IND vs IRE 2nd T20 ਅੱਜ, ਭਾਰਤ ਕੋਲ ਲੜੀ ਜਿੱਤਣ ਦਾ ਮੌਕਾ

IND vs IRE
IND vs IRE 2nd T20 ਅੱਜ, ਭਾਰਤ ਕੋਲ ਲੜੀ ਜਿੱਤਣ ਦਾ ਮੌਕਾ

ਸੰਜੂ ਸੈਮਸ਼ਨ ਤੇ ਰਿੰਕੂ ਸਿੰਘ ’ਤੇ ਰਹਿਣਗੀਆਂ ਨਜ਼ਰਾਂ

ਡਬਲਿਨ। ਭਾਰਤ ਅਤੇ ਆਇਰਲੈਂਡ ਵਿਚਾਲੇ 3 ਟੀ-20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਡਬਲਿਨ ‘ਚ ਖੇਡਿਆ ਜਾਵੇਗਾ। ਮੈਚ ਦਿ ਵਿਲੇਜ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।  (IND vs IRE) ਪਹਿਲੇ ਮੈਚ ’ਚ ਮੀਂਹ ਪੈਣ ਕਾਰਨ ਭਾਰਤ ਨੂੰ ਜਿੱਤ ਪ੍ਰਾਪਤ ਹੋਈ ਸੀ। ਭਾਰਤ ਪਹਿਲਾ ਮੈਚ ਜਿੱਤ ਕੇ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਭਾਰਤੀ ਟੀਮ ਕੋਲ ਲਗਾਤਾਰ ਤੀਜੀ ਵਾਰ ਆਇਰਲੈਂਡ ਖ਼ਿਲਾਫ਼ ਟੀ-20 ਸੀਰੀਜ਼ ਜਿੱਤਣ ਦਾ ਮੌਕਾ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਦੋ ਵਾਰ ਟੀ-20 ਸੀਰੀਜ਼ ਖੇਡੀ ਗਈ ਹੈ ਅਤੇ ਦੋਵੇਂ ਵਾਰ ਟੀਮ ਇੰਡੀਆ ਨੇ ਜਿੱਤ ਦਰਜ ਕੀਤੀ ਹੈ।

ਪਹਿਲੇ ਮੈਚ ’ਚ ਓਪਨਰ ਬੱਲੇਬਾਜ਼ ਯਸ਼ਸਵੀ ਜੈਸਵਾਲ ਸ਼ਾਨਦਾਰ ਫਾਰਮ ’ਚ ਹਨ ਉਸ ਨੇ ਪਹਿਲੇ ਮੈਚ ਵਿੱਚ 24 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ ਸੀ। ਉਸ ਤੋਂ ਬਾਅਦ ਰਿਤੁਰਾਜ ਗਾਇਕਵਾੜ ਨੇ 19 ਦੌੜਾਂ ਬਣਾਈਆਂ ਪਰ ਮੀਂਹ ਕਾਰਨ ਟੀਮ ਇੰਡੀਆ ਸਿਰਫ਼ 6.5 ਓਵਰ ਹੀ ਬੱਲੇਬਾਜ਼ੀ ਕਰ ਸਕੀ। ਤਿਲਕ ਵਰਮਾ ਗੋਲਡਨ ਡਕ ਬਣਾ ਕੇ ਪੈਵੇਲੀਅਨ ਪਰਤ ਗਏ ਅਤੇ ਸੰਜੂ ਸੈਮਸਨ ਵੀ ਇਕ ਦੌੜ ਦੇ ਸਕੋਰ ‘ਤੇ ਨਾਬਾਦ ਰਹੇ।

ਕਪਤਾਨ ਬੁਮਰਾਹ ਲਈ ਸੌਖੀ ਨਹੀਂ ਹੋਵੇਗੀ ਚੁਣੌਤੀ (IND vs IRE)

ਦੂਜੇ ਟੀ ਟਵੰਟੀ ਮੈਚ ’ਚ ਭਾਰਤੀ ਟੀਮ ਦੇ ਪ੍ਰਦਰਸ਼ਨ ’ਤੇ ਸਭ ਦੀਆਂ ਨਜ਼ਰਾਂ ਹੋਣਗੀਆਂ। ਭਾਰਤੀ ਬੱਲੇਬਾਜ਼ਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਖਾਸ ਤੌਰ ‘ਤੇ ਪਹਿਲੇ ਟੀ-20 ‘ਚ ਡੈਬਿਊ ਕਰਨ ਵਾਲੇ ਰਿੰਕੂ ਸਿੰਘ ਅਤੇ ਵਾਪਸੀ ਕਰ ਰਹੇ ਸ਼ਿਵਮ ਦੂਬੇ ਨੂੰ ਇਕ ਵੀ ਗੇਂਦ ਖੇਡਣ ਦਾ ਮੌਕਾ ਨਹੀਂ ਮਿਲਿਆ। ਭਾਰਤੀ ਗੇਂਦਬਾਜ਼ਾਂ ਨੇ ਪਹਿਲੇ ਟੀ-20 ‘ਚ ਪੂਰੇ 20 ਓਵਰ ਸੁੱਟੇ। ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ ਦੇ ਨਾਲ ਮਸ਼ਹੂਰ ਕ੍ਰਿਸ਼ਨਾ ਨੇ ਵੀ 2-2 ਵਿਕਟਾਂ ਹਾਸਲ ਕੀਤੀਆਂ। ਟੀਮ ਨੇ 59 ਦੌੜਾਂ ‘ਤੇ 6 ਵਿਕਟਾਂ ਹਾਸਲ ਕਰ ਲਈਆਂ ਸਨ ਪਰ ਆਇਰਲੈਂਡ ਦੇ ਟੇਲੈਂਡਰਾਂ ਨੇ ਇੰਨੀਆਂ ਵਿਕਟਾਂ ਡਿੱਗਣ ਦੇ ਬਾਵਜੂਦ 80 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾ ਦਿੱਤੀ ਸੀ। ਆਇਰਲੈਂਡ ਦੇ ਬੈਰੀ ਮੈਕਕਾਰਥੀ ਨੇ ਨੰਬਰ-8 ‘ਤੇ ਉਤਰ ਕੇ 51 ਦੌੜਾਂ ਸ਼ਾਨਦਾਰ ਪਾਰੀ ਖੇਡੀ।

ਇਸ ਦੇ ਨਾਲ ਹੀ ਕ੍ਰੇਗ ਯੰਗ ਨੇ ਲਗਾਤਾਰ 2 ਗੇਂਦਾਂ ‘ਤੇ 2 ਵਿਕਟਾਂ ਲਈਆਂ। ਭਾਰਤੀ ਟੀਮ ਦੇ ਗੇਂਦਬਾਜ਼ਾਂ ਸਾਹਮਣੇ ਆਇਰਲੈਂਡ ਦੇ ਉਪਰਲੇ ਕ੍ਰਮ ਦੇ ਬੱਲੇਬਾਜ਼ ਪਾਣੀ ਮੰਗਦੇ ਨਜ਼ਰ ਆਏ। ਪਰ ਹੇਠਲੇ ਕ੍ਰਮ ਨੇ ਹੀ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਟੀਮ ਦੇ ਗੇਂਦਬਾਜ਼ ਮੀਂਹ ਕਾਰਨ ਪੂਰਾ ਓਵਰ ਨਹੀਂ ਸੁੱਟ ਸਕੇ। ਅਜਿਹੇ ‘ਚ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਆਇਰਲੈਂਡ ਦੀ ਟੀਮ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੀ ਹੈ।