ਪੁਲਵਾਮਾ ’ਚ ਸੀਆਰਪੀਐੱਫ਼ ਦੇ ਜਵਾਨ ਨੇ ਕੀਤੀ ਆਤਮਹੱਤਿਆ

Pulwama

ਸ੍ਰੀਨਗਰ (ਏਜੰਸੀ)। ਜੰਮੂ ਕਸ਼ਮੀਰ ਦੇ ਪੁਲਵਾਮਾ (Pulwama) ਜ਼ਿਲ੍ਹੇ ’ਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਦੇ ਇੱਕ ਜਵਾਨ ਨੇ ਆਪਣੀ ਸਰਵਿਸ ਰਾਈਫਲ ਨਾਲ ਕਥਿਤ ਤੌਰ ’ਤੇ ਖੁਦ ਨੂੰ ਗੋਲੀ ਮਾਰ ਕੇ ਸ਼ਨਿੱਚਰਵਾਰ ਤੜਕੇ ਆਤਮਹੱਤਿਆ ਕਰ ਲਈ। ਅਧਿਕਾਰੀਆਂ ਨੇ ਅੱਜ ਇੱਥੋਂ ਦੀ 11 ਅਤੇ 12 ਅਗਸਤ ਦੀ ਦਰਮਿਆਨੀ ਰਾਤ ਕਰੀਬ ਇੱਕ ਵੱਜ ਕੇ 55 ਮਿੰਟਾਂ ’ਤੇ ਅਵੰਤੀਪੋਰਾ ’ਚ ਸੇਲ ਚੇਰਸੂ ਦੇ ਕੋਲ ਗੋਲੀਆਂ ਦੀ ਆਵਾਜ਼ ਸੁਣੀ। ਮੌਕੇ ’ਤੇ ਸੀਆਰਪੀਐਫ਼ ਦਾ ਜਵਾਨ ਖੂਨ ਨਾਲ ਲਥਪਥ ਮਿ੍ਰਤਕ ਪਾਇਆ ਗਿਆ।

ਉਨ੍ਹਾਂ ਕਿਹਾ ਕਿ ਮੌਕੇ ’ਤੇ ਮੁਆਇਆ ਕਰਨ ਤੋਂ ਬਾਅਦ 112 ਬੀਐੱਨ ਸੀਆਰਪੀਐੱਫ਼ ਦਾ ਜਵਾਨ ਸੀਟੀ/ਸਿਪਾਹੀ ਅਜੈ ਕੁਮਾਰ ਖੂਨ ਨਾਲ ਲਥਪਥ ਮਿ੍ਰਤਕ ਪਾਇਆ ਗਿਆ। ਉਨ੍ਹਾਂ ਕਿਹਾ ਕਿ ਡਾਕਟਰੀ ਤੇ ਕਾਨੂੰਨੀ ਰਸਮਾਂ ਪੂਰੀਆਂ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਮੌਤ ਦਾ ਸਪੱਸ਼ਟ ਕਾਰਨ ਆਤਮਹੱਤਿਆ ਹੈ। ਕਾਂਸਟੇਬਲ ਅਜੈ ਕੁਮਾਰ ਪੁੱਤਰ ਰਾਜਿੰਦਰ ਰਾਇ ਨਿਵਾਸੀ ਗ੍ਰਾਮ ਢੇਗਾਡੀਹ ਝਾਰਖੰਡ ਐੱਫ਼ 112/ਬੀਐੱਨ ਸੀਆਰਪੀਐੱਫ਼ ’ਚ ਤਾਇਨਾਤ ਸੀ।

ਇਹ ਵੀ ਪੜ੍ਹੋ : ਖੱਬੇ ਪੱਖੀ ਮਣੀਪੁਰ ਬਾਰੇ ਚਰਚਾ ਹੀ ਨਹੀਂ ਕਰਨਾ ਚਾਹੁੰਦੇ, ਵਿਚਕਾਰੋਂ ਭੱਜੇ : ਪੀਐੱਮ ਮੋਦੀ