‘ਕੈਨੇਡਾ ਵਾਲਾ ਭਤੀਜਾ ਬੋਲਦਾਂ, ਅੰਕਲ ਢਾਈ ਲੱਖ ਦੀ ਲੋੜ ਹੈ’

Froud Call

ਫੋਨਕਰਤਾ ਨੌਸ਼ਰਬਾਜ ਨੇ ਗੱਲਾਂ ’ਚ ਫ਼ਸਾ ਕੇ ਬਜ਼ੁਰਗ ਨਾਲ ਕੀਤੀ ਧੋਖਾਧੜੀ; ਮਹਿਲਾ ਸਮੇਤ 3 ਵਿਰੁੱਧ ਕੇਸ | Froud Call

ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੁਝ ਨੌਸ਼ਰਬਾਜਾਂ ਨੇ ‘ਕੈਨੇਡਾ ਵਾਲਾ ਭਤੀਜਾ’ ਬਣ ਕੇ ਸਥਾਨਕ ਸ਼ਹਿਰ ਦੇ ਵਾਸੀ ਇੱਕ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਲਿਆ ਅਤੇ ਢਾਈ ਲੱਖ ਰੁਪਏ ਆਪਣੇ ਖਾਤੇ ’ਚ ਟਰਾਂਸਫਰ ਕਰਵਾ ਲਏ। ਆਪਣੀ ਨਾਲ ਹੋਈ ਧੋਖਾਧੜੀ ਦਾ ਅਹਿਸਾਸ ਹੁੰਦਿਆਂ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਤੇ ਪੁਲਿਸ ਨੇ ਇੱਕ ਸਾਲ ਪਿੱਛੋਂ ਇੱਕ ਮਹਿਲਾ ਸਮੇਤ 3 ਖਿਲਾਫ਼ ਮਾਮਲਾ ਦਰਜ਼ ਕੀਤਾ। (Froud Call)

ਅਮਨ ਨਗਰ ਜਲੰਧਰ ਬਾਈਪਾਸ ਲੁਧਿਆਣਾ ਵਾਸੀ ਇੰਦੂ ਬਾਲਾ ਨੇ ਦੱਸਿਆ ਕਿ ਉਸਦੇ ਪਿਤਾ ਜੋਗਿੰਦਰਪਾਲ ਬਹੁਤੇ ਪੜੇ- ਲਿਖੇ ਨਹੀਂ। ਜਿੰਨਾਂ ਦੇ ਮੋਬਾਇਲ ’ਤੇ 27 ਜੂਨ 2022 ਨੂੰ ਫੋਨ ਨੰਬਰ: +1 (807) 907-7040 ਤੋਂ ਫੋਨ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਉਸਦੇ ਪਿਤਾ ਦਾ ਕੈਨੇਡਾ ਵਾਲਾ ਭਤੀਜਾ ਦੱਸਿਆ ਅਤੇ ਇੱਧਰ- ਉੱਧਰ ਦੀਆਂ ਗੱਲਾਂ ’ਚ ਲਾ ਕੇ ਪੈਸਿਆਂ ਦੀ ਲੋੜ ਹੋਣ ਦੀ ਗੱਲ ਆਖੀ। ਬਿਆਨਕਰਤਾ ਮੁਤਾਬਕ ਫੋਨਕਰਤਾ ਨੌਸ਼ਰਬਾਜ ਨੇ ਜੋਗਿੰਦਰਪਾਲ ਨੂੰ ਕਿਹਾ ਕਿ ਉਹ ਕੁੱਝ ਦਿਨ ਬਾਅਦ ਹੀ ਇੰਡੀਆ ਆ ਰਹੇ ਹਨ ਪਰ ਇਸ ਤੋਂ ਪਹਿਲਾਂ ਉਸਦੇ ਇੱਕ ਜਾਣਕਾਰ ਨੂੰ ਪੈਸਿਆਂ ਦੀ ਲੋੜ ਹੈ ਜੋ ਉਹ ਇੰਡੀਆ ਆਉਣ ’ਤੇ ਉਨਾਂ ਨੂੰ ਵਾਪਸ ਕਰ ਦੇਣਗੇ।

