ਨਵੀਂ ਦਿੱਲੀ। (JAN DHAN ACCOUNT Benefits) ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਜੋ ਕਿ ਆਪਣੇ ਉਦੇਸ਼ ’ਤੇ ਖਰਾ ਵੀ ਉੱਤਰ ਰਹੀ ਹੈ। ਇਸ ਯੋਜਨਾ ਦੇ ਤਹਿਤ ਜ਼ੀਰੋ ਬੈਲੈਂਸ ’ਤੇ ਗਰੀਬ ਪਰਿਵਾਰਾਂ ਦੇ ਖਾਤੇ ਖੋਲ੍ਹੇ ਗਏ ਸਨ। ਇਹ ਖਾਤੇ ਉਨ੍ਹਾਂ ਲੋਕਾਂ ਦੇ ਖੋਲ੍ਹੇ ਗਏ ਸਨ ਜਿਨ੍ਹਾਂ ਦਾ ਪਹਿਲਾਂ ਕੋਈ ਵੀ ਬੈਂਕ ਖਾਤਾ ਨਹੀਂ ਸੀ। ਹੁਣ ਹਾਲ ਫਿਲਹਾਲ ’ਚ ਇਨ੍ਹਾਂ ਖਾਤਿਆਂ ’ਚ 285 ਕਰੋੜ ਰੁਪਏ ਜਮ੍ਹਾ ਕੀਤੇ ਗਏ ਹਨ। (PRADHAN MANTRI JAN-DHAN YOJANA)
ਇਸ ਯੋਜਨਾ ਦੇ ਤਹਿਤ ਖੁੱਲ੍ਹਣ ਵਾਲੇ ਖਾਤਿਆਂ ਕਾਰਨ ਬੈਂਕਾਂ ’ਚ ਇਨ੍ਹਾਂ ਦਾ ਲੈਣ-ਦੇਣ ਵਧਣ ਲੱਗਿਆ, ਜਿਸ ਨਾਲ ਪੇਂਡੂ ਅਰਥ ਵਿਵਸਥਾ ਵੀ ਮਜ਼ਬੂਤ ਹੋ ਰਹੀ ਹੈ। ਹੁਣ ਹਾਲ ਇਹ ਹੋ ਗਿਆ ਹੈ ਕਿ ਜ਼ੀਰੋ ਬੈਲੈਂਸ ਵਾਲੇ ਖਾਤਿਆਂ ਦੀ ਗਿਣਤੀ ’ਚ ਵੀ ਕਮੀ ਆਉਣ ਲੱਗੀ ਹੈ। ਕਿਉਂਕਿ ਆਮ ਜਿਹੀ ਗੱਲ ਹੈ ਕਿ ਜਦੋਂ ਪੇਂਡੂ ਅਰਥਵਿਵਸਥਾ ਮਜਬੂਤ ਹੋਵੇਗੀ ਤਾਂ ਜ਼ੀਰੋ ਬੈਲੈਂਸ ਵਾਲੇ ਖਾਤਿਆਂ ’ਚ ਕਮੀ ਆਉਣੀ ਲਾਜ਼ਮੀ ਹੈ। ਇੱਕ ਅਖ਼ਬਾਰ ਦੀ ਖ਼ਬਰ ਦੇ ਅਨੁਸਾਰ ਝਾਰਖੰਡ ਦੇ ਜ਼ਿਲ੍ਹਾਂ ਗੜਵਾ ’ਚ 8 ਲੱਖ ਲੋਕਾਂ ਦਾ ਜਨ ਧਨ ਯੋਜਨਾ ਦੇ ਤਹਿਤ ਖਾਤਾ ਖੋਲ੍ਹਿਆ ਗਿਆ ਸੀ ਪਰ ਹੁਣ ਉਹ ਜ਼ੀਰੋ ਬੈਲੈਂਸ ਵਾਲੇ ਖਾਤੇ ਘਟ ਕੇ ਸਿਰਫ਼ 7.66 ਫ਼ੀਸਦੀ ਹੀ ਰਹਿ ਗਏ।
