ਸਕੂਲ ਭਲਾਈ ਲਈ ਅਧਿਆਪਕਾਂ ਅਤੇ ਵਿਦਿਆਰਥਣਾਂ ਵੱਲੋਂ ਵੱਡਮੁੱਲਾ ਯੋਗਦਾਨ
(ਸੁਭਾਸ਼ ਸ਼ਰਮਾ) ਕੋਟਕਪੂਰਾ । ਪਿਛਲੇ ਦਿਨੀਂ ਹੋਈਆਂ ਭਾਰੀ ਬਰਸਾਤਾਂ ਕਾਰਨ ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਕਾਫੀ ਜ਼ਿਆਦਾ ਨੁਕਸਾਨ ਹੋਇਆ। (Kotakpura News) ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤ ਨਾਲ ਸਕੂਲ ਦੀ ਕੰਧ ਡਿੱਗਣ ਕਰਕੇ ਸਕੂਲ ਵਿੱਚ 4ਤੋਂ 5 ਫੁੱਟ ਤੱਕ ਪਾਣੀ ਭਰ ਗਿਆ ਜਿਸ ਨਾਲ ਸਕੂਲ ਦੇ ਬਹੁਤ ਸਾਰੇ ਰਿਕਾਰਡ, ਫਰਨੀਚਰ, ਜਰਨੇਟਰ ,ਪਾਣੀ ਵਾਲੇ ਆਰ. ਓ. ਮੋਟਰਾਂ ਅਤੇ ਸਕੂਲ ਦੀ ਬਿਲਡਿੰਗ ਦਾ ਭਾਰੀ ਨੁਕਸਾਨ ਹੋਇਆ।
ਪ੍ਰਿੰਸੀਪਲ ਵੱਲੋਂ ਸਕੂਲ ਦੀਆਂ ਮੁਢਲੀਆਂ ਲੋੜਾਂ ਦੀ ਤੁਰੰਤ ਪੂਰਤੀ ਲਈ ਸਟਾਫ ਨੂੰ ਸਹਿਯੋਗ ਲਈ ਅਪੀਲ ਕੀਤੀ ਜਿਸ ਵਿੱਚ ਅਧਿਆਪਕਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਪਾਇਆ ਗਿਆ, ਵਿਦਿਆਰਥਣਾਂ ਅਤੇ ਮਾਪਿਆਂ ਵੱਲੋਂ ਵੀ ਸਵੈ-ਇੱਛਾਂ ਨਾਲ ਸਕੂਲ ਦੀ ਭਲਾਈ ਲਈ ਸਹਾਇਤਾ ਰਾਸ਼ੀ ਦਿੱਤੀ ਗਈ, ਇਸ ਤਰ੍ਹਾਂ ਕੁੱਲ 1 ਲੱਖ 33 ਹਜ਼ਾਰ ਰੁਪਏ ਇਕੱਤਰ ਕਰਕੇ ਸਕੂਲ ਦੀ ਭਲਾਈ ਲਈ ਕਾਰਜ ਆਰੰਭੇ ਗਏ।
ਅੱਜ ਵਿਦਿਆਰਥਣਾ ਵੱਲੋਂ ਸਹਾਇਤਾ ਰਾਸ਼ੀ ਸੌਂਪਣ ਸਮੇਂ ਪ੍ਰਿੰਸੀਪਲ ਵੱਲੋਂ ਸਮੁੱਚੇ ਸਟਾਫ, ਵਿਦਿਆਰਥਣਾ, ਮਾਪਿਆਂ ਅਤੇ ਹੋਰ ਸਹਿਯੋਗੀ ਸੱਜਣਾ ਵੱਲੋਂ ਸਹਾਇਤਾ ਰਾਸ਼ੀ ਦੇਣ ਲਈ ਧੰਨਵਾਦ ਕੀਤਾ। (Kotakpura News) ਇਸ ਮੌਕੇ ਸ੍ਰੀ ਮਨੋਹਰ ਲਾਲ, ਪਰਮਜੀਤ ਸਿੰਘ, ਨਵਦੀਪ ਕੱਕੜ, ਚੰਦਨ ਸਿੰਘ, ਪਵਨਜੀਤ ਕੌਰ, ਪਰਮਜੀਤ ਕੌਰ, ਚੰਦਨ ਸੋਢੀ, ਬਲਜੀਤ ਰਾਣੀ, ਹਰਵਿੰਦਰ ਕੌਰ ਰਜਨੀ ,ਮੰਜ਼ਲੀ, ਪਵਨ ਕੁਮਾਰ, ਜਸਦੀਪ ਸਿੰਘ,ਕੁਲਵਿੰਦਰ ਸਿੰਘ, ਵਿਵੇਕ ਕਪੂਰ, ਰਾਜਿੰਦਰ ਸਿੰਘ ਨਰਪਿੰਦਰ ਸ਼ਰਮਾ ਅਤੇ ਸਮੁੱਚਾ ਸਟਾਫ ਹਾਜ਼ਰ ਸੀ।