ਫਾਜਿਲਕਾ (ਰਜਨੀਸ਼ ਰਵੀ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿਖਿਆਵਾ ’ਤੇ ਚੱਲਦੇ ਹੋਏ ਪ੍ਰੇਮੀ ਟੇਕ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਚੱਕੜਾ ਨੂੰ ਮਿਲ ਮੋਬਾਈਲ ਫੋਨ ਅਸਲੀ ਮਾਲਿਕ ਦਾ ਪਤਾ ਕਰਕੇ ਵਾਪਿਸ ਕਰ ਦਿੱਤਾ। ਇਸ ਸੰਬਧੀ ਜਾਣਕਾਰੀ ਦਿੰਦਿਆਂ 85 ਮੈਂਬਰ ਸਤੀਸ਼ ਬਜਾਜ ਇੰਸਾਂ ਨੇ ਦੱਸਿਆ ਕਿ ਮਮਤਾ ਰਾਣੀ ਪੁੱਤਰੀ ਮਹੀ ਰਾਮ ਵਾਸੀ ਕਾਲਾ ਟਿੱਬਾ ਦਾ ਫੋਨ ਗੁੰਮ ਗਿਆ ਸੀ ਜੋ ਕਿ ਪ੍ਰੇਮੀ ਟੇਕ ਸਿੰਘ ਪੁੱਤਰ ਜੁਗਿੰਦਰ ਸਿੰਘ ਵਾਸੀ ਚੱਕੜਾ ਨੂੰ ਮਿਲ ਗਿਆ। (Honesty)
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਲਏ ਗਏ ਅਹਿਮ ਫ਼ੈਸਲੇ, ਆਟਾ ਦਾਲ ’ਤੇ ਆਇਆ ਵੱਡਾ ਅਪਡੇਟ
ਪ੍ਰੇਮੀ ਟੇਕ ਸਿੰਘ ਨੇ ਸਤਿਗੁਰ ਦੇ ਬਚਨਾਂ ’ਤੇ ਚਲਦੇ ਹੋਏ ਮੁਬਾਇਲ ਅਸਲੀ ਮਾਲਕ ਨੂੰ ਵਾਪਸ ਕੀਤਾ ਗਿਆ। ਜਿਸ ਮੋਬਾਇਲ ਮਾਲਕ ਵਲੋ ਪ੍ਰੇਮੀ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ 157 ਕਾਰਜ ਚਲਾਏ ਜਾ ਰਹੇ ਹਨ। ਜਿਨ੍ਹਾਂ ਵਿੱਚ ਮਜਲੂਮਾਂ ਦੀ ਰੱਖਿਆ ਕਰਨਾ ਤੇ ਲੋੜਵੰਦਾਂ ਦੀ ਮੱਦਦ ਕਰਨਾ ਮੁੱਖ ਹੈ। ਇਨ੍ਹਾਂ ਵਿੱਚੋਂ ਹੀ ਇੱਕ ਕਾਰਜ ਹੈ ਇਮਾਨਦਾਰੀ ਦਿਖਾਉਣੀ ਤੇ ਪਰਾਇਆ ਹੱਕ ਨਾ ਖਾਣਾ। ਇਸੇ ਨੂੰ ਮੁੱਖ ਰੱਖਦੇ ਹੋਏ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਭਲਾਈ ਕਾਰਜਾਂ ਵਿੱਚ ਜੁਟੇ ਹੋਏ ਹਨ।