ਦੇਸ਼ ਅੰਦਰ ਮੱਧਕਾਲੀ ਉਥਲ-ਪੁਥਲ ਨੂੰ ਵੇਖੀਏ ਤਾਂ ਔਰਤਾਂ ’ਤੇ ਵੀ ਬੇਹੱਦ ਜ਼ੁਲਮ ਹੋਇਆ ਵਿਰੋਧੀ ਧੜੇ ਜਾਂ ਰਾਜ ਵੰਸ਼ ਨੂੰ ਜਲੀਲ ਕਰਨ ਲਈ ਜਾਂ ਬਦਲਾ ਲੈਣ ਲਈ ਉਹਨਾਂ ਦੀਆਂ ਔਰਤਾਂ ’ਤੇ ਜ਼ੁਲਮ ਢਾਹਿਆ ਗਿਆ ਵਰਤਮਾਨ, ਆਧੁਨਿਕ ਤੇ ਲੋਕਤੰਤਰ ਦੇ ਜ਼ਮਾਨੇ ’ਚ ਔਰਤ ’ਤੇ ਜ਼ੁਲਮ ਦਾ ਰੂਪ ਤਾਂ ਬਦਲ ਗਿਆ ਹੈ ਪਰ ਸਿਆਸੀ ਪੈਂਤਰੇਬਾਜ਼ ਅੱਜ ਵੀ ਆਪਣੇ ਹਿੱਤਾਂ ਦੀ ਪੂਰਤੀ ਲਈ ਔਰਤਾਂ ’ਤੇ ਹੋ ਰਹੇ ਜ਼ੁਲਮ ਦਾ ਲਾਹਾ ਲੈਣ ਤੋਂ ਗੁਰੇਜ਼ ਨਹੀਂ ਕਰਦੇ ਅਸਲ ’ਚ ਸਮਾਜ ਅੰਦਰ ਅਨਪੜ੍ਹਤਾ ਅਤੇ ਪੱਛੜੇਪਣ ਕਾਰਨ ਅਜੇ ਵੀ ਕਿਤੇ ਨਾ ਕਿਤੇ ਕਬੀਲਾਈ ਬਦਲੇਖੋਰੀ ਦੀ ਮਾਨਸਿਕਤਾ ਮੌਜੂਦ ਹੈ ਤੇਜ਼-ਤਰਾਰ ਸਿਆਸਤ ਸਮਾਜ ਦੇ ਪੱਛੜੇਪਣ ਨੂੰ ਦੂਰ ਕਰਨ ਦੀ ਬਜਾਇ ਆਪਣੇ ਸਿਆਸੀ ਮਕਸਦਾਂ ਦੀ ਪੂਰਤੀ ਤੋਂ ਗੁਰੇਜ਼ ਨਹੀਂ ਕਰਦੀ। (Political Interest)
ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਬੰਨ੍ਹੇ ਸਾਰੇ ਬੰਨ੍ਹ, ਲੋਕ ਬੋਲੇ ਸੇਵਾਦਾਰ ਨਾ ਹੁੰਦੇ ਤਾ ਡੁੱਬ ਜਾਂਦੇ
ਮਣੀਪੁਰ ਤੇ ਪੱਛਮੀ ਬੰਗਾਲ ’ਚ ਔਰਤਾਂ ਨਾਲ ਜ਼ੁਲਮ ਦੀਆਂ ਵਾਪਰੀਆਂ ਘਟਨਾਵਾਂ ਨੇ ਪੂਰੇ ਦੇਸ਼ ਹੀ ਨਹੀਂ ਸਗੋਂ ਸੰਸਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਇਹਨਾਂ ਘਟਨਾਵਾਂ ਦੀ ਸਮਾਜਿਕ ਪੱਛੜੇਪਣ ਦੇ ਪ੍ਰਸੰਗ ’ਚ ਚਰਚਾ ਨਾਮਾਤਰ ਵੀ ਨਹੀਂ ਹੋ ਰਹੀ ਹੈ ਪਰ ਸਿਆਸੀ ਚਰਚਾ ਨੇ ਜ਼ਰੂਰ ਉਬਾਲ ਲਿਆਂਦਾ ਹੋਇਆ ਹੈ ਘਟਨਾ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਸਰੋਕਾਰ ਵੀ ਹਨ ਪਰ ਇਸ ਗੱਲ ਦੀ ਕਿਧਰੇ ਵੀ ਚਰਚਾ ਨਹੀਂ ਕਿ ਮਣੀਪੁਰ ਸੂਬੇ ਦੇ ਲੋਕਾਂ ’ਚ ਔਰਤ ਪ੍ਰਤੀ ਤਿ੍ਰਸਕਾਰ ਤੇ ਜ਼ੁਲਮ ਦੀ ਭਾਵਨਾ ਕਿਉਂ ਹੈ? ਭਾਵੇਂ ਇੱਕ ਅਨੁਸੂਚਿਤ ਕਬੀਲੇ ਨੂੰ ਰਾਖਵਾਂਕਰਨ ਦੇਣ ਨਾਲ ਉੱਥੇ ਹਿੰਸਾ ਸ਼ੁਰੂ ਹੋਈ ਸੀ ਪਰ ਵਿਰੋਧੀ ਕਬੀਲੇ ਨੂੰ ਸਬਕ ਸਿਖਾਉਣ ਦਾ ਢੰਗ ਉਸ ਵਰਗ ਦੀਆਂ ਔਰਤਾਂ ਨੂੰ ਜ਼ਲੀਲ ਕਰਨਾ ਸਮਾਜਿਕ ਪੱਛੜੇਪਣ ਦੀ ਵਜ੍ਹਾ ਹੈ। (Political Interest)