PRADHAN MANTRI JAN-DHAN YOJANA
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਨਧਨ ਯੋਜਨਾ ਦੇ ਖਾਤਿਆਂ ਦੀ ਸ਼ੁਰੂਆਤ 20214 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ। ਜਨ ਧਨ ਯੋਜਨਾ ਦੇ ਤਹਿਤ ਜੀਰੋ ਬੈਲੈਂਸ ’ਤੇ 7 ਲੱਖ 76 ਹਜ਼ਾਰ 379 ਲੋਕਾਂ ਦਾ ਖਾਤਾ ਖੋਲ੍ਹਿਆ ਗਿਆ ਸੀ, ਜਿਨ੍ਹਾਂ ’ਚ ਪੇਂਡੂ ਖੇਤਰ ਦੇ 6 ਲੱਖ ਦੋ ਹਜ਼ਾਰ 413 ਤੇ ਸ਼ਹਿਰੀ ਖੇਤਰ ਦੇ ਇੱਕ ਲੱਖ 49 ਹਜ਼ਾਰ 861 ਖਾਤੇ ਖੋਲ੍ਹੇ ਗਏ। ਜਿਨ੍ਹਾਂ ’ਚ ਜ਼ਿਆਦਾਤਰ ਖਾਤਾ ਖੁਲ੍ਹਵਾਉਣ ਵਾਲੀਆਂ ਔਰਤਾਂ ਸਨ ਜਿਨ੍ਹਾਂ ’ਚ ਬੀਤੇ 9 ਸਾਲਾਂ ’ਚ 4 ਲੱਖ 15 ਹਜ਼ਾਰ 239 ਖਾਤੇ ਖੋਲ੍ਹੇ ਗਏ ਹਨ। (JAN DHAN ACCOUNT Benefits)
ਇਹ ਵੀ ਪੜ੍ਹੋ : ਸਮਾਰਟ ਸਿਟੀ ਮਿਸ਼ਨ ਤਹਿਤ ਪੰਜਾਬ ਦੇ ਸ਼ਹਿਰੀ ਇਲਾਕਿਆਂ ਵਿਚ ਵੱਡੇ ਵਿਕਾਸ ਪ੍ਰਾਜੈਕਟ ਸ਼ੁਰੂ ਹੋਣਗੇ : ਮੁੱਖ ਮੰਤਰੀ
ਦੂਜੇ ਪਾਸੇ ਵੱਖ-ਵੱਖ ਬੈਂਕਾਂ ’ਚ ਕੁੱਲ 3 ਲੱਖ 61 ਹਜ਼ਾਰ 82 ਪੁਰਸ਼ਾਂ ਦੇ ਜਨਧਨ ਯੋਜਨਾ ਦੇ ਤਹਿਤ ਖਾਤੇ ਖੋਲ੍ਹੇ ਗਏ। ਇੱਕ ਅਖ਼ਬਾਰ ਅਨੁਸਾਰ ਜ਼ੀਰੋ ਬੈਲੈਂਸ ਵਾਲੇ ਖਾਤਿਆਂ ’ਚ ਲੈਣ ਦੇਣ ਵਧਣ ਕਾਰਨ ਜਨ ਧਨ ਯੋਜਨਾ ਦੇ ਖਾਤਿਆਂ ’ਚ ਕਮੀ ਆਈ ਹੈ। ਦੱਸ ਦਈਏ ਕਿ ਉਨ੍ਹਾਂ ਵਿੱਚੋਂ ਹੁਣ ਸਿਰਫ਼ 59 ਹਜ਼ਾਰ 497 ਖਾਤੇ ਹੀ ਰਹਿ ਗਏ ਹਨ ਜੋ ਜ਼ੀਰੋ ਬੈਲੈਂਸ ’ਤੇ ਖੋਲ੍ਹੇ ਗਏ ਹਨ।