ਮਾਤਾ ਕੁਸ਼ੱਲਿਆ ਦੇਵੀ ਇੰਸਾਂ ਵੀ ਬਣੇ ਸਰੀਰਦਾਨੀ

Welfare Work
ਬਾਘਾ ਪੁਰਾਣਾ: ਮਾਤਾ ਕੁਸ਼ੱਲਿਆ ਦੇਵੀ ਇੰਸਾਂ ਦੀ ਮਿ੍ਰਤਕ ਦੇਹ ਦਾਨ ਕਰਨ ਮੌਕੇ ਪਹੁੰਚੇ ਡੇਰਾ ਸ਼ਰਾਧਾਲੂ ਤੇ ਪਰਿਵਾਰਕ ਮੈਂਬਰ। ਤਸਵੀਰ: ਸੱਚ ਕਹੂੰ ਨਿਊਜ਼।

ਪਿੰਡ ਬੁੱਧ ਸਿੰਘ ਵਾਲਾ ਦੇ ਵਾਸੀ ਕੁਸ਼ੱਲਿਆ ਦੇਵੀ ਇੰਸਾਂ ਦਾ ਸਰੀਰ ਹੋਇਆ ਮੈਡੀਕਲ ਖੋਜਾਂ ਲਈ ਦਾਨ | Welfare Work

ਬਾਘਾ ਪੁਰਾਣਾ (ਬਲਜਿੰਦਰ ਭੱਲਾ)। ਮਾਤਾ ਕੁਸ਼ੱਲਿਆ ਦੇਵੀ ਇੰਸਾਂ ਨੇ ਸਾਰੀ ਜ਼ਿੰਦਗੀ ਮਾਨਵਤਾ ਭਲਾਈ ਕਾਰਜਾਂ ਅੰਦਰ ਪਹਿਲੀ ਕਤਾਰ ’ਚ ਖੜ੍ਹ ਕੇ ਬਿਤਾਈ ਤੇ ਅੰਤ ’ਚ ਆਪਣਾ ਸਰੀਰ ਵੀ ਮਾਨਵਤਾ ਭਲਾਈ ਕਾਰਜ ਦੇ ਲੇਖੇ ਲਗਾ ਦਿੱਤਾ। ਮਾਤਾ ਕੁਸ਼ੱਲਿਆ ਦੇਵੀ ਇੰਸਾਂ ਪਤਨੀ ਸਵ: ਰਾਮ ਚੰਦ ਅਰੋੜਾ ਨੇ ਹਮੇਸ਼ਾ ਲੋਕ ਭਲਾਈ ਕਾਰਜਾਂ ’ਚ ਵੱਧ ਚੜ੍ਹ ਕੇ ਹਿੱਸਾ ਲਿਆ। ਜਿੱਥੇ ਵੀ ਕਿਤੇ ਇਨਸਾਨੀਅਤ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਮਾਤਾ ਕੁਸ਼ੱਲਿਆ ਦੇਵੀ ਇੰਸਾਂ ਉਸ ਨੂੰ ਆਪਣੇ ਹੱਥੋਂ ਜਾਣ ਨਹੀਂ ਸਨ ਦਿੰਦੇ। (Welfare Work)

ਉਨ੍ਹਾਂ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਉਨ੍ਹਾਂ ਦਾ ਮਿ੍ਰਤਕ ਸਰੀਰ ਮਾਨਵਤਾ ਦੇ ਲੇਖੇ ਲੱਗੇ, ਜਿਸ ਤਹਿਤ ਉਨ੍ਹਾਂ ਦੀ ਆਖਰੀ ਇੱਛਾ ਪੂਰੀ ਕਰਦੇ ਹੋਏ ੳਨ੍ਹਾਂ ਦੇ ਪਰਿਵਾਰ ਮੈਂਬਰ ਪੁੱਤਰ ਮਨਿੰਦਰ ਕੁਮਾਰ ਉਰਫ ਕਾਲਾ ਬੁੱਧ ਸਿੰਘ ਵਾਲਾ ਨੇ ਆਪਣੀ ਮਾਤਾ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਯੂਪੀ ਸਰਸਵਤੀ ਇੰਸਟੀਚਿਊਟ ਹੈਪਰ ਮੈਡੀਕਲ ਸਾਇੰਸ ਕਾਲਜ ਨੂੰ ਦਾਨ ਕਰ ਦਿੱਤੀ। (Welfare Work)

ਇਹ ਵੀ ਪੜ੍ਹੋ : ਨੂਹ ਹਿੰਸਾ : ਆਪ ਨੇਤਾ ’ਤੇ ਐੱਫ਼ਆਈਆਰ ਦਰਜ਼, ਬਜਰੰਗ ਦਲ ਵਰਕਰ ਦੇ ਕਤਲ ਦਾ ਦੋਸ਼, ਇੱਕ ਹੋਟਲ ਢਾਹਿਆ

ਇਸ ਮੌਕੇ ਧਰਮਪਾਲ ਭੰਡਾਰੀ, ਜਗਦੀਸ ਕਾਲੜਾ ਤੇ ਮਿੰਟੂ ਇੰਸਾਂ ਨੇ ਕਿਹਾ ਕਿ ਮਾਤਾ ਕੁਸ਼ੱਲਿਆ ਦੇਵੀ ਇੰਸਾਂ ਦੁਆਰਾ ਦਰਸਾਏ ਗਏ ਮਾਰਗ ’ਤੇ ਚੱਲ ਕੇ ਓਨ੍ਹਾਂ ਦੀ ਨੂੰਹ ਕਿਰਨਾ ਸੁਜਾਨ ਭੈਣ ਦੀ ਸੇਵਾ ਨਿਭਾ ਰਹੀ ਹੈ। ਇਸ ਮੌਕੇ ਪ੍ਰੇਮੀ ਵੀਰ ਗੁਰਪ੍ਰੀਤ ਸਿੰਘ ਇੰਸਾ, ਤਰਸੇਮ ਕਾਕਾ ਰਾਜੇਆਣਾ, ਰਿੰਕੂ ਅਗਰਵਾਲ, ਵੇਦ ਪ੍ਰਕਾਸ਼ ਤਨੇਜਾ, ਮਨੋਹਰ ਲਾਲ ਸ਼ਰਮਾ, ਹੈਪੀ ਘੋਲੀਆ, ਪਰਮਜੀਤ ਸਿੰਘ ਪੰਮਾ, ਗੁਰਜੰਟ ਸਿੰਘ ਸਮਾਧ ਭਾਈ ਆਦਿ ਪ੍ਰੇਮੀ ਵੀਰ ਹਾਜ਼ਰ ਸਨ।