ਵੈਸਟਇੰਡੀਜ਼ ਨੂੰ 200 ਦੌੜਾਂ ਨਾਲ ਹਰਾਇਆ
- ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ, ਸੰਜੂ ਸੈਮਸਨ ਅਤੇ ਹਾਰਦਿਕ ਪਾਂਡਿਆ ਨੇ ਅਰਧ ਸੈਂਕੜੇ ਜੜੇ
ਪੋਰਟ ਆਫ ਸਪੇਨ। ਪੋਰਟ ਆਫ ਸਪੇਨ ਵਿੱਚ ਭਾਰਤੀ ਟੀਮ ਨੇ ਵਨਡੇ ਸੀਰੀਜ਼ ਦੇ ਤੀਜੇ ਅਤੇ ਫੈਸਲਾਕੁੰਨ ਮੈਚ ‘ਚ ਵੈਸਟਇੰਡੀਜ਼ ਨੂੰ 200 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਵਨਡੇ ਸੀਰੀਜ਼ ਵੀ ਜਿੱਤ ਲਈ ਹੈ। ਟੀਮ ਨੇ ਵੈਸਟਇੰਡੀਜ਼ ਨੂੰ 2-1 ਨਾਲ ਹਰਾਇਆ। ਭਾਰਤ ਨੇ ਵੈਸਟਇੰਡੀਜ਼ ਤੋਂ ਲਗਾਤਾਰ 14ਵੀਂ ਸੀਰੀਜ਼ ਜਿੱਤੀ ਹੈ। ਇਸ ਤੋਂ ਪਹਿਲਾਂ ਭਾਰਤ ਨੇ ਟੈਸਟ ਸੀਰੀਜ਼ 1-0 ਨਾਲ ਜਿੱਤ ਸੀ। (Ishan Kishan)
ਭਾਰਤ ਨੇ ਤੀਜੇ ਵਨਡੇ ਵਿੱਚ ਵੈਸਟਇੰਡੀਜ਼ ਖ਼ਿਲਾਫ਼ 351 ਦੌੜਾਂ ਬਣਾਈਆਂ। ਇਸ ‘ਚ ਕਿਸੇ ਵੀ ਬੱਲੇਬਾਜ਼ ਨੇ ਸੈਂਕੜਾ ਨਹੀਂ ਲਗਾਇਆ। ਈਸ਼ਾਨ ਕਿਸ਼ਨ, ਸ਼ੁਭਮਨ ਗਿੱਲ, ਸੰਜੂ ਸੈਮਸਨ ਅਤੇ ਹਾਰਦਿਕ ਪਾਂਡਿਆ ਨੇ ਅਰਧ ਸੈਂਕੜੇ ਲਗਾਏ। ਜਵਾਬ ’ਚ ਵੈਸਟਇੰਡੀਜ਼ ਦੀ ਟੀਮ 151 ਦੌੜਾਂ ’ਤੇ ਹੀ ਸਿਮਟ ਗਈ ਅਤੇ ਵੈਸਟਇੰਡੀਜ਼ ਨੂੰ 200 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵੈਸਟਇੰਡੀਜ਼ ਖਿਲਾਫ ਘਰੇਲੂ ਮੈਦਾਨ ‘ਤੇ ਭਾਰਤ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਇੰਨਾ ਹੀ ਨਹੀਂ ਟੀਮ ਇੰਡੀਆ ਨੇ ਵਿੰਡੀਜ਼ ਤੋਂ ਲਗਾਤਾਰ 13ਵੀਂ ਵਨਡੇ ਸੀਰੀਜ਼ ਵੀ ਜਿੱਤੀ ਹੈ। ਟੀਮ ਆਖਰੀ ਵਾਰ 2006 ਵਿੱਚ ਹਾਰੀ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਾਸੀਆਂ ਨੂੰ ਦਿੱਤਾ ਚਾਰ ਕਰੋੜ ਰੁਪਏ ਦਾ ਤੋਹਫਾ
