ਲੁਧਿਆਣਾ (ਜਸਵੀਰ ਸਿੰਘ ਗਹਿਲ)। ਤਲਾਸ਼ੀ ਮੁਹਿੰਮ ਦੌਰਾਨ ਜੇਲ ਪ੍ਰਸ਼ਾਸਨ ਨੂੰ ਵੱਖ ਵੱਖ ਬੈਰਕਾਂ ’ਚੋਂ 16 ਮੋਬਾਇਲ ਫੋਨਾਂ ਸਮੇਤ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਜੇਲ ਪ੍ਰਸ਼ਾਸਨ ਮੁਤਾਬਕ ਹਵਾਲਾਤੀਆਂ ਅਤੇ ਕੈਦੀਆਂ ਦੇ ਕਬਜੇ ਚੋਂ ਛੇ ਮੋਬਾਇਲ। ਜਦਕਿ 10 ਮੋਬਾਇਲ ਫੋਨ ਤੇ ਜਰਦੇ ਦੀਆਂ ਪੁੜੀਆਂ ਲਵਾਰਿਸ ਹਾਲਤ ’ਚ ਬਰਾਮਦ ਹੋਈਆਂ ਹਨ। (Central Jail)
ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਵੱਲੋਂ ਦਰਜ਼ ਕੀਤੇ ਗਏ ਮੁਕੱਦਮੇ ਅਨੁਸਾਰ ਸਹਾਇਕ ਸੁਪਰਡੈਂਟ ਸੁਖਦੇਵ ਸਿੰਘ ਵੱਲੋਂ ਮੌਸੂਲ ਹੋਇਆ ਕਿ ਜੇਲ ਅਧਿਕਾਰੀਆਂ ਵੱਲੋਂ 23 ਜੁਲਾਈ ਨੂੰ ਕੀਤੀ ਗਈ ਤਲਾਸ਼ੀ ਦੌਰਾਨ ਬੈਰਕਾਂ ਅਤੇ ਬਾਥਰੂਮਾਂ ਵਿੱਚੋਂ ਲਵਾਰਿਸ ਹਾਲਤ ਵਿੱਚ 10 ਮੋਬਾਇਲ ਫੋਨ ਬਰਾਮਦ ਹੋਏ ਸਨ। ਜਿਸ ਸਬੰਧੀ ਨਾਮਲੂਮ ਹਵਾਲਾਤੀ/ਕੈਦੀ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ। ਇਸੇ ਤਰਾਂ ਸਹਾਇਕ ਸੁਪਰਡੈਂਟ ਹਰਬੰਸ ਸਿੰਘ ਮੁਤਾਬਕ 31 ਜੁਲਾਈ ਨੂੰ ਵੀ ਤਲਾਸ਼ੀ ਮੁਹਿੰਮ ਦੌਰਾਨ ਜੇਲ ਅਧਿਕਾਰੀਆਂ ਨੂੰ ਸੁਖਵੰਤ ਸਿੰਘ ਉਰਫ਼ ਸੁੱਖਾ, ਗੁਰਜੀਤ ਸਿੰਘ ਪਾਸੋਂ 2 ਮੋਬਾਇਲ ਫੋਨ ਮਿਲੇ ਸਨ। (Central Jail)
ਇਹ ਵੀ ਪੜ੍ਹੋ : ਹਰਿਆਣਾ : ਨੂੰਹ ਹਿੰਸਾ ’ਤੇ ਪ੍ਰਸ਼ਾਸਨ ਦਾ ਵੱਡਾ ਐਕਸ਼ਨ
ਉਕਤ ਤੋਂ ਇਲਾਵਾ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਅਤੇ ਹਰਬੰਸ ਸਿੰਘ ਵੱਲੋਂ ਪ੍ਰਾਪਤ ਹੋਏ ਮੌਸੂਲ ਮੁਤਾਬਕ 1 ਅਗਸਤ ਨੂੰ ਕੇਂਦਰੀ ਜੇਲ ’ਚੋਂ ਚੈਕਿੰਗ ਦੌਰਾਨ 4 ਮੋਬਾਇਲ ਫੋਨ ਅਤੇ 75 ਪੁੜੀਆਂ ਜਰਦੇ ਦੀ ਬਰਾਮਦ ਹੋਈਆਂ ਸਨ। ਜਿਸ ਦੇ ਸਬੰਧ ਵਿੱਚ ਫਤਿਹਪਾਲ ਸਿੰਘ, ਪਵਨ ਕੁਮਾਰ ਅਤੇ ਸੋਹਣ ਸਿੰਘ ਉਰਫ਼ ਨੰਬਰਦਾਰ, ਸਰਬਜੀਤ ਸਿੰਘ ਉਰਫ਼ ਸਾਬੀ, ਸੁਖਦੇਵ ਸਿੰਘ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।