ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 21, 2026
More
    Home Breaking News ਪੰਜਾਬ ’ਚ ਛੁੱਟ...

    ਪੰਜਾਬ ’ਚ ਛੁੱਟੀਆਂ ਦੌਰਾਨ ਆਈ ਵੱਡੀ ਖ਼ਬਰ, ਖੁੱਲ੍ਹੇ ਰਹਿਣਗੇ ਇਹ ਸਕੂਲ

    holidays

    ਚੰਡੀਗੜ੍ਹ। ਪਹਾੜਾਂ ’ਤੇ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ’ਚ ਮੁੜ ਹੜ੍ਹਾਂ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਤੇ ਦਿਨ 26 ਅਗਸਤ ਤੱਕ ਪੰਜਾਬ ਭਰ ਦੇ ਸਕੂਲਾਂ ’ਚ ਛੁੱਟੀਆਂ (holidays) ਦਾ ਐਲਾਨ ਕਰ ਦਿੱਤਾ ਸੀ। ਇਸ ਦੌਰਾਨ ਇੱਕ ਵੱਡੀ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈੈ। ਖ਼ਬਰ ਹੈ ਕਿ ਸੂਬੇ ਦੇ ਸਾਰੇ ਮੈਰੀਟੋਰੀਅਸ ਸਕੂਲ ਖੁੱਲ੍ਹੇ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਅੰਦਰ ਹੀ ਹੋਸਟਲ ਹੈ, ਜਿਸ ਕਾਰਨ ਬੱਚੇ ਸਕੂਲ ਅੰਦਰ ਤੋਂ ਹੀ ਆ ਕੇ ਆਪਣੀਆਂ ਕਲਾਸਾਂ ਲਾ ਸਕਣਗੇ।

    ਇਸ ਨਾਲ ਉਨ੍ਹਾ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਦੀ ਵੀ ਲੋੜ ਨਹੀਂ। ਦੱਸਣਯੋਗ ਹੈ ਕਿ ਸਿੱਖਆ ਮੰਤਰੀ ਨੇ ਟਵੀਟ (X) ਕਰਕੇ ਪੰਜਾਬ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਸਕੂਲਾਂ ਨੂੰ 23 ਤੋਂ 26 ਅਗਸਤ ਤੱਕ ਛੁੱਟੀਆਂ ਕਰਨ ਦੇ ਹੁਕਮ ਜਾਰੀ ਕੀਤੇ ਹਨ।

    ਇਹ ਵੀ ਪੜ੍ਹੋ : ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ

    LEAVE A REPLY

    Please enter your comment!
    Please enter your name here