ਰਿਸਤੇਦਾਰ ਦੇ ਨਾਂਅ ਦਾ ਫਾਇਦਾ

ਇਸ ਪਿੱਛੋਂ ਫੋਨਕਰਤਾ ਨੇ ਉਨਾਂ ਦੇ ਪਿਤਾ ਨੂੰ ਤਿੰਨ ਵੱਖ ਵੱਖ ਬੈਂਕਾਂ ਦੇ ਅਕਾਊਂਟ ਨੰਬਰ ਦਿੱਤੇ ਤੇ ਪੇਮੈਂਟ ਪਾਉਣ ਲਈ ਆਖਿਆ। ਪੀੜਤ ਦੀ ਧੀ ਇੰਦੂ ਬਾਲਾ ਨੇ ਦੱਸਿਆ ਕਿ ਉਨਾਂ ਦੇ ਕਈ ਰਿਸਤੇਦਾਰ ਤੇ ਸਨੇਹੀ ਵਿਦੇਸ਼ ਗਏ ਹੋਏ ਹਨ। ਜਿੰਨਾਂ ਵਿੱਚੋਂ ਰਿਸਤੇ ’ਚ ਭਤੀਜਾ ਲੱਗਦੇ ਰਿਸਤੇਦਾਰ ਦੇ ਨਾਂਅ ਦਾ ਫਾਇਦਾ ਉਠਾਉਂਦਿਆਂ ਫੋਨਕਰਤਾ ਨੌਸ਼ਰਬਾਜ ਨੇ ਉਨਾਂ ਦੇ ਪਿਤਾ ਨੂੰ ਆਪਣੀਆਂ ਗੱਲਾਂ ’ਚ ਫ਼ਸਾ ਕੇ ਉਨਾਂ ਦੇ ਪਿਤਾ ਜੋਗਿੰਦਰਪਾਲ ਤੋਂ ਐਸਬੀਆਈ ਬ੍ਰਾਂਚ ਗਹਿਰੀ ਬਿਹਾਰ ਦੇ ਖਾਤਾ ਨੰਬਰ: 39583799076, ਯੂਨੀਅਨ ਬੈਂਕ ਦੇ ਖਾਤਾ ਨੰਬਰ 537102010025674 (ਆਈਐਫ਼ਐਸਸੀ ਕੋਡ ਯੂਬੀਆਈਐਨ 0553714) ਤੋਂ ਇਲਾਵਾ ਕੈਨਰਾ ਬੈਂਕ ਦੇ ਖਾਤਾ ਨੰਬਰ: 110042672223 (ਆਈਐਫ਼ਐਸਸੀ ਕੋਡ ਸੀਐਨਆਰਬੀ 0005276) ਵਿੱਚ ਕੁੱਲ ਢਾਈ ਲੱਖ ਰੁਪਏ ਦੀ ਰਕਮ ਟਰਾਂਸਫ਼ਰ ਕਰਵਾ ਲਈ। ਪਰਿਵਾਰ ’ਚ ਗੱਲ ਕੀਤੀ ਤਾਂ ਉਨਾਂ ਨੂੰ ਆਪਣੇ ਨਾਲ ਹੋਈ ਧੋਖਾਧੜੀ ਦਾ ਅਹਿਸਾਸ ਹੋਇਆ।

ਇਹ ਵੀ ਪੜ੍ਹੋ : ਰੇਤ ਕੱਢਣ ਲਈ ਵਰਤੀ ਜਾ ਰਹੀ ਮਸ਼ੀਨ ਟਰੈਕਟਰ-ਟਰਾਲੇ ਸਮੇਤ ਤਿੰਨ ਕਾਬੂ

ਜਿਸ ਪਿੱਛੋਂ ਫੋਨਕਰਤਾ ਨੌਸ਼ਰਬਾਜ ਵਿਰੁੱਧ ਕਾਰਵਾਈ ਲਈ ਉਨਾਂ ਸਲੇਮ ਟਾਬਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਿੰਨਾਂ ਵੱਲੋਂ ਤਕਰੀਬਨ ਇੱਕ ਸਾਲ ਦੀ ਪੜਤਾਲ ਉਪਰੰਤ ਮਾਮਲਾ ਦਰਜ਼ ਕੀਤਾ ਗਿਆ ਹੈ। ਏ.ਸੀ.ਪੀ. ਮਨਿੰਦਰ ਬੇਦੀ ਦਾ ਕਹਿਣਾ ਹੈ ਕਿ ਪੁਲਿਸ ਨੇ ਇੰਦੂ ਬਾਲਾ ਦੀ ਸ਼ਿਕਾਇਤ ’ਤੇ ਅੰਗੂਰੀ ਦੇਵੀ ਵਾਸੀ ਪਿੰਡ ਮਜਹਾਰੀਆ ਸ਼ੇਖ (ਬਿਹਾਰ), ਪੰਕਜ ਕੁਸ਼ਵਾਹਾ ਵਾਸੀ 3493 ਬਖੇੜਾ ਪਠਾਨੀ ਭੇਲ (ਭੋਪਾਲ) ਤੇ ਅਨਮੋਲ ਕੁਮਾਰ ਮਿਸ਼ਰਾ ਵਾਸੀ 06 ਰਾਮ ਨਗਰ ਖਜੂਰੀ ਅਵਾਦਪੁਰੀ (ਭੋਪਾਲ) ਖਿਲਾਫ਼ ਧੋਖਾਧੜੀ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਮੁਤਾਬਕ ਮਾਮਲੇ ’ਚ ਹਾਲੇ ਤੱਕ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀ ਹੋਈ।