ਅਕਸਰ ਕਿਹਾ ਜਾਂਦਾ ਹੈ ਕਿ ਪੀਜਾ ਖਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਜਿਵੇਂ ਕਿ ਵਜ਼ਨ ਵਧਣਾ, ਸ਼ੂਗਰ, ਹਾਰਟ ਅਟੈਕ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਅਜਿਹੀ ਖਬਰ ਦੱਸਣ ਜਾ ਰਹੇ ਹਾਂ ਕਿ ਪੀਜਾ ਖਾਣ (Eating Pizza) ਨਾਲ ਇੱਕ ਗੰਭੀਰ ਬਿਮਾਰੀ ਨੂੰ ਘੱਟ ਕੀਤਾ ਜਾ ਸਕਦਾ ਹੈ ਤਾਂ ਤੁਹਾਡਾ ਰਿਐਕਸ਼ਨ ਕੀ ਹੋਵੇਗਾ? ਬੇਸ਼ੱਕ ਇਹ ਸੁਣ ਕੇ ਤੁਸੀਂ ਚੌਂਕ ਜਾਓ ਪਰ ਅਸੀਂ ਮਜ਼ਾਕ ਨਹੀਂ ਕਰ ਰਹੇ।
ਇੱਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਪੀਜਾ ਖਾਣ ਨਾਲ ਰੂਮੇਟਾਈਡ ਅਰਥਰਾਈਟਿਸ ਜਾਂ ਰੂਮੇਟਾਈਡ ਗਠੀਆ ਦੀਆਂ ਤਕਲੀਫ਼ਾਂ ਤੋਂ ਆਰਾਮ ਮਿਲ ਸਕਦਾ ਹੈ। ਇਸ ਅਧਿਐਨ ’ਚ ਪਾਇਟਾ ਗਿਆ ਹੈ ਕਿ ਜੇਕਰ ਪੀਜਾ ਨੂੰ ਫਰੈਸ਼ ਸਮੱਗਰੀ ਨਾਲ ਤਿਆਰ ਕੀਤਾ ਜਾਂਦਾ ਹੈ ਤਾਂ ਇਹ ਰੂਮੇਟੀਇਡ ਗਠੀਆ ਨਾਲ ਜੁੜੀਆਂ ਕੁਝ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ। ਐੱਨਐੱਚਐੱਸ ਅਨੁਸਾਰ, ਰੂਮੇਟਾਈਡ ਅਰਥਰਾਈਟਿਸ ਇੱਕ ਆਟੋਇਮਿਊਨ ਡਿਜੀਜ ਹੈ। ਇਹ ਬਿਮਾਰੀ ਹੈਲਦੀ ਸੈੱਲਜ਼ ’ਤੇ ਹਮਲਾ ਕਰਦਾ ਹੈ, ਜਿਸ ਕਾਰਨ ਜਲਣ ਤੇ ਸੋਜ ਹੋਣ ਲੱਗਦੀ ਹੈ। ਰੂਮੇਟਾਈਡ ਗਠੀਆ ’ਚ ਵਿਅਕਤੀ ਜੋੜਾਂ ’ਚ ਤੇਜ਼ ਦਰਦ ਦਾ ਸਾਹਮਣਾ ਕਰਦਾ ਹੈ। ਫਿਲਹਾਲ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ।
ਪੀਜਾ ਖਾਣ ਨਾਲ ਕਿਵੇਂ ਹੋ ਜਾਂਦਾ ਹੈ ਦਰ ਘੱਟ | Eating Pizza
ਇਟਲੀ ਦੇ ਵਿਗਿਆਨੀਆਂ ਦੀ ਮੰਨੀਏ ਤਾਂ ਹਫ਼ਤੇ ’ਚ ਇੱਕ ਵਾਰ ਅੱਧਾ ਪੀਜਾ ਖਾਣ ਨਾਲ ਰੂਮੇਟਾਈਡ ਥਾਈਰਾਈਟਿਸ ਕਾਰਨ ਹੌਣ ਵਾਲੇ ਦਰਦ ਨੂੰ 80 ਫ਼ੀਸਦੀ ਘੱਟ ਕੀਤਾ ਜਾ ਸਕਦਾ ਹੈ। ਕਿਉਂਕਿ ਪੀਜਾ ’ਚ ਪਾਈ ਜਾਣ ਵਾਲੀ ਕੁਝ ਸਮੱਗਰੀ ’ਚ ਸੋਜ਼ ਰੋਧੀ ਗੁਣ ਪਾਏ ਜਾਦੇ ਹਨ। ਪੀਜਾ ਬਣਾਉਣ ਲਈ ਵਰਤੇ ਜਾਣ ਵਾਲੇ ਮੋਜੇਰੇਲਾ ਚੀਜ਼ ਤੇ ਜੈਤੂਨ ਦਾ ਤੇਲ ਸਭ ਤੋਂ ਜ਼ਿਆਦਾ ਲਾਭਕਾਰੀ ਮੰਨਿਆ ਜਾਂਦਾ ਹੈ। ਕਿਉਂਕਿ ਨਿਊਟਿ੍ਰਐਂਟਸ ’ਚ ਪਬਲਿਸ਼ ਇਸ ਅਧਿਐਨ ’ਚ 18 ਤੋਂ 65 ਸਾਲ ਦੇ 365 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਨੂੰ ਰੂਮੇਟਾਈਡ ਆਰਥਰਾਈਟਿਸ ਦੀ ਬਿਮਾਰੀ ਸੀ। (Health News, Pizza, Rheumatoid arthritis)
ਰੂਮੇਟੀਇਡ ਥਾਈਰਾਈਟਿਸ ਦੇ ਮਰੀਜਾਂ ਨੂੰ ਇਹ ਖਾਣਾ ਚਾਹੀਦਾ ਹੈ?
ਅਧਿਐਨ ਅਨੁਸਾਰ ਜਿਨ੍ਹਾਂ ਲੋਕਾਂ ਨੇ ਹਰ ਹਫ਼ਤੇ ਇੱਕ ਤੋਂ ਜ਼ਿਆਦਾ ਵਾਰ ਅੱਧਾ ਪੀਜਾ ਖਾਧਾ,ਉਨ੍ਹਾਂ ਨੂੰ ਗਠੀਆ ਦੇ ਦਰਦ ਤੋਂ ਰਾਹਤ ਹੋਣ ਦੀ ਗੱਲ ਕਹੀ। ਰੂਮੇਟਾਈਡ ਆਰਥਰਾਈਟਿਸ ਵਾਲੇ ਵਿਕਅਤੀਆਂ ਨੇ ਬਰਾਬਰ ਮਾਤਰਾ ਵਿੱਚ ਪੀਜਾ ਖਾਧਾ, ਇਨ੍ਹਾਂ ਲੋਕਾਂ ਨੇ ਵੀ ਦਰ ’ਚ 80 ਫ਼ੀਸਦੀ ਦੀ ਕਮੀ ਹੋਣ ਦੀ ਗੱਲ ਕਹੀ। ਰੂਮੈਟੀਇਡ ਆਰਥਰਾਈਟਿਸ ’ਚ ਵਿਸ਼ਵ ’ਚ ਹਰ ਸਾਲ ਲੱਖਾਂ ਲੋਕ ਪ੍ਰਭਾਵਿਤ ਹੰੁਦੇ ਹਨ। ਇਸ ਦੇ ਇਲਾਜ ਲਈ ਸਟੇਰਾਈਡ ਤੇ ਫਿਜ਼ੀਓਥਰੈਪੀ ਵਰਗੇ ਇਲਾਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਐੱਨਐੱਚਐੱਸ ਇਸ ਬਿਮਾਰੀ ਤੋਂ ਪੀੜਤ ਵਿਅਕਤੀਆਂ ਨੂੰ ਐਂਟੀ-ਇੰਫਲੇਮੇਟਰੀ ਵਾਲੀ ਮੈਡੀਟੇਰੀਅਨ ਸਟਾਈਲ ਡਾਈਡ ਲੈਣ ਦੀ ਸਲਾਹ ਦਿੰਦਾ ਹੈ ਜਿਸ ’ਚ ਸਬਜ਼ੀਆਂ, ਫਲੀਆਂ, ਨਟਸ, ਅਨਾਜ, ਬੀਂਸ, ਜੈਤੂਨ ਦਾ ਤੇਲ ਸ਼ਾਮਲ ਹੈ।