ਕਵਾਲਟੀ ਪੱਖੋਂ ਕਿਸੇ ਵੀ ਕਿਸਾਨ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ : ਸ਼ਰਮਾ
(ਮਨੋਜ ਗੋਇਲ) ,ਘੱਗਾ / ਬਾਦਸ਼ਾਹਪੁਰ। ਵੈਸਟ ਐਗਰੋ ਲਾਈਫ ਕੰਪਨੀ ਦੇ ਸਹਿਯੋਗ ਨਾਲ ਸ਼ਾਰਦਾ ਐਗਰੋ ਕੈਮੀਕਲ ਘੱਗਾ ਵੱਲੋਂ ਕਿਸਾਨ ਮੇਲਾ (Kisan Mela) ਕਰਵਾਇਆ ਗਿਆ। ਇਸ ਪ੍ਰੋਗ੍ਰਾਮ ਵਿੱਚ ਕੰਪਨੀ ਦੇ ਸੀਨੀਅਰ ਡਾਕਟਰ ਸਤਿੰਦਰ ਸਿੰਘ ਨੌਰਥ ਹੈਡ ਅਤੇ ਨੀਰਜ ਸ਼ਰਮਾ ਜੈਡ ਐਮ ਨੇ ਕਿਸਾਨਾਂ ਨੂੰ ਫਸਲਾਂ ਸਬੰਧੀ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਧੀਆ ਟਿਪਸ ਦਿੱਤੇ ਅਤੇ ਫਸਲਾਂ ਸਬੰਧੀ ਹਰ ਸਮੱਸਿਆ ਦਾ ਹੱਲ ਦੱਸਿਆ। ਇਸ ਕਿਸਾਨ ਮੇਲੇ (Kisan Mela) ਵਿੱਚ ਲਗਭਗ 600 ਦੇ ਕਰੀਬ ਕਿਸਾਨਾਂ ਨੇ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ’ਚ ਪਹੁੰਚੇ ਕਿਸਾਨਾਂ ਦਾ ਸ਼ਾਰਦਾ ਐਗਰੋ ਕੈਮੀਕਲ ਦੇ ਪ੍ਰੋ . ਸੋਮਨਾਥ ਸ਼ਰਮਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਇਹ ਵੀ ਭਰੋਸਾ ਦਿਵਾਇਆ ਕਿ ਉਹ ਕਵਾਲਟੀ ਪੱਖੋਂ ਕਿਸੇ ਵੀ ਕਿਸਾਨ ਨਾਲ ਕੋਈ ਸਮਝੌਤਾ ਨਹੀਂ ਕਰਨਗੇ। ਸਿਰਫ ਅਸਲੀ ਕਵਾਲਟੀ ਦੇ ਹੀ ਪ੍ਰੋਡਕਟ ਕਿਸਾਨਾਂ ਨੂੰ ਮੁਹੱਈਆ ਕਰਵਾਉਣਗੇ।