ਇਨਸਾਨੀਅਤ ਨਾਤੇ ਲਿਫ਼ਟ ਦੇਣੀ ਪਈ ਮਹਿੰਗੀ

Aam Aadmi Party

ਕਾਰ ’ਚ ਸਵਾਰ ਵਿਅਕਤੀਆਂ ਨੇ ਗੋਲੀ ਮਾਰ ਕੇ ਖੋਹੀ ਕਾਰ | Crime News

ਮੁੱਲਾਂਪੁਰ ਦਾਖਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਪਣੀ ਮੰਜ਼ਿਲ ’ਤੇ ਪਹੁੰਚਣ ਦੇ ਬਹਾਨਾ ਲਿਫ਼ਟ ਲੈ ਕੇ ਕਾਰ ’ਚ ਸਵਾਰ ਹੋਏ ਅਣਪਛਾਤਿਆਂ ਨੇ ਮੌਕਾ ਦੇਖਦਿਆਂ ਹੀ ਗੋਲੀ ਮਾਰਕੇ ਇੱਕ ਚਾਲਕ ਤੋਂ ਉਸਦੀ ਕਾਰ ਖੋਹੀ ਤੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਥਾਣਾ ਦਾਖਾ ਅਧੀਨ ਪੈਂਦੇ ਪਿੰਡ ਬੱਦੋਵਾਲ ਨੇੜੇ ਸੜਕ ਕਿਨਾਰੇ ਖੜੇ੍ਹ ਦੋ ਵਿਅਕਤੀਆਂ ਨੇ ਸੜਕ ’ਤੇ ਜਾ ਰਹੀ ਇੱਕ ਕਾਰ ਨੂੰ ਲਿਫਟ ਦੇਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਇਨਸਾਨੀਅਤ ਨਾਤੇ ਦੋਵੇਂ ਵਿਅਕਤੀਆਂ ਨੂੰ ਕਾਰ ’ਚ ਬਿਠਾ ਲਿਆ। ਜਿਨ੍ਹਾਂ ਨੇ ਅੱਗੇ ਕੁਝ ਕੁ ਦੂਰੀ ’ਤੇ ਹੀ ਜਾ ਕੇ ਕਾਰ ਚਾਲਕ ਨੂੰ ਗੋਲੀ ਮਾਰ ਕੇ ਉਸ ਕੋਲੋਂ ਸਵਿਫਟ ਕਾਰ ਖੋਹ ਅਤੇ ਰਫ਼ੂ ਚੱਕਰ ਹੋ ਗਏ। (Crime News)

ਜਾਣਕਾਰੀ ਦਿੰਦਿਆਂ ਰਾਹੁਲ ਪੁੱਤਰ ਸਤਿਨਾਮ ਵਾਸੀ ਪੰਡੋਰੀ ਨੇ ਪੁਲਿਸ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਹਨੀ ਕਾਰ ਬਾਜ਼ਾਰ ਲੁਧਿਆਣਾ ਤੋਂ ਚਿੱਟੇ ਰੰਗ ਦੀ ਸਵਿਫਟ ਕਾਰ ਨੰਬਰ ਪਬੀ22 ਐਚ 9291 ਖਰੀਦਣ ਉਪਰੰਤ ਆਪਣੇ ਘਰ ਵੱਲ ਨੂੰ ਆ ਰਿਹਾ ਸੀ। ਜਦੋਂ ਉਹ ਜ਼ਿਲ੍ਹੇ ਦੇ ਪਿੰਡ ਬੱਦੋਵਾਲ ਨੇੜੇ ਪੁੱਜੇ ਤਾਂ ਸੜਕ ਕਿਨਾਰੇ ਖੜ੍ਹੇ ਦੋ ਵਿਅਕਤੀਆਂ ਨੇ ਹੱਥ ਦੇ ਕੇ ਉਨ੍ਹਾਂ ਨੂੰ ਮੁੱਲਾਂਪੁਰ ਤੱਕ ਲਿਜਾਣ ਦਾ ਇਸ਼ਾਰਾ ਕੀਤਾ। ਇਨਸਾਨੀਅਤ ਨਾਤੇ ਉਹਨਾਂ ਨੇ ਗੱਡੀ ਰੋਕ ਕੇ ਦੋਵਾਂ ਵਿਅਕਤੀਆਂ ਨੂੰ ਆਪਣੇ ਨਾਲ ਕਾਰ ਵਿੱਚ ਬਿਠਾ ਲਿਆ।

ਇਹ ਵੀ ਪੜ੍ਹੋ : ’ਬਿੱਲ ਲਿਆਓ, ਇਨਾਮ ਪਾਓ’ ਸਕੀਮ ਤਹਿਤ ਜਲਦ ਜਾਰੀ ਹੋਵੇਗੀ ਮੋਬਾਈਲ ਐਪ

ਜਿਨ੍ਹਾਂ ਨੇ ਤਕਰੀਬਨ 100 ਕੁ ਮੀਟਰ ਦੂਰੀ ’ਤੇ ਜਾਕੇ ਉਨ੍ਹਾਂ ਨਾਲ ਹੱਥੋਪਾਈ ਕਰਦਿਆਂ ਕਾਰ ਖੋਹਣ ਦਾ ਯਤਨ ਕੀਤਾ। ਜਦੋਂ ਉਨ੍ਹਾਂ ਅਣਪਛਾਤੇ ਵਿਅਕਤੀਆਂ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਤਾਂ ਕਾਰ ਵਿੱਚ ਸਵਾਰ ਦੂਸਰੇ ਅਣਪਛਾਤੇ ਵਿਅਕਤੀ ਨੇ ਉਸ ’ਤੇ ਗੋਲੀ ਚਲਾ ਦਿੱਤੀ ਜੋ ਉਸਦੇ ਮੋਢੇ ਵਿੱਚ ਲੱਗੀ ਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਪਿੱਛੋਂ ਦੋਵੇਂ ਅਣਪਛਾਤੇ ਵਿਅਕਤੀ ਉਨ੍ਹਾਂ ਨੂੰ ਕਾਰ ’ਚੋਂ ਉਤਾਰ ਕੇ ਮੌਕੇ ਤੋਂ ਰਫ਼ੂ ਚੱਕਰ ਹੋ ਗਏ।