(ਨਰਿੰਦਰ ਸਿੰਘ ਬਠੋਈ) ਪਟਿਆਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਬਠੋਈ-ਡਕਾਲਾ ਦੀ ਬਲਕਾ ਪੱਧਰੀ ਨਾਮ ਚਰਚਾ MSG ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਬਠੋਈ-ਡਕਾਲਾ ਵਿਖੇ ਹੋਈ। ਇਸ ਮੌਕੇ ਸਾਧ-ਸੰਗਤ ਨੇ ਮਾਨਵਤਾ ਭਲਾਈ ਕੇਂਦਰ ਨੂੰ ਖੂਬ ਰੰਗ-ਬਿਰੰਗੀਆਂ ਸੁੰਦਰ ਲੜੀਆਂ ਤੇ ਗੁਬਾਰਿਆਂ ਨਾਲ ਸਜਾਇਆ ਹੋਇਆ ਸੀ। ਇਸ ਮੌਕੇ ਡੇਰਾ ਸੱਚਾ ਸੌਦਾ 85 ਮੈਂਬਰ ਸੰਦੀਪ ਇੰਸਾਂ, 85 ਮੈਂਬਰ ਭੈਣ ਸੋਨਾ ਇੰਸਾਂ, 85 ਮੈਂਬਰ ਭੈਣ ਪ੍ਰੇਮ ਲਤਾ ਇੰਸਾਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਜਗਰੂਪ ਇੰਸਾਂ ਨੇ ਪਵਿੱਤਰ ਨਾਅਰਾ ਲਗਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਅਤੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਅਤੇ ਵਿਆਖਿਆ ਬਾਈ ਰਣਧੀਰ ਇੰਸਾਂ ਨੇ ਪੜ੍ਹ ਕੇ ਸੁਣਾਈ। (Naamcharcha Bathoi-Dakala)
ਮਾਨਵਤਾ ਭਲਾਈ ਕਾਰਜਾਂ ’ਚ ਹੋਰ ਤੇਜ਼ੀ ਲਿਆਉਣ ਲਈ ਪ੍ਰੇਰਿਤ ਕੀਤਾ
ਇਸ ਮੌਕੇ ਸੰਬੋਧਨ ਕਰਦਿਆ 85 ਮੈਂਬਰ ਭੈਣ ਸੋਨਾ ਇੰਸਾਂ ਨੇ ਆਈ ਹੋਈ ਸਮੂਹ ਸਾਧ-ਸੰਗਤ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ’ਚ ਹੋਰ ਤੇਜ਼ੀ ਲਿਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਹੋਰ ਵੀ ਡੇਰਾ ਸੱਚਾ ਸੌਦਾ ਵੱਲੋਂ ਆਏ ਸੁਨੇਹਿਆਂ ਨੂੰ ਸਾਧ-ਸੰਗਤ ਦੱਸਿਆ ਗਿਆ ਅਤੇ ਵੱਧ ਤੋਂ ਵੱਧ ਇਨ੍ਹਾਂ ’ਤੇ ਅਮਲ ਕਰਨ ਲਈ ਕਿਹਾ ਗਿਆ। ਇਸ ਮੌਕੇ ਆਈ ਹੋਈ ਸਾਰੀ ਸਾਧ ਸੰਗਤ ਨੇ ਆਪਣੇ ਦੋਵੇ ਹੱਥ ਖੜੇ ਕਰਕੇ ਡੇਰਾ ਸੱਚਾ ਸੌਦਾ ਵੱਲੋਂ ਆਏ ਸੁਨੇਹੇ ਨੂੰ ਮੰਨਣ ਦਾ ਵਿਸ਼ਵਾਸ ਦਿਵਾਇਆ।
ਇਹ ਵੀ ਪੜ੍ਹੋ : ਬਰਨਾਲਾ-ਧਨੌਲਾ ਦੀ ਬਲਾਕ ਪੱਧਰੀ ਨਾਮ ਚਰਚਾ ਦੌਰਾਨ ਸੰਗਤ ਦਾ ਆਇਆ ਹੜ੍ਹ
ਇਸ ਮੌਕੇ ਬਲਾਕ ਪ੍ਰੇਮੀ ਸੇਵਕ ਵੱਲੋਂ ਸਾਧ ਸੰਗਤ ਨੂੰ ਡੇਰਾ ਸੱਚਾ ਸੌਦਾ ਦੀ ਕੁੱਝ ਹਦਾਇਤਾਂ ਦੱਸੀਆਂ ਗਈਆਂ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਪ੍ਰੇਮੀ ਸੇਵਕ, ਪਿੰਡਾਂ ਦੇ 15 ਮੈਂਬਰ ਨੰਦ ਝੰਡੀ, ਪਿਆਰਾ ਇੰਸਾਂ, ਹਰਜਿੰਦਰ ਇੰਸਾਂ, ਰਲਾ ਰਾਮ ਇੰਸਾਂ, ਨਛੱਤਰ ਇੰਸਾਂ, ਬਾਬੂ ਇੰਸਾਂ, ਕੁਲਦੀਪ ਸਿੰਘ, ਰਣਧੀਰ ਇੰਸਾਂ, ਬਲਜਿੰਦਰ ਇੰਸਾਂ, ਜਨਕ ਰਾਜ ਇੰਸਾਂ, ਹਰਮੇਲ ਇੰਸਾਂ, ਜਰਨੈਲ ਸਿੰਘ ਡਕਾਲਾ, ਹਰਭਜਨ ਸਿੰਘ, ਲਖਵੀਰ ਸਿੰਘ, ਗੁਰਧਿਆਨ ਇੰਸਾਂ, ਗੁਰਪਿਆਰ ਇੰਸਾਂ, ਕਾਲਾ ਨੰਬਰਦਾਰ, ਹਰਪ੍ਰੀਤ ਇੰਸਾਂ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਮੌਜੂਦ ਸੀ।