ਕੁਲੈਕਟਰ ਰੇਟ ਘਟਾਉਣ ਦੀ ਕੀਤੀ ਮੰਗ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਕੁਲੈਕਟਰ ਰੇਟ ਨੂੰ ਲੈ ਕੇ ਨਿਊ ਮਾਧੋਪੁਰੀ ਮੁਹੱਲੇ ਦੇ ਵਸਨੀਕਾਂ ਨੇ ਡਿਪਟੀ ਕਮਿਸ਼ਨਰ ਦਾ ਦਰਵਾਜਾ ਖੜ੍ਹਕਾਇਆ ਹੈ। ਅਭਿਸ਼ੇਕ ਬਹਿਲ, ਭਾਰਤ ਭੂਸ਼ਣ, ਅਮਿਤ ਗੁਪਤਾ ਤੇ ਕੁਨਾਲ ਕਪੂਰ ਨੇ ਦੱਸਿਆ ਕਿ ਨਿਊ ਮਾਧੋਪੁਰੀ ਦਾ ਇਲਾਕਾ ਬੁੱਢੇ ਨਾਲੇ ਦੇ ਨਾਲ ਲੱਗਦਾ ਹੈ, ਜਿਸ ਕਰਕੇ ਉਹਨਾਂ ਨੂੰ ਹਰ ਸਾਲ ਬਰਸਾਤੀ ਪਾਣੀ ਦੀ ਮਾਰ ਝੱਲਣੀ ਪੈਂਦੀ ਹੈ। ਇਸ ਤੋਂ ਇਲਾਵਾ ਇਸ ਇਲਾਕੇ ਅੰਦਰ ਕੋਈ ਵੀ ਸ਼ਾਪਿੰਗ ਮਾਲ ਜਾਂ ਕਲੋਨੀ ਵੀ ਨਹੀਂ ਹੈ ਬਾਵਜੂਦ ਇਸ ਦੇ 2022-23 ਦੀ ਜਾਰੀ ਲਿਸਟ ਵਿੱਚ ਕੁਲੈਕਟਰ ਰੇਟਾਂ ਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। (Ludhiana News)
ਜਿਸ ਕਾਰਨ ਇਲਾਕੇ ਦੇ ਵਸਨੀਕ ਆਪਣੀ ਪ੍ਰਾਪਰਟੀ ਵੇਚਣ ਅਸਮਰੱਥ ਹੋ ਗਏ ਹਨ। ਉਕਤ ਨੇ ਦੱਸਿਆ ਕਿ ਨਿਊ ਮਾਧੋਪੁਰੀ ਦੇ ਕੁਲੈਕਟਰ ਰੇਟ ਪੁਰਾਣੀ ਮਾਧੋਪੁਰੀ ਦੇ ਬਰਾਬਰ ਕਰ ਦਿਤੇ ਗਏ ਹਨ ਜਦਕਿ ਦੋਵਾਂ ਵਿਚ ਇੱਕ ਕਿਲੋਮੀਟਰ ਦਾ ਫਾਸਲਾ ਹੈ। ਉਹਨਾਂ ਦੱਸਿਆ ਕਿ ਪੁਰਾਣੀ ਮਾਧੋਪੁਰੀ ਡਵੀਜ਼ਨ ਨੰਬਰ 3 ਦੇ ਅਧਿਕਾਰ ਖੇਤਰ ਚ ਆਉਂਦੀ ਹੈ ਤੇ ਨਿਊ ਮਾਧੋਪੁਰੀ ਥਾਣਾ ਦਰੇਸੀ (ਸੁੰਦਰ ਨਗਰ) ਦੀ ਹੱਦਬੰਧੀ ਦਾ ਹਿੱਸਾ ਹੈ।
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਉਹਨਾਂ ਦੱਸਿਆ ਕਿ ਪਹਿਲਾਂ ਜੋ ਰਿਹਾਇਸ਼ੀ ਦਾ ਕੁਲੈਕਟਰ ਰੇਟ 7 ਹਜ਼ਾਰ, ਇੰਡਸਟਰੀ 14 ਹਜ਼ਾਰ ਤੇ ਕਮਰਸ਼ੀਅਲ 19 ਹਜ਼ਾਰ ਰੁਪਏ ਸੀ, ਹੁਣ ਕ੍ਰਮਵਾਰ 23 ਹਜ਼ਾਰ, 49 ਹਜ਼ਾਰ ਤੇ 67 ਹਜ਼ਾਰ ਕਰ ਦਿੱਤਾ ਗਿਆ ਹੈ। ਉਹਨਾਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੂੰ ਮੰਗ ਪੱਤਰ ਸੌਂਪ ਕੇ ਨਿਊ ਮਾਧੋਪੁਰੀ ਇਲਾਕੇ ਦੇ ਕੁਲੈਕਟਰ ਰੇਟ ਤੁਰੰਤ ਘਟਾਉਣ ਦੀ ਮੰਗ ਕੀਤੀ। ਇਸ ਮੌਕੇ ਗੌਤਮ, ਕਮਲ ਕੁਮਾਰ, ਜਤਿੰਦਰ ਕੁਮਾਰ, ਰਾਜਨ, ਸੁਧਾ ਜੈਨ ਆਦਿ ਮੁਹੱਲਾ ਵਾਸੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।