ਈਸ਼ਾਨ ਕਿਸ਼ਨ ਨੇ ਵੈਸਟਇੰਡੀਜ਼ ਖਿਲਾਫ ਲਗਾਤਾਰ 3 ਵਨਡੇ ਮੈਚਾਂ ‘ਚ 50 ਦੌੜਾਂ ਬਣਾਈਆਂ। ਹੁਣ ਈਸ਼ਾਨ ਵਨਡੇ ਸੀਰੀਜ਼ ਦੇ ਤਿੰਨੋਂ ਮੈਚਾਂ ‘ਚ 50 ਦੌੜਾਂ ਬਣਾਉਣ ਵਾਲਾ ਛੇਵਾਂ ਭਾਰਤੀ ਬਣ ਗਿਆ ਹੈ। ਕ੍ਰਿਸ਼ਣਾਮਾਚਾਰੀ ਸ਼੍ਰੀਕਾਂਤ, ਦਿਲੀਪ ਵੇਂਗਸਰਕਰ, ਮੁਹੰਮਦ ਅਜ਼ਹਰੂਦੀਨ, ਐਮਐਸ ਧੋਨੀ ਅਤੇ ਸ਼੍ਰੇਅਸ ਅਈਅਰ ਈਸ਼ਾਨ ਤੋਂ ਪਹਿਲਾਂ ਇਹ ਕਾਰਨਾਮਾ ਕਰ ਚੁੱਕੇ ਹਨ। ਹਾਲਾਂਕਿ ਈਸ਼ਾਨ ਵੈਸਟਇੰਡੀਜ਼ ਖਿਲਾਫ ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ ਹਨ।
ਈਸ਼ਾਨ ਕਿਸ਼ਨ ਨੇ ਕੀਤੀ ਧੋਨੀ ਦੀ ਬਰਾਬਰੀ (Ishan Kishan)
ਵਿਕਟਕੀਪਰ ਈਸ਼ਾਨ ਕਿਸ਼ਨ ਨੇ ਸਾਬਕਾ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਬਰਾਬਰੀ ਕੀਤੀ। ਈਸ਼ਾਨ ਨੇ ਵੈਸਟਇੰਡੀਜ਼ ‘ਚ ਤੀਜੀ ਵਾਰ ਵਨਡੇ ‘ਚ 50 ਦੌੜਾਂ ਬਣਾਈਆਂ। ਵਿਕਟਕੀਪਰ ਐਮਐਸ ਧੋਨੀ ਦੇ ਵੀ ਵੈਸਟਇੰਡੀਜ਼ ਵਿੱਚ ਸਿਰਫ਼ 3 ਫਿਫਟੀ ਪਲੱਸ ਸਕੋਰ ਹਨ। ਭਾਰਤ ਦੇ ਵਿਕਟਕੀਪਰ ਬੱਲੇਬਾਜ਼ਾਂ ਵਿੱਚ ਸੰਜੂ ਸੈਮਸਨ ਅਤੇ ਪਾਰਥਿਵ ਪਟੇਲ ਦਾ ਨਾਂ ਇਨ੍ਹਾਂ ਦੋਵਾਂ ਤੋਂ ਬਾਅਦ ਆਉਂਦਾ ਹੈ। ਸੈਮਸਨ ਨੇ ਦੋ ਵਾਰ ਅਤੇ ਪਾਰਥਿਵ ਨੇ ਇਕ ਵਾਰ ਅਜਿਹਾ ਕੀਤਾ ਹੈ।
ਯੁਵਰਾਜ ਸਿੰਘ ਅਤੇ ਦਿਨੇਸ਼ ਕਾਰਤਿਕ ਦਾ ਰਿਕਾਰਡ ਟੁੱਟਿਆ
ਤੀਜੇ ਵਨਡੇ ‘ਚ ਸ਼ੁਭਮਨ ਗਿੱਲ ਅਤੇ ਈਸ਼ਾਨ ਕਿਸ਼ਨ ਵਿਚਾਲੇ 143 ਦੌੜਾਂ ਦੀ ਸਾਂਝੇਦਾਰੀ ਹੋਈ ਸੀ। ਇਸ ਨਾਲ ਗਿੱਲ-ਕਿਸ਼ਨ ਦੀ ਜੋੜੀ ਵੈਸਟਇੰਡੀਜ਼ ‘ਚ ਭਾਰਤ ਲਈ ਸਭ ਤੋਂ ਵੱਡੀ ਸਾਂਝੇਦਾਰੀ ਕਰਨ ਵਾਲੀ ਭਾਰਤੀ ਜੋੜੀ ਬਣ ਗਈ। ਦੋਵਾਂ ਨੇ ਯੁਵਰਾਜ ਸਿੰਘ ਅਤੇ ਦਿਨੇਸ਼ ਕਾਰਤਿਕ ਦਾ ਰਿਕਾਰਡ ਤੋੜ ਦਿੱਤਾ। ਦੋਵਾਂ ਨੇ 2009 ‘ਚ 135 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।