2976 ਉਮੀਦਵਾਰਾਂ ਨੇ ਦਿੱਤੀ ਜੌਬ ਪ੍ਰੀਖਿਆ
- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਈ ਗਈ ਪ੍ਰੀਖਿਆ
- ਪ੍ਰੀਖਿਆਰਥੀ ਦੀ ਲਗਾਈ ਗਈ ਬਾਇਓਮੈਟ੍ਰਿਕ ਹਾਜਰੀ
ਫਾਜਿਲਕਾ (ਰਜਨੀਸ਼ ਰਵੀ)। ਮੁੱਖ ਮੰਤਰੀ ਭਗਵੰਤ ਮਾਨ ਦੀ ਰਹਿਨੁਮਾਈ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਸਿਰਤੋੜ ਉਪਰਾਲੇ ਕੀਤੇ ਜਾ ਰਹੇ ਹਨ।ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਵਿਚ ਕਲਰਕ ਦੀਆਂ ਅਸਾਮੀਆਂ ਨੂੰ ਭਰਨ ਲਈ ਅਧੀਨ ਸੇਵਾਵਾਂ ਚੋਣ ਬੋਰਡ ਰਾਹੀ ਕਲਰਕਾ ਦੀ ਭਰਤੀ ਆਰੰਭੀ ਗਈ ਹੈ। ਜਿਸ ਦੀ ਲਿਖਤੀ ਪ੍ਰੀਖਿਆ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਆਯੋਜਿਤ ਕੀਤੀ ਗਈ ਸੀ।
ਜਿਲ੍ਹਾ ਫਾਜਿਲਕਾ ਵਿੱਚ ਸਫਲਤਾ ਪੂਰਵਕ ਸੰਪਨ ਹੋਈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਕਮ ਨੋਡਲ ਅਫਸਰ ਪ੍ਰੀਖਿਆਂ ਡਾਂ ਸੁਖਵੀਰ ਸਿੰਘ ਬੱਲ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਕਮ ਸਹਾਇਕ ਨੋਡਲ ਅਫਸਰ ਪ੍ਰੀਖਿਆ ਪੰਕਜ਼ ਕੁਮਾਰ ਅੰਗੀ ਨੇ ਦੱਸਿਆ ਕਿ ਜਿਲ੍ਹਾ ਫਾਜਿਲਕਾ ਵਿੱਚ ਇਹ ਪ੍ਰੀਖਿਆ 13 ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਗਈ। 7 ਪ੍ਰੀਖਿਆ ਕੇਂਦਰ ਫਾਜ਼ਿਲਕਾ ਅਤੇ 6 ਪ੍ਰੀਖਿਆ ਕੇਂਦਰ ਅਬੋਹਰ ਵਿਖੇ ਬਣਾਏ ਗਏ ਸਨ।
ਜਿਲ੍ਹਾ ਫਾਜਿਲਕਾ ਵਿੱਚ ਇਸ ਪ੍ਰੀਖਿਆ 4679 ਵਿੱਚੋ 2976 ਪ੍ਰੀਖਿਆਰਥੀਆਂ ਹਾਜਰ ਹੋਏ ਅਤੇ 1703 ਪ੍ਰੀਖਿਆਰਥੀਆਂ ਗੈਰ ਹਾਜ਼ਰ ਰਹੇ।
ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾ ਸੁਖਵੀਰ ਸਿੰਘ ਬੱਲ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾ ਤੇ ਸਭ ਤਰਾ ਦੇ ਪੁਖਤਾ ਪ੍ਰਬੰਧ ਗਏ ਸਨ। ਪ੍ਰੀਖਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਵੱਲੋਂ ਵੱਖ ਵੱਖ ਪ੍ਰੀਖਿਆਂ ਕੇਂਦਰਾਂ ਦਾ ਦੌਰਾ ਕਰਕੇ ਪ੍ਰੀਖਿਆ ਦੀ ਨਿਗਰਾਨੀ ਕੀਤੀ ਗਈ। ਜਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਜਿਲ੍ਹਾ ਸਿਵਲ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਰਿਹਾ।
ਇਹ ਵੀ ਪੜ੍ਹੋ : Earthquake In Delhi-NCR: ਦਿੱਲੀ, ਹਰਿਆਣਾ, ਪੰਜਾਬ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ, ਲੋਕਾਂ ਵਿੱਚ ਦਹਿਸ਼ਤ
ਇਮਤਿਹਾਨ ਲਈ ਸੈਂਟਰ ਬਣਾਏ ਗਏ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਕੇਂਦਰ ਸੁਪਰਡੈਂਟ ,ਸਹਾਇਕ ਸੁਪਰਡੈਂਟ ਅਤੇ ਸਮੂਹ ਨਿਗਰਾਨ ਅਮਲੇ ਸਮੇਤ ਕੋਆਰਡੀਨੇਟਰ ਪ੍ਰੀਖਿਆਵਾਂ ਵਿਵੇਕ ਅਨੇਜਾ,ਪਵਨ ਕੁਮਾਰ ਲੈਕਚਰਾਰ ਕਮਰਸ, ਅਸ਼ੋਕ ਧਮੀਜਾ ਡੀਐਮ ਮੈਥ, ਰਾਜੇਸ਼ ਕੁੱਕੜ ਬੀ ਐਮ ਅੰਗਰੇਜ਼ੀ, ਨਵੀਨ ਬੱਬਰ ਬੀਐਮ ਅੰਗਰੇਜ਼ੀ, ਸਤਿੰਦਰ ਸਚਦੇਵਾ ਬੀ ਐਮ ਸਾਇੰਸ ਅਤੇ ਦਫ਼ਤਰੀ ਅਮਲੇ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ।