ਮੂਸੇਵਾਲਾ ਕਤਲ ਦਾ ਮਾਸਟਰਮਾਈਂਡ ਭਾਰਤ ਪਹੁੰਚਿਆ, ਲਾਰੈਂਸ ਦਾ ਭਾਣਜਾ ਅਜਰਬੈਜਾਨ ਤੋਂ ਕਾਬੂ

Lawrence Bishnoi

ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Moosewala) ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਸਚਿਨ ਥਾਪਨ ਨੂੰ ਅੱਜ ਭਾਰਤ ਲਿਆਂਦਾ ਗਿਆ। ਦਿੱਲੀ ਏਅਰਪੋਰਟ ’ਤੇ ਸਖ਼ਤ ਸੁਰੱਖਿਆ ਦਰਮਿਆਨ ਉਸ ਨੂੰ ਸਪੈਸ਼ਲ ਸੈੱਲ ਟੀਮ ਲੈ ਕੇ ਪਹੁੰਚੀ। ਸਚਿਨ ਨੂੰ ਭਾਰਤ ਲਿਆਉਣ ਲਈ ਸੁਰੱਖਿਆ ਏਜੰਸੀਆਂ ਦੀ ਟੀਮ ਅਜਰਬੈਜਾਨ ਪਹੁੰਚੀ ਸੀ।

ਸਚਿਨ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਾਣਜਾ ਹੈ। ਉਹ ਮੂਸੇਵਾਲਾ ਹੱਤਿਆਕਾਂਡ ਦੀ ਸਾਜਿਸ਼ ਰਣ ਵਾਲਿਆਂ ’ਚ ਸ਼ਾਮਲ ਹੈ। ਕਤਲ ਤੋਂ ਕੁਝ ਸਮਾਂ ਪਹਿਲਾਂ ਉਹ ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ ਦੇ ਨਾਲ ਜਾਅਲੀ ਪਾਸਪੋਰਟ ’ਤੇ ਵਿਦੇਸ਼ ਭੱਜ ਗਿਆ ਸੀ। ਉਸ ਦਾ ਨਾਂਅ ਮੂਸੇਵਾਲਾ ਹੱਤਿਆਕਾਂਡ ਦੀ ਐੱਫ਼ਆਈਆਰ ਅਤੇ ਚਾਰਜਜਸ਼ੀਟ ’ਚ ਸ਼ਾਮਲ ਹੈ।

ਦੱਸਿਆ ਜਾ ਰਿਹਾ ਹੈ ਕਿ ਸਚਿਨ ਨੇ ਦੁਬੱਈ ਬੇਸਡ ਦਿੱਲੀ ਦੇ ਕਾਰੋਬਾਰੀ ਤੋਂ 50 ਕਰੋੜ ਦੀ ਫਿਰੌਤੀ ਵੀ ਮੰਗੀ ਸੀ। ਕਾਰੋਬਾਰੀ ਦਾ ਨਾਂਅ ਗੈਲਨ ਦੱਸਿਆ ਜਾ ਰਿਹਾ ਹੈ। ਟੀ-10 ਟੀਮ ਦੇ ਮਾਲਕ ਤੋਂ 50 ਕਰੋੜ ਰੁਪਏ ਫਿਰੌਤੀ ਮੰਗਣ ਦੀ ਕਾਲ ਰਿਕਾਰਡਿੰਗ ਵੀ ਕਾਫ਼ੀ ਚਰਚਾ ’ਚ ਰਹੀ ਸੀ। ਇਸੇ ਮਾਮਲੇ ’ਚ ਸਚਿਨ ਨੂੰ ਫੜਿਆ ਗਿਆ ਹੈ।

ਦਿੱਲੀ ਦੇ ਸੰਗਮ ਵਿਹਰ ਦੇ ਪਤੇ ’ਤੇ ਬਣਿਆ ਫਰਜ਼ੀ ਪਾਸਪੋਰਟ | Moosewala

ਗੈਂਗਸਟਰ ਸਚਿਨ ਦਾ ਫਰਜ਼ੀ ਪਾਸਪੋਰਟ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਦੇ ਇੱਕ ਪਤੇ ’ਤੇ ਬਣਾਇਆ ਗਿਆ ਸੀ। ਇਸ ਫਰਜ਼ੀ ਪਾਸਪੋਰਟ ’ਚ ਸਚਿਨ ਦਾ ਨਕੀ ਨਾਂਅ ਤਿਲਕ ਰਾਜ ਟੁਟੇਜਾ ਲਿਖਿਆ ਸੀ। ਇਸ ਦੀ ਜਾਣਕਾਰੀ ਏਜੰਸੀਆਂ ਨੂੰ ਉਦੋਂ ਮਿਲੀ ਜਦੋਂ ਪੁਲਿਸ ਨੇ ਗੈਂਗਸਟਰਜ਼ ਨੂੰ ਫਰਜ਼ੀ ਪਾਸਪੋਰਟ ਬਣਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਮਾਮਲੇ ’ਚ ਪੁਲਿਸ ਨੇ ਔਰਤ ਸਮੇਤ 5 ਜਣਿਆਂ ਨੂੰ ਗਿ੍ਰਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਘਟਿਆ ਐੱਲਪੀਜੀ ਸਿਲੰਡਰ