ਸੇਵਾ ਕਾਰਜਾਂ ’ਚ ਭਖਦੀ ਗਰਮੀ ਦੀ ਪ੍ਰਵਾਹ ਨਾ ਕਰਦਿਆਂ ਸਾਧ-ਸੰਗਤ ਨੇ ਬਹੁਤ ਹੀ ਉਤਸ਼ਾਹ ਨਾਲ ਲਿਆ ਹਿੱਸਾ
ਬਠਿੰਡਾ (ਸੁਖਨਾਮ)। ਪਵਿੱਤਰ ਐੱਮ.ਐੱਸ.ਜੀ. ਭੰਡਾਰੇ ਦੀ ਖੁਸ਼ੀ ਵਿਚ ਮਹਾਂਨਗਰ ਬਠਿੰਡਾ ਦੀ ਸਪੈਸ਼ਲ ਬਲਾਕ ਪੱੱਧਰੀ ਨਾਮ ਚਰਚਾ ਐੱਮ.ਐੱਸ.ਜੀ. ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਗੁਰੂਸਰ ਸੈਣੇਵਾਲਾ, ਬਠਿੰਡਾ ਵਿਖੇ ਬੜੀ ਧੂਮ ਧਾਮ ਨਾਲ ਕੀਤੀ ਗਈ ।ਬਲਾਕ ਬਠਿੰਡਾ ਦੀ ਵੱਡੀ ਗਿਣਤੀ ’ਚ ਪਹੁੰਚੀ ਸਾਧ ਸੰਗਤ ਨੇ ਕਵੀਰਾਜਾਂ ਵੱਲੋਂ ਪਵਿੱਤਰ ਅਵਤਾਰ ਮਹੀਨੇ ਅਤੇ ਸੇਵਾ ਪ੍ਰਥਾਏ ਕੀਤੀ ਸ਼ਬਦ ਬਾਣੀ ਨੂੰ ਸ਼ਰਧਾਪੂਰਵਕ ਸਰਵਣ ਕੀਤਾ ਅਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿਚੋਂ ਸੰਤਾਂ ਮਹਾਤਮਾਂ ਦੇ ਅਨਮੋਲ ਬਚਨ ਪੜ ਕੇ ਸੁਣਾਏ ਗਏ। (Bathinda News)
ਨਾਮ ਚਰਚਾ ਦਾ ਸਮਾਂ ਸਵੇਰੇ 9:30 ਵਜੇ ਸੀ ਪ੍ਰੰਤੂ ਸੇਵਾ ਕਾਰਜਾਂ ਵਿਚ ਹਿੱਸਾ ਲੈਣ ਲਈ ਸਾਧ ਸੰਗਤ ਸਵੇਰੇ 7 ਵਜੇ ਤੋਂ ਪਹੁੰਚਣੀ ਸ਼ੁਰੂ ਹੋ ਗਈ। ਨਾਮ ਚਰਚਾ ਦੌਰਾਨ ਅਤੇ ਇਸ ਤੋਂ ਬਾਅਦ ਵੀ ਸਾਧ-ਸੰਗਤ ਨੇ ਭਖਦੀ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਬਹੁਤ ਹੀ ਉਤਸ਼ਾਹ ਨਾਲ ਸੇਵਾ ਕਾਰਜਾਂ ਵਿਚ ਹਿੱਸਾ ਲਿਆ। (Bathinda News)
ਜਿਕਰਯੋਗ ਹੈ ਕਿ ਡੱਬਵਾਲੀ ਰੋਡ ਤੇ ਸਥਿਤ ਐੱਮ.ਐੱਸ.ਜੀ. ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਦੀ ਕੰਧ ਰਾਸ਼ਟਰੀ ਰਾਜ ਮਾਰਗ ਚੌੜਾ ਹੋਣ ਕਾਰਨ ਢਾਹੁਣੀ ਪਈ ਅਤੇ ਨਵੀਂ ਕੰਧ ਬਨਾਉਣ ਲਈ ਇਹ ਸੇਵਾ ਕਾਰਜ ਚਲਾਇਆ ਗਿਆ। ਇਸ ਮੌਕੇ 85 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸੇਵਾ ਹਰ ਕਿਸੇ ਦੇ ਨਸੀਬ ਵਿਚ ਨਹੀਂ ਹੁੰਦੀ, ਇਸ ਸੇਵਾ ਨਾਲ ਜੋ ਸਕੂਨ ਮਿਲਦਾ ਹੈ ਉਸ ਨੂੰ ਕਿਸੇ ਵੀ ਮੁੱਲ ਤੇ ਖਰੀਦਿਆਂ ਨਹੀਂ ਜਾ ਸਕਦਾ ਇਹ ਤਾਂ ਸੇਵਾ ਕਰਨ ਵਾਲਾ ਹੀ ਮਹਿਸੂਸ ਕਰ ਸਕਦਾ ਹੈ।
ਉਨਾਂ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 159 ਮਾਨਵਤਾ ਭਲਾਈ ਦੇ ਕੰਮਾਂ ’ਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਉਨਾਂ ਪਵਿੱਤਰ ਐੱਮ ਐੱਸ ਜੀ ਭੰਡਾਰੇ ਅਤੇ ਅਜਾਦੀ ਦਿਹਾੜੇ ਮੌਕੇ ਸਾਧ ਸੰਗਤ ਵੱਲੋਂ ਵੱਡੇ ਪੱਧਰ ਤੇ ਪੌਦੇ ਲਗਾਉਣ ਲਈ ਸ਼ਲਾਘਾ ਕਰਦਿਆਂ ਅੱਜ ਚੱਲੇ ਸੇਵਾ ਕਾਰਜਾਂ ਵਿਚ ਤਨਦੇਹੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਨਾਮ ਚਰਚਾ ਦੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਇੰਜੀ. ਬਾਰਾ ਸਿੰਘ ਇੰਸਾਂ ਨੇ ਚਲਾਈ ਉਨਾਂ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ 85 ਮੈਂਬਰ ਪੰਜਾਬ ਰਣਜੀਤ ਇੰਸਾਂ, ਕੁਲਬੀਰ ਸਿੰਘ ਇੰਸਾਂ, ਰਜਿੰਦਰ ਰਾਜੂ ਇੰਸਾਂ, 85 ਮੈਂਬਰ ਪੰਜਾਬ ਭੈਣ ਅਮਰਜੀਤ ਇੰਸਾਂ, ਜਸਵੰਤ ਇੰਸਾਂ, ਸੁਰਿੰਦਰ ਇੰਸਾਂ, ਵੀਨਾ ਇੰਸਾਂ, ਰੇਖਾ ਇੰਸਾਂ, ਵੱਖ-ਵੱਖ ਏਰੀਆ ਦੀਆਂ ਪ੍ਰੇਮੀ ਸੰਮਤੀਆਂ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ ਅਤੇ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।