ਸਿਆਸੀ ਪਾਰਟੀਆਂ ਲਈ ਇਹ ਸਵਾਰਥ ਭਰਿਆ ਮੁੱਦਾ ਵੀ ਬਣ ਗਿਆ ਹੈ ਸਿੱਧੇ ਸ਼ਬਦਾਂ ’ਚ ਕਹੀਏ ਤਾਂ ਪੱਛੜਿਆਪਣ ਸਿਆਸੀ ਆਗੂਆਂ ਲਈ ਫਾਇਦੇਮੰਦ ਸਾਬਤ ਹੋ ਰਿਹਾ ਹੈ ਕੀ ਕੁਕੀ ਨਾਗਾ ਤੇ ਮੈਤੇਈ ਭਾਈਚਾਰਿਆਂ ’ਚ ਬਲ਼ ਰਹੀ ਬਦਲੇ ਦੀ ਅੱਗ ਸਿਆਸੀ ਬਿਆਨਬਾਜ਼ੀ ਬੁਝਾ ਦੇਵੇਗੀ ਔਰਤਾਂ ’ਤੇ ਜ਼ੁਲਮ ਤੋਂ ਬਾਅਦ ਹੁਣ ਮੈਤੇਈ ਭਾਈਚਾਰੇ ਦੀ ਸ਼ਾਮਤ ਆ ਗਈ ਹੈ ਮਿਜ਼ੋਰਮ ’ਚ ਮੈਤੇਈ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਤੇ ਉਹ ਸੂਬਾ ਛੱਡ ਕੇ ਆਸਾਮ ਜਾਂ ਮਣੀਪੁਰ ਵਾਪਸ ਆ ਰਹੇ ਹਨ ਮਣੀਪੁਰ ਤੋਂ ਬਾਅਦ ਪੱਛਮੀ ਬੰਗਾਲ ’ਚ ਵੀ ਦੋ ਔਰਤਾਂ ਨੂੰ ਭੀੜ ਵੱਲੋਂ ਜ਼ਲੀਲ ਕੀਤਾ ਗਿਆ ਹੈ। (Political Interest)
ਇਹ ਵੀ ਪੜ੍ਹੋ : ਮਦਾਨ ਹਸਪਤਾਲ ’ਚੋਂ ਚੋਰੀ ਕਰਨ ਵਾਲਾ ਨਿਕਲਿਆ ਹਸਪਤਾਲ ਦੇ ਮੈਡੀਕਲ ਸਟੋਰ ਦਾ ਮਾਲਕ
ਇੱਥੇ ਵੀ ਸਿਆਸੀ ਟਕਰਾਅ ਚੱਲ ਪਿਆ ਹੈ ਸਮਾਜ ਸ਼ਾਸਤਰੀੇ, ਚਿੰਤਕ ਤੇ ਬੁੱਧੀਜੀਵੀ ਪ੍ਰੇਸ਼ਾਨ ਤੇ ਫਿਕਰਮੰਦ ਹਨ ਪਰ ਸਿਆਸਤ ਤੇਜ਼ੀ ਨਾਲ ਚੱਲ ਰਹੀ ਹੈ ਔਰਤ ਸਿਆਸੀ ਪ੍ਰਯੋਗਸ਼ਾਲਾ ਦੀ ਸ਼ਿਕਾਰ ਬਣ ਗਈ ਹੈ ਔਰਤਾਂ ’ਤੇ ਹੋ ਰਿਹਾ ਜ਼ੁਲਮ ਹੈਵਾਨੀਅਤ ਦੀ ਹਰ ਹੱਦ ਪਾਰ ਕਰ ਰਿਹਾ ਹੈ ਪਾਰਟੀ ਆਧਾਰਿਤ ਬਿਆਨਬਾਜ਼ੀ ਨਾਲ ਕਿਸੇ ਵੀ ਸਮਾਜ, ਨਾ ਤਾਂ ਮਣੀਪੁਰ ਨਾ ਬੰਗਾਲ ਦਾ ਭਲਾ ਹੋਣਾ ਹੈ ਅਜਿਹੀਆਂ ਘਟਨਾਵਾਂ ਔਰਤ ਜਾਤੀ ’ਤੇ ਕਰੂਰ ਹਮਲਾ ਅਤੇ ਸਵਾਰਥੀ ਸਿਆਸਤ ਦੇਸ਼ ’ਤੇ ਕਲੰਕ ਹਨ ਦੇਸ਼ ਨੂੰ ਇਸ ਜਲਾਲਤ ’ਚੋਂ ਕੱਢਣ ਲਈ ਜ਼ਰੂਰੀ ਹੈ ਪੱਛੜੇਪਣ ਦੀ ਦਲ ’ਚ ਫਸੇ ਸਮਾਜ ਨੂੰ ਪਟੜੀ ’ਤੇ ਲਿਆਂਦਾ ਜਾਵੇ ਸਮਾਜ ਸੁਧਾਰ ਸਕਾਰਾਤਮਕ, ਇਮਾਨਦਾਰਾਨਾ ਤੇ ਸਾਂਝੇ ਯਤਨਾਂ ਨਾਲ ਹੀ ਸੰਭਵ ਹੈ ਸਿਆਸੀ ਹਿੱਤਾਂ ਲਈ ਇਹਨਾਂ ਘਟਨਾਵਾਂ ’ਤੇ ਬਿਆਨਬਾਜ਼ੀ ਕਰਨਾ ਸਮਾਜਿਕ ਪੱਛੜੇਪਣ ਤੋਂ ਅੱਖਾਂ ਫੇਰਨਾ ਤੇ ਪੱਛੜੇ ਸਮਾਜ ਨੂੰ ਉਸ ਦੇ ਹਾਲ ’ਤੇ ਛੱਡਣਾ ਹੈ। (Political Interest)