਵਾਲੇ ਨਾਲ ਮੰਗਲਵਾਰ ਨੂੰ ਟਵੀਟ ਕੀਤਾ, “ਕੇਐਲ ਰਾਹੁਲ ਅਸਲ ਵਿੱਚ ਚੰਗੀ ਕੋਸ਼ਿਸ ਕਰ ਰਿਹਾ ਹੈ ਪਰ ਪਾਕਿਸਤਾਨ ਅਤੇ ਨੇਪਾਲ ਦੇ ਖਿਲਾਫ ਏਸ਼ੀਆ ਕੱਪ 2023 ਦੇ ਭਾਰਤ ਦੇ ਪਹਿਲੇ ਦੋ ਮੈਚਾਂ ਲਈ ਉਪਲੱਬਧ ਨਹੀਂ ਰਹੇਗਾ।

Asia Cup 2023

ਇਹ ਵੀ ਪੜ੍ਹੋ : Raksha Bandhan: ਰੱਖੜੀ ਦੇ ਤਿਉਹਾਰ ‘ਤੇ ਪੂਜਨੀਕ ਗੁਰੂ ਜੀ ਦੇ ਬਚਨ

ਜਿਕਰਯੋਗ ਹੈ ਕਿ ਰਾਹੁਲ ਨੇ ਪੱਟ ਦੀ ਸਰਜਰੀ ਕਰਵਾਉਣ ਤੋਂ ਬਾਅਦ ਰਾਸ਼ਟਰੀ ਕ੍ਰਿਕਟ ਅਕੈਡਮੀ ‘ਚ ਰੀਹੈਬ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ 17 ਮੈਂਬਰੀ ਭਾਰਤੀ ਟੀਮ ‘ਚ ਸ਼ਾਮਲ ਹੋ ਗਏ ਸਨ। ਟੀਮ ਦਾ ਐਲਾਨ ਕਰਦੇ ਹੋਏ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਸੀ ਕਿ ਰਾਹੁਲ ਇਕ ਹੋਰ ਮਾਮੂਲੀ ਸੱਟ ਤੋਂ ਪੀੜਤ ਹਨ। ਭਾਰਤ ਏਸ਼ੀਆ ਕੱਪ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ 2 ਸਤੰਬਰ ਨੂੰ ਕੱਟੜ ਵਿਰੋਧੀ ਪਾਕਿਸਤਾਨ ਖਿਲਾਫ ਕਰੇਗਾ। ਭਾਰਤ ਅਤੇ ਨੇਪਾਲ 4 ਸਤੰਬਰ ਨੂੰ ਆਹਮੋ-ਸਾਹਮਣੇ ਹੋਣਗੇ। ਜੇਕਰ ਭਾਰਤ ਸੁਪਰ ਫੋਰ ਪੜਾਅ ਲਈ ਕੁਆਲੀਫਾਈ ਕਰਦਾ ਹੈ ਤਾਂ ਰਾਹੁਲ ਦੇ ਖੇਡਣ ਦੀ ਉਮੀਦ ਹੈ।