ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲੋਕ ਸਭਾ (Monsoon Session) ਦੇ ਵਿਰੋਧੀ ਮੈਂਬਰਾਂ ਨੇ ਮਣੀਪੁਰ ਮੁੱਦੇ ਨੂੰ ਲੈ ਕੇ ਅੱਜ ਵੀ ਹੰਗਾਮਾ ਕੀਤਾ ਜਿਸ ਕਾਰਨ ਮਾਨਸੂਨ ਸੈਸ਼ਨ ’ਚ ਲਗਾਾਤਰ ਚੌਣੇ ਦਿਨ ਪ੍ਰਸ਼ਨ ਕਾਲ ਰੁਕਿਆ ਰਿਹਾ ਅਤੇ ਸਪੀਕਰ ਓਮ ਬਿਰਲਾ ਨੂੰ ਹੰਗਾਮੇ ਦੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰਨੀ ਪਈ। ਬਿਰਲਾ ਨੇ ਜਿਵੇਂ ਹੀ ਪ੍ਰਸ਼ਨ ਕਾਲ ਸ਼ੁਰੂ ਕੀਤਾ ਵਿਰੋਧੀ ਧਿਰ ਦੇ ਮੈਂਬਰ ਹੰਗਾਮਾ ਕਰਦੇ ਹੋਏ ਸਾਹਮਣੇ ਆ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਸਪੀਕਰ ਨੇ ਪ੍ਰਸ਼ਨ ਕਾਲ ਚਲਾਉਣ ਦਾ ਯਤਨ ਕੀਤਾ ਪਰ ਵਿਰੋਧੀ ਧਿਰ ਦੇ ਮੈਂਬਰ ਹੰਗਾਮਾ ਕਰਦੇ ਰਹੇ।
ਹੰਗਾਮਾ ਵਧਦਾ ਦੇਖ ਲੋਕ ਸਭਾ ਸਪੀਕਰ ਨੇ ਮੈਂਬਰਾਂ ਨੂੰ ਕਿਹਾ ਕਿ ਪ੍ਰਸ਼ਨ ਕਾਲ ਵਰਗਾ ਮਹੱਤਵਪੂਰਨ ਕਾਲ ਤੁਸੀਂ ਨਹੀਂ ਚਲਾਉਣ ਦੇ ਰਹੇ ਹੋ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਨਾਅਰੇਬਾਜ਼ੀ ਕਰ ਰਹੇ ਹੋ। ਹੰਗਾਮਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੰੁਦਾ। ਤੁਸੀਂ ਆਪਣੀਆਂ ਸੀਟਾਂ ’ਤੇ ਬੈਠੋ। ਮੈਂ ਹਰ ਮੁੰਦੇ ’ਤੇ ਤੁਹਾਨੂੰ ਬੋਲਣ ਦਾ ਪੂਰਾ ਸਮਾਂ ਦੇਵਾਂਗਾ। (Monsoon Session)
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਮੇਰੀ ਤੁਹਾਨੂੰ ਅਪੀਲ ਹੈ ਕਿ ਸੰਸਦ ਦੀ ਮਰਿਆਦਾ ਨੂੰ ਬਣਾਈ ਰੱਖੋ। ਪਲੇਅ ਕਾਰਡ ਸਦਨ ਨੇ ਲੈ ਕੇ ਆਉਣਾ ਸੰਸਦੀ ਪਰੰਪਰਾ ਦੇ ਅਨੁਸਾਰ ਨਹੀਂ ਹੈ। ਮੈਂ ਪਹਿਲਾਂ ਵੀ ਤੁਹਾਨੂੰ ਅਪੀਲ ਕੀਤੀ ਹੈ। ਤੁਸੀਂ ਸਾਰੇ ਸੀਨੀਅਰ ਮੈਂਬਰ ਹੋ, ਸੰਸਦ ਦੀ ਮਰਿਆਦਾ ਨੂੰ ਬਣਾਈ ਰੱਖੋ। ਤੁਸੀਂ ਸਦਨ ਨਹੀਂ ਚਲਾਉਣਾ ਚਾਹੁੰਦੇ, ਪ੍ਰਸ਼ਨ ਕਾਲ ਨਹੀਂ ਚਲਾਉਣਾ ਚਾਹੁੰਦੇ, ਗੰਭੀਰ ਮੁੱਦਿਆਂ ’ਤੇ ਚਰਚਾ ਨਹੀਂ ਕਰਨਾ ਚਾਹੁੰਦੇ। ਬਿਰਲਾ ਦੀ ਗੱਲ ਦਾ ਮੈਂਬਰ ’ਤੇ ਕੋਈ ਅਸਰ ਨਹੀਂ ਹੋਇਆ ਤਾਂ ਉਨ੍ਹਾਂ ਸਦਨ ਦੀ ਕਾਰਵਾਈ ਦੁਪਹਿਰ